ਕੋਰੋਨਾ ਦੇ ਚਲਦੇ ਪੰਜਾਬ ਸਰਕਾਰ ਦਾ ਵੱਡਾ ਫੈਸਲਾ, ਬੋਰਡ ਦੀਆਂ ਪ੍ਰੀਖਿਆਵਾਂ ਕੀਤੀਆਂ ਮੁਲਤਵੀ

 

ਮੋਹਾਲੀ (ਵੀਓਪੀ ਬਿਊਰੋ) – ਸੂਬੇ ਵਿੱਚ ਕੋਵਿਡ-19 ਦੇ ਵਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਮਾਰਚ 2021 ਵਿੱਚ ਕਰਵਾਈ ਜਾਣ ਵਾਲੀ ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀਆਂ ਦੀਆਂ ਕੰਪਾਰਟਮੈਂਟ/ਰੀ-ਅਪੀਅਰ, ਵਾਧੂ ਵਿਸ਼ਾ, ਕਾਰਗੁਜ਼ਾਰੀ ਵਧਾਉਣ ਸਬੰਧੀ ਕੈਟਾਗਰੀਆਂ ਦੀਆਂ ਪਰੀਖਿਆਵਾਂ ਲਗਪਗ ਇੱਕ ਮਹੀਨਾ ਲਈ ਮੁਲਤਵੀ ਕਰ ਦਿੱਤੀਆਂ ਗਈਆਂ ਹਨ ।

22 ਮਾਰਚ ਤੋਂ ਅਰੰਭ ਹੋਣ ਵਾਲੀ ਬਾਰ੍ਹਵੀਂ ਸ਼੍ਰੇਣੀ ਦੀ ਪਰੀਖਿਆ ਹੁਣ 20 ਅਪ੍ਰੈਲ 2021 (ਮੰਗਲਵਾਰ) ਤੋਂ 24 ਮਈ 2021 (ਸੋਮਵਾਰ)  ਤੱਕ ਕਰਵਾਈ ਜਾਵੇਗੀ । ਜਦੋਂ ਕਿ ਦਸਵੀਂ ਸ਼੍ਰੇਣੀ ਦੀ 09 ਅਪ੍ਰੈਲ ਤੋਂ ਸ਼ੁਰੂ ਹੋਣ ਵਾਲੀ ਪਰੀਖਿਆ ਹੁਣ 04 ਮਈ 2021 (ਮੰਗਲਵਾਰ) ਤੋਂ 24 ਮਈ 2021 (ਸੋਮਵਾਰ) ਤੱਕ ਕਰਵਾਈ ਜਾਵੇਗੀ। ਇਹ ਜਾਣਕਾਰੀ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਕੰਟਰੋਲਰ ਪਰੀਖਿਆਵਾਂ ਸ਼੍ਰੀ ਜਨਕ ਰਾਜ ਨੇ ਦਿੱਤੀ ਹੈ |

ਕੰਟਰੋਲਰ ਅਨੁਸਾਰ ਦਸਵੀਂ ਸ਼੍ਰੇਣੀ ਦੀਆਂ ਪਰੀਖਿਆਵਾਂ ਦਾ ਸਮਾਂ ਸਵੇਰ 10 ਵਜੇ ਤੋਂ ਦੁਪਹਿਰ 1:15 ਵਜੇ ਤੱਕ ਅਤੇ ਬਾਰ੍ਹਵੀਂ ਸ਼੍ਰੇਣੀ ਦੀਆਂ ਪਰੀਖਿਆਵਾਂ ਦਾ ਸਮਾਂ ਦੁਪਹਿਰ 2:00 ਵਜੇ ਤੋਂ ਸ਼ਾਮ 5:15 ਵਜੇ ਤੱਕ ਹੋਵੇਗਾ। ਇਹ ਪਰੀਖਿਆਵਾਂ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ  ਸਥਾਪਿਤ ਪਰੀਖਿਆ ਕੇਂਦਰਾਂ ਤੇ ਹੀ ਕਰਵਾਈਆਂ ਜਾਣਗੀਆਂ ਜਿਨ੍ਹਾਂ ਦਾ ਐਲਾਨ ਰੋਲ ਨੰਬਰ ਜਾਰੀ ਕਰਨ ਵੇਲ਼ੇ ਹੀ ਕੀਤਾ ਜਾਵੇਗਾ।

 

 

Leave a Reply

Your email address will not be published. Required fields are marked *

error: Content is protected !!