ਸਾਬਕਾ ਮੁੱਖ ਮੰਤਰੀ ਨੂੰ ਹੋਇਆ ਕੋਰੋਨਾ, ਕੁਝ ਦਿਨ ਪਹਿਲਾਂ ਕੈਪਟਨ ਨਾਲ ਕੀਤਾ ਸੀ ਡਾਂਸ

ਸਾਬਕਾ ਮੁੱਖ ਮੰਤਰੀ ਨੂੰ ਹੋਇਆ ਕੋਰੋਨਾ, ਕੁਝ ਦਿਨ ਪਹਿਲਾਂ ਕੈਪਟਨ ਨਾਲ ਕੀਤਾ ਸੀ ਡਾਂਸ

ਵੀਓਪੀ ਬਿਊਰੋ – ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਅਤੇ ਨੈਸ਼ਨਲ ਕਾਨਫਰੰਸ ਦੇ ਰਾਸ਼ਟਰੀ ਪ੍ਰਧਾਨ ਡਾਕਟਰ ਫਾਰੁਕ ਅਬਦੁੱਲਾ ਨੂੰ ਕਰੋਨਾ ਹੋ ਗਿਆ ਹੈ | ਫਾਰੁਕ ਅਬਦੁੱਲਾ ਦੇ ਬੇਟੇ ਉਮਰ ਅਬਦੁੱਲਾ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ । “ਮੇਰੇ ਪਿਤਾ ਦੀ ਕੋਰੋਨਾ ਰਿਪੋਰਟ ਪੋਜੀਟਿਵ ਆਈ ਹੈ ਅਤੇ ਉਹਨਾਂ ਨੂੰ ਵੀ ਕੋਰੋਨਾ ਦੇ ਕੁਝ ਸੰਕੇਤ ਦਿਖ ਰਹੇ ਨੇ | ਇਥੇ ਇਹ ਵੀ ਦੱਸਣਯੋਗ ਹੈ ਕਿ ਡਾਕਟਰ ਫਾਰੁਕ ਅਬਦੁੱਲਾ ਨੇ ਮਾਰਚ ਦੇ ਪਹਿਲੇ ਹਫਤੇ ਕੋਰੋਨਾ ਦੀ ਵੈਕਸੀਨ ਲਗਵਾਈ ਸੀ |

ਉਮਰ ਅਬਦੁੱਲਾ ਨੇ ਆਪਣੇ ਟਵੀਟ ਚ ਲਿਖਿਆ ਹੈ ਕਿ

“My father has tested positive for COVID-19 & is showing some symptoms. I will be self-isolating along with other family members until we get ourselves tested. I request anyone who has come in to contact with us over the last few days to take all the mandated precautions.”

ਉਮਰ ਅਬਦੁੱਲਾ ਨੇ ਅੱਗੇ ਕਿਹਾ ਕਿ ਜਦੋਂ ਤੱਕ ਸਾਡੀ ਕੋਰੋਨਾ ਦੀ ਟੇਸਟ ਰਿਪੋਰਟ ਨਹੀਂ ਆਉਂਦੀ | ਮੈਂ ਅਤੇ ਸਾਡਾ ਪੂਰਾ ਪਰਿਵਾਰ ਆਪਣੇ ਆਪ ਨੂੰ ਆਈਸੋਲੇਟ ਕਰ ਰਹੇ ਹਾਂ | ਇਸ ਦੇ ਨਾਲ ਹੀ ਉਨ੍ਹਾਂ ਨੇ ਪਿਛਲੇ ਦਿਨਾਂ ਵਿੱਚ ਸੰਪਰਕ ਵਿੱਚ ਆਏ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ।

ਡਾਕਟਰ ਫਾਰੁਕ ਅਬਦੁੱਲਾ ਕੁਝ ਦਿਨ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪੋਤੀ ਦੇ ਵਿਆਹ ਤੇ ਪੁੱਜੇ ਸਨ ਤੇ ਇਥੇ ਇਹਨਾਂ ਨੇ ਹਿੰਦੀ ਗਾਣੇ ਤੇ ਡਾਂਸ ਵੀ ਕੀਤਾ ਸੀ | ਜਿਸ ਦੀ ਵੀਡੀਓ ਸੋਸ਼ਾਲ ਮੀਡੀਆ ਤੇ ਕਾਫੀ ਵਾਇਰਲ ਹੋਈ ਸੀ |

 

Leave a Reply

Your email address will not be published. Required fields are marked *

error: Content is protected !!