ਪੰਜਾਬੀ ਗਾਇਕ ਦਿਲਜਾਨ ਦੀ ਸੜਕੀ ਹਾਦਸੇ ਚ ਹੋਈ ਮੌਤ, ਸੰਗੀਤ ਜਗਤ ਨੂੰ ਝਟਕਾ
ਅੰਮ੍ਰਿਤਸਰ (ਵੀਓਪੀ ਬਿਊਰੋ) ਪੰਜਾਬੀ ਗਾਇਕ ਦਿਲਜਾਨ ਜੋ ਕਿ ਇਕ ਚਰਚਿਤ ਟੀਵੀ ਸ਼ੋਅ ਰਾਹੀਂ ਦੁਨੀਆਂ ਭਰ ਚ ਆਪਣੀ ਪਹਿਚਾਣ ਬਣਾ ਚੁੱਕੇ ਸਨ । ਇਕ ਸੜਕ ਹਾਦਸੇ ਦੌਰਾਨ ਉਹਨਾਂ ਦੀ ਮੌਤ ਦੀ ਸੂਚਨਾ ਹੈ । ਦੱਸਿਆ ਜਾਂਦਾ ਹੈ ਕਿ ਦਿਲਜਾਨ ਅੰਮ੍ਰਿਤਸਰ ਤੋਂ ਜਲੰਧਰ ਵੱਲ ਆਉਂਦਿਆਂ ਜੰਡਿਆਲਾ ਕੋਲੋਂ ਹੋਏ ਸੜਕੀ ਹਾਦਸੇ ਦੌਰਾਨ ਉਹਨਾਂ ਦੀ ਮੌਤ ਹੋ ਗਈ ਹੈ ।
ਦਿਲਜਾਨ ਦੀ ਮੌਤ ਤੋਂ ਬਾਅਦ ਸੰਗੀਤ ਜਗਤ ਨੂੰ ਵੱਡਾ ਝਟਕਾ ਲੱਗਿਆ ਹੈ । ਦਿਲਜਾਨ ਪੰਜਾਬੀ ਗਾਇਕ ਹੈ ਤੇ ਚਰਚਿਤ ਸੰਗੀਤ ਪ੍ਰੋਗਰਾਮ ਸੁਰ ਕਸ਼ੇਤਰਾ ਵਿੱਚ ਪ੍ਰਤਿਯੋਗੀ ਸੀ ਅਤੇ ਫਾਇਨਲ ਵਿੱਚ ਪਾਕਿਸਤਾਨੀ ਗਾਇਕ ਨਾਬੀਲ ਸ਼ੌਕਤ ਅਲੀ ਤੋਂ ਪਛਾੜਿਆ ਗਿਆ ਸੀ।
ਦਿਲਜਾਨ ਪਟਿਆਲੇ ਘਰਾਣੇ ਦੀ ਪਰੰਪਰਾ ਨਾਲ ਨਾਲ ਜੁੜਿਆ ਹੋਇਆ ਹੈ। ਉਹ ਬਚਪਨ ਤੋਂ ਗਾਇਕ ਬਣਨਾ ਚਾਹੁੰਦਾ ਸੀ। ਦਿਲਜਾਨ ਦਾ ਜਨਮ ਜਲੰਧਰ ਵਿਚ ਮੱਧ ਵਰਗੀ ਪਰਿਵਾਰ ‘ਚ ਹੋਇਆ। ਮਾਸਟਰ ਸਲੀਮ ਦੇ ਪਿਤਾ ਉਸਤਾਦ ਪੂਰਨ ਸ਼ਾਹਕੋਟੀ ਨੇ ਦਿਲਜਾਨ ਨੂੰ ਸੰਗੀਤ ਸਿਖਾਇਆ। ਇਸ ਨੇ ਸੰਗੀਤ ਪ੍ਰੋਗਰਾਮ “ਆਵਾਜ਼ ਪੰਜਾਬ ਦੀ” ਵਿੱਚ ਵੀ ਹਿੱਸਾ ਲਿਆ ਸੀ ।