ਜਲੰਧਰ, 13 ਮਾਰਚ (ਰਾਜੂ ਗੁਪਤਾ ) – ਇੰਨੋਸੈਂਟ ਹਾਰਟਸ ਕਾਲਜ ਆਫ਼ ਐਜੁਕੇਸ਼ਨ, ਜਲੰਧਰ ਦੇ ਸੱਤ ਵਿਦਿਆਰਥੀ-ਅਧਿਆਪਕਾਂ-ਦਿਵਿਆ, ਵਯੋਮਿਕਾ, ਚਾਹਤ, ਨਮਿ੍ਰਤਾ, ਪ੍ਰਭਜੋਤ, ਮਨਿੰਦਰ ਅਤੇ ਨਵਦੀਪ ਨੇ ਟੀ ਈ ਟੀ ਵਿੱਚ ਸਫਲਤਾ ਪ੍ਰਾਪਤ ਕੀਤੀ। ਦਿਵਿਆ ਅਤੇ ਵਯੋਮਿਕਾ ਨੇ ਕਿਹਾ ਕਿ ਕਾਲਜ ਦੇ ਅਧਿਆਪਕਾਂ ਦੁਆਰਾ ਦਿੱਤਾ ਗਿਆ ਮਾਰਗਦਰਸ਼ਨ ਇਸ ਟੈਸਟ ਨੂੰ ਪਾਸ ਕਰਨ ਵਿੱਚ ਸਹਾਯਕ ਬਣਿਆ।
ਅਧਿਆਪਕਾਂ ਦੁਆਰਾ ਦਿੱਤੇ ਗਏ ਮਾਰਗਦਰਸ਼ਨ ਦੇ ਜਰਿਏ ਵਿਦਿਆਰਥੀ-ਅਧਿਆਪਕਾਂ ਨੂੰ ਪੀ ਟੀ ਈ ਟੀ, ਸੀ ਟੀ ਈ ਟੀ, ਟੀ ਈ ਟੀ ਅਤੇ ਯੂ ਜੀ ਸੀ-ਨੇਟ ਪ੍ਰੀਖਿਆਵਾਂ ਦੀ ਤਿਆਰੀ ਅਤੇ ਪਾਤਰਤਾ ਹਾਸਲ ਕਰਨ ਦੀ ਜਾਂਚ ਸਿਖਾਈ ਗਈ। ਪ੍ਰਭਜੋਤ ਕੌਰ ਅਤੇ ਨਮਿ੍ਰਤਾ ਨੇ ਗਾਈਡੈਂਸ ਅਤੇ ਸਲਾਹ-ਮਸ਼ਵਰੇ ਸੈੱਲ ਦੇ ਮੈਂਬਰਾਂ ਦਾ ਧੰਨਵਾਦ ਕੀਤਾ ਕਿਉਂਕਿ ਉਨ੍ਹਾਂ ਦਵਾਰਾ ਇੰਟਰਵਿਯੂ ਦਾ ਆਯੋਜਨ ਕਰਕੇ ਅਨੇਕ ਵਿਧਿਅਕ ਸਮਸਿਆਵਾਂ ਦਾ ਸਮਾਧਾਨ ਕਰਨ ਵਿੱਚ ਸਹਾਇਤਾ ਕੀਤੀ। ਮਨਿੰਦਰ ਨੇ ਕਾਲਜ ਦੁਆਰਾ ਦਿੱਤੀ ਗਈ ਮੁਫ਼ਤ ਕੋਚਿੰਗ ਦੀ ਸ਼ਲਾਘਾ ਕੀਤੀ। ਇਸ ਕੋਚਿੰਗ ਵਿੱਚ ਤਰਕ ਸਬੰਧਤ ਸਮਸਿਆਵਾਂ, ਵੱਖ-ਵੱਖ ਪ੍ਰਕਾਰ ਦੇ ਪ੍ਰਸ਼ਨ ਅਤੇ ਦਿਮਾਗੀ ਸ਼ੰਕਾਵਾਂ ਦਾ ਨਿਪਟਾਰਾ ਕਿਤਾ ਜਾਂਦਾ ਸੀ। ਸਾਰੇ ਸਫਲ ਵਿਦਿਆਰਥੀਆਂ ਨੇ ਪਿ੍ਰੰਸੀਪਲ ਡਾ. ਅਰਜਿੰਦਰ ਸਿੰਘ ਅਤੇ ਫੈਕਲਟੀ ਮੈਂਬਰਾਂ ਦਾ ਧੰਨਵਾਦ ਕਿਤਾ।