ਕਾਂਸ਼ੀ ਰਾਮ ਜੀ ਦੇ ਜਨਮ ਦਿਵਸ ਤੇ ਸੰਸਥਾ ‘ਫ਼ਿਲੌਰ ਪੀਪਲਜ਼ ਫੋਰਮ’ ਦਾ ਆਗਾਜ਼

ਕਾਂਸ਼ੀ ਰਾਮ ਜੀ ਦੇ ਜਨਮ ਦਿਵਸ ਤੇ ਸੰਸਥਾ ‘ਫ਼ਿਲੌਰ ਪੀਪਲਜ਼ ਫੋਰਮ’ ਦਾ ਆਗਾਜ਼

‘ਫ਼ਿਲੌਰ ਪੀਪਲਜ਼ ਫੋਰਮ’ ਦਾ ਮੁੱਖ ਮਕਸਦ ਲੋਕ ਸੇਵਾ ਅਤੇ ਹੱਕਾ ਦੀ ਅਵਾਜ ਨੂੰ ਬੁਲੰਦ ਕਰਨਾ

 

 

 

 

ਅੱਜ ਫ਼ਿਲੌਰ ਵਿਖੇ ਸਾਹਿਬ ਕਾਂਸ਼ੀ ਰਾਮ ਦੇ ਜਨਮ ਦਿਵਸ ਤੇ ਫ਼ਿਲੌਰ ਪੀਪਲਜ਼ ਫੋਰਮ ਨਾਮੀਂ ਸੰਸਥਾ ਦਾ ਆਗਾਜ਼ ਭਾਰੀ ਇਕੱਠ ਦੀ ਹਾਜ਼ਰੀ ਵਿੱਚ ਕੀਤਾ ਗਿਆ। ਫ਼ਿਲੌਰ ਹਲਕੇ ਤੇ ਵੱਖ ਵੱਖ ਪਿੰਡਾਂ ਤੋਂ ਆਏ ਲੋਕਾਂ ਨੇ ਜਿੱਥੇ ਇਸ ਸਮਾਗਮ ਵਿੱਚ ਸ਼ਿਰਕਤ ਕੀਤੀ ਉਥੇ ਖਾਸ ਤੌਰ ਤੇ ਬਾਬਾ ਸਾਹਿਬ ਅੰਬੇਡਕਰ ਤੇ ਸਾਹਿਬ ਕਾਂਸ਼ੀ ਰਾਮ ਦੇ ਜੀਵਨ ਤੇ ਵਿਚਾਰ ਪੇਸ਼ ਕੀਤੇ।

 

 

ਫ਼ਿਲੌਰ ਪੀਪਲਜ਼ ਫੋਰਮ ਦਾ ਇਹ ਸਮਾਗਮ ਸ ਦਮਨਵੀਰ ਸਿੰਘ ਫ਼ਿਲੌਰ ਦੀ ਪ੍ਰਧਾਨਗੀ ਹੇਠ ਹੋਇਆ ਜਿੱਥੇ ਓਹਨਾ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਇਹ ਸੰਸਥਾ ਲੋਕਾਂ ਦੀ ਭਲਾਈ ਲਈ ਅੱਗੇ ਵਧ ਕੇ ਕੰਮ ਕਰੇਗੀ ਅਤੇ ਨਾਲ ਹੀ ਦੱਬੇ ਕੁਚਲੇ ਲੋਕਾਂ ਨੂੰ ਇਨਸਾਫ ਦਿਵਾਉਣ ਲਈ ਆਵਾਜ਼ ਵੀ ਬੁਲੰਦ ਕਰੇਗੀ।

 

ਓਹਨਾ ਅੱਗੇ ਬੋਲਦਿਆ ਕਿਹਾ ਕਿ ਪੰਜਾਬ ਦੀ ਧਰਤੀ ਨੇ ਅਨੇਕਾ ਗੁਰੂ,ਪੀਰ,ਪੈਗੰਬਰ ਅਤੇ ਯੋਧਿਆਂ ਨੂੰ ਜਨਮ ਦਿੱਤਾ ਹੈ ਤੇ ਸਾਹਿਬ ਕਾਂਸ਼ੀ ਰਾਮ ਉਹਨਾ ਵਿੱਚੋ ਇੱਕ ਸੀ ਜਿੰਨਾ ਨੇ ਬਹੁਤ ਹੀ ਗਰੀਬ ਪਰਿਵਾਰ ਵਿੱਚੋ ਉੱਠ ਕੇ ਕਮਜ਼ੋਰ ਵਰਗ ਦੇ ਲੋਕਾਂ ਦੀ ਗੱਲ ਕੀਤੀ।

ਓਹਨਾ ਕਿਹਾ ਕਿ ਸਾਨੂੰ ਗੁਰੂਆਂ ਪੀਰਾਂ ਫ਼ਕੀਰਾਂ ਅਤੇ ਇਹਨਾਂ ਯੋਧਿਆਂ ਨੂੰ ਕਿਸੇ ਧਰਮ ਮਜ਼੍ਹਬ ਜਾਤੀ ਜਾ ਪਾਰਟੀ ਵਿਚ ਵੰਡੇ ਬਿਨਾ ਇਹਨਾਂ ਦੇ ਦਿਨ ਸਾਂਝੇ ਤੌਰ ਤੇ ਮੰਨਾ ਕੇ ਉਨ੍ਹਾਂ ਦੇ ਸੰਘਰਸ਼ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ।

 

 

ਫ਼ਿਲੌਰ ਪੀਪਲਜ਼ ਫੋਰਮ ਬਾਰੇ ਗੱਲ ਕਰਦਿਆਂ ਓਹਨਾ ਆਖਿਆ ਕਿ ਬਹੁਤ ਹੀ ਜਲਦ ਸੰਸਥਾ ਦੀ ਮੀਟਿੰਗ ਕਰਕੇ ਬਾਬਾ ਸਾਹਿਬ ਦੇ ਜਨਮਦਿਨ ਦਿਵਸ ਤੇ ਵਲੰਟੀਅਰਜ਼ ਦੀ ਭਰਤੀ ਦੀ ਸ਼ੁਰੂਆਤ ਕਰ ਦਿੱਤੀ ਜਾਏਗੀ ਤੇ ਵੱਖ ਵੱਖ ਸੈੱਲ ਬਣਾ ਕੇ ਲੋਕਾਂ ਦੀ ਸਹਾਇਤਾ ਕੀਤੀ ਜਾਏਗੀ।

 

 

ਅੱਜ ਦੇ ਸਿਆਸੀ ਹਾਲਾਤਾਂ ਬਾਰੇ ਵੀ ਜ਼ਿਕਰ ਕਰਦੇ ਹੋਏ ਕਿਹਾ ਕਿ ਅੱਜ ਵੀ ਕਮਜ਼ੋਰ ਵਰਗ ਦੇ ਬੱਚੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਲਈ ਦਰ ਦਰ ਦੀਆਂ ਠੋਕਰਾਂ ਖਾ ਰਹੇ ਹਨ ਤੇ ਅੱਜ ਵੀ ਖੇਤੀ ਮਜ਼ਦੂਰਾਂ ਦਾ ਕਰਜ਼ਾ ਬਹੁਤ ਵੱਡੇ ਪੱਧਰ ਤੇ ਗਰੀਬ ਵਰਗ ਦੇ ਲਈ ਫਾਂਸੀ ਦਾਂ ਫੰਦਾ ਬਣਿਆ ਹੋਇਆ ਹੈ।

 

ਫਿਲੌਰ ਪੀਪਲਜ਼ ਫ਼ੋਰਮ ਸਮਾਜਿਕ ਤੌਰ ਤੇ ਬਿਨਾ ਕਿਸੇ ਪਾਰਟੀ ਪੱਧਰ ਦੇ ਲੋਕਾਂ ਨੂੰ ਗੱਲੀ ਮੁਹੱਲੇ ਅਤੇ ਪਿੰਡ level ਤੇ ਮੱਦਦ ਕਰਨ ਦੇ ਨਾਲ ਸਮਾਜਿਕ ਤੌਰ ਤੇ ਵੀ ਚੇਤੰਨ ਕਰੇਗੀ। ਖਾਸ ਤੌਰ ਤੇ ਉਹਨਾਂ ਕਿਹਾ ਕਿ ਕੋਈ ਵੀ ਵਿਅਕਤੀ ਚਾਹੇ ਉਹ ਕਿਸੇ ਵੀ ਜਾਤ,ਧਰਮ,ਮਜ਼ਹਬ ਜਾ ਰਾਜਨੀਤਿਕ ਪਾਰਟੀ ਦਾ ਹੋਵੇ ਫ਼ੋਰਮ ਦਾ ਮੈਂਬਰ ਬਣਕੇ ਸਮਾਜ ਦੀ ਸੇਵਾ ਵਿੱਚ ਆਪਣਾ ਬਣਦਾ ਯੋਗਦਾਨ ਪਾ ਸਕਦਾ ਹੈ।

 

ਅੰਤ ਉਹਨਾਂ ਆਏ ਸਾਰੇ ਪਤਵੰਤੇ ਸੱਜਣਾਂ ਦਾ ਜਿਥੇ ਧੰਨਵਾਦ ਕੀਤਾ ਉਥੇ ਹੀ ਉਹਨਾਂ ਲੋਕਾਂ ਨੂੰ ਇਸ ਸੰਸਥਾ ਵਿੱਚ ਵੱਖ ਵੱਖ ਪਿੰਡਾਂ ਗਲੀਆਂ ਅਤੇ ਸ਼ਹਿਰਾਂ ਤੋਂ ਇਸ ਸੰਸਥਾ ਰਾਹੀਂ ਵਲੰਟੀਅਰ ਬਣ ਸਮਾਜ ਦੀ ਸੇਵਾ ਕਰਨ ਦੀ ਅਪੀਲ ਕੀਤੀ।ਇਸ ਮੌਕੇ ਮਨੋਹਰ ਦੋਸਾਂਝ, ਹੰਸਰਾਜ ਰਾਣਾ,ਕੁਲਵੀਰ ਲੱਲੀਆਂ, ਰਣਜੀਤ ਸਿੰਘ ਸਿੱਧੂ,ਗੁਰਪ੍ਰੀਤ ਸਿੰਘ ਢਿਲੋਂ ਤੀਰਥ ਸਿੰਘ,ਹਰਨੇਕ ਸਿੰਘ ਗਰੇਵਾਲ ਸਰਪੰਚ ਸਿਮਰਪਾਲ ਸਿੰਘ ਸਰਪੰਚ ਲਾਂਧੜਾ,ਬਲਿਹਾਰ ਲਾਂਧੜਾ, ਪੰਮਾ ਚੱਕ ਦੇਸਰਾਜ, ਮੋਨੂੰ ਵਿਰਕ, ਪਰਮਜੀਤ ਸਿੰਘ ਰਾਏਪੁਰ ਅਰਾਈਆਂ

ਜਸਵੀਰ ਸਿੰਘ ਰਣਦੀਪ ਸਿੰਘ ਵਰਿੰਦਰ ਕੁਮਾਰ

 

ਦਲਜੀਤ ਕੁਮਾਰ,ਰਾਜ ਕੁਮਾਰ ਇੰਦਰਾ ਸ਼ਾਮ ਲਾਲ ਵਿਰਕ, ਹਰਮੇਸ਼ ਜੱਸਲ, ਮਾਸਟਰ ਸਤਨਾਮ, ਰਾਜ ਕੁਮਾਰ ਪੰਚਾਇਤ ਮੈਂਬਰ, ਅਮਰਜੀਤ ਗੜ੍ਹਾ, ਅਮਰਜੀਤ ਸੋਨੂੰ, ਦਲਵੀਰ ਚੰਦ, ਕਲੇਰ ਨੂਰਮਹਿਲ ਰੋਡ, ਪਰਮਜੀਤ ਪੰਮਾ ਤੇਹਿੰਗ, ਕੇਵਲ ਤੇਹਿੰਗ, ਗੁਰਪ੍ਰੀਤ ਨੰਗਲ, ਦੀਪਕ ਰਾਮਗੜ੍ਹ, ਰਿੰਕਲ, ਸੌਰਵ ਜੱਸਲ ਅਤੇ ਪੰਚ ਸਰਪੰਚ ਅਤੇ ਨੰਬਰਦਾਰ ਹੋਰ ਪਤਵੰਤੇ ਸੱਜਣ ਹਾਜਰ ਸਨ।

Leave a Reply

Your email address will not be published. Required fields are marked *

error: Content is protected !!