ਸਰਕਾਰੀ ਬੁਧੀਜੀਵੀ ਕਿਸਾਨੀ ਅੰਦੋਲਨ ਨੂੰ ਫੇਲ੍ਹ ਕਰ, 1992 ਵਾਂਗ ਪੰਜਾਬ ਦੀ ਸੱਤਾ ਮੁੜ ਕਾਂਗਰਸ ਹਵਾਲੇ ਕਰਨਾ ਚਾਹੁੰਦੇ ਹਨ – ਫੈਡਰੇਸ਼ਨ

ਸਰਕਾਰੀ ਬੁਧੀਜੀਵੀ ਕਿਸਾਨੀ ਅੰਦੋਲਨ ਨੂੰ ਫੇਲ੍ਹ ਕਰ, 1992 ਵਾਂਗ ਪੰਜਾਬ ਦੀ ਸੱਤਾ ਮੁੜ ਕਾਂਗਰਸ ਹਵਾਲੇ ਕਰਨਾ ਚਾਹੁੰਦੇ ਹਨ – ਫੈਡਰੇਸ਼ਨ

ਵੀਓਪੀ ਬਿਊਰੋ – ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਜਨਰਲ ਸਕੱਤਰ ਸ. ਹਰਸ਼ਰਨ ਸਿੰਘ ਭਾਤਪੁਰ ਜੱਟਾਂ ਤੇ ਸ. ਕੁਲਦੀਪ ਸਿੰਘ ਮਜੀਠੀਆਂ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਕਿ ਅਸੀਂ ਸਾਰੇ ਸਿੱਖ ਸੰਘਰਸ਼ ਨੂੰ ਆਪਣੇ ਪਿੰਡੇ ਤੇ ਹੰਢਾਇਆ, ਤਸ਼ੱਸਦ ਦਾ ਸ਼ਿਕਾਰ ਹੋਏ, ਲੰਮੀਆਂ ਜੇਲ੍ਹਾਂ ਕੱਟੀਆਂ ਅਤੇ ਸਾਰੇ ਹਾਲਾਤਾਂ ਨੂੰ ਨੇੜਿਓਂ ਰੂਬਰੂ ਵੇਖਿਆ ਹੈ | ਉਸ ਅਧਾਰ ਤੇ ਕੌਮ ਤੇ ਪੰਜਾਬੀਆਂ ਨੂੰ ਪੂਰੀ ਤਰ੍ਹਾਂ ਸੁਚੇਤ ਕਰਦੇ ਹਾਂ ਕਿ ਜਿਹਨਾਂ ਸਰਕਾਰੀ ਬੁੱਧੀਜੀਵੀਆਂ ਨੇ ਸਿੱਖ ਖਾੜਕੂਆਂ ਕੋਲੋਂ 1991 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਤੇ ਹੋਰ ਪੰਥਕ ਜਥੇਬੰਦੀਆਂ ਦੇ 28 ਪੰਥਕ ਉਮੀਦਵਾਰਾਂ ਦਾ ਕਤਲ ਕਰਵਾ ਕੇ ਚੌਣਾ ਮੁਲਤਵੀ ਕਰਵਾਉਣ ਲਈ ਰਾਹ ਪਧੱਰਾ ਕੀਤਾ ਅਤੇ 1992 ਵਿੱਚਂ ਕਾਂਗਰਸ ਤੇ ਬਾਦਲਾ ਦੇ ਇਸ਼ਾਰੇ ਤੇ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨੂੰ ਬਾਈਕਾਟ ਕਰਨ ਦੀ ਲਾਈਨ ਦੇ ਕੇ ਸਾਰੀਆਂ ਪੰਥਕ ਧਿਰਾਂ ਤੋਂ ਚੌਣਾਂ ਦਾ  ਬਾਈਕਾਟ ਕਰਵਾਕੇ ਪੰਜਾਬ ਵਿੱਚ ਬੇਅੰਤ ਸਿੰਘ ਦੀ ਅਗਵਾਈ ਵਾਲੀ  ਕਾਂਗਰਸ ਨੂੰ ਥਾਲ਼ੀ ਵਿੱਚ ਪਰੋਸ ਕੇ ਪੰਜਾਬ ਦੀ ਸਤਾ ਦੇ ਦਿੱਤੀ ਸੀ | ਉਸ ਸਮੇਂ ਕਿਸੇ ਵੀ ਕਾਂਗਰਸੀ ਉਮੀਦਵਾਰ ਨੂੰ ਝਰੀਟ ਨਹੀਂ ਆਈ ਸੀ । ਬੇਅੰਤ ਸਿੰਘ ਮੁੱਖ ਮੰਤਰੀ ਨੇ ਜਿਸ ਤਰ੍ਹਾ ਸਿੱਖ ਖਾੜਕੂਆਂ ਦਾ ਖਾਤਮਾ ਕੀਤਾ ਉਸ ਬਾਰੇ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਸਾਰਾ ਜੱਗ ਜਾਣਦਾ ਹੈ । ਇਹ ਸਭ ਪੰਥ ਦੋਖੀ ਬਾਦਲਾਂ ਨੂੰ ਦੁਬਾਰਾ ਸਤਾ ਵਿੱਚ ਲਿਆਉਣ ਲਈ ਕਾਂਗਰਸ ਨਾਲ ਮਿਲ ਕੇ ਕੀਤਾ ਗਿਆ । ਬੇਅੰਤ ਸਿੰਘ ਨੂੰ ਸਤਾ ਵਿੱਚ ਲਿਆਉਣ ਵਾਲੇ ਤੇ  ਖਾੜਕੂਆਂ ਨੂੰ ਖ਼ਤਮ ਕਰਵਾਉਣ ਵਾਲੇ ਇਹੀ ਲੋਕ ਸਨ | ਜਿਨਾਂ ਨੇ ਟੀਸੀ ‘ਤੇ ਪਹੁੰਚਿਆ ਸਿੱਖ ਸੰਘਰਸ਼ ਚੌਣਾਂ ਦਾ ਬਾਈਕਾਟ ਕਰਵਾ ਕੇ ਯਕਦਮ ਖ਼ਤਮ ਤੇ ਕਤਲ ਕਰਵਾ ਦਿੱਤਾ ।

ਇਹਨਾਂ ਸਰਕਾਰੀ ਬੁੱਧੀਜੀਵੀਆਂ ਤੇ ਸਰਕਾਰੀ ਪੱਤਰਕਾਰ ਨੇ ਹੀ ਖਾੜਕੂਆਂ ਕੋਲੋਂ ਘਰ ਦੀ ਸਫ਼ਾਈ ਦੇ ਨਾਮ ਹੇਠ ਲਾਈਨ ਦੇ ਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੀ ਲੀਡਰਸ਼ਿਪ ਜਿਹਨਾਂ ਅਕਾਲੀ ਲੀਡਰਸ਼ਿਪ ਦੀ ਥਾਂ ਲੈਣੀ ਸੀ ਜੋ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਅਤੀਅੰਤ ਨਜ਼ਦੀਕੀ ਸਾਥੀ ਸਨ | ਜਿਹਨਾਂ ਵਿੱਚ ਸ੍ਰ ਹਰਮਿੰਦਰ ਸਿੰਘ ਸੰਧੂ, ਸੁਖਵੰਤ ਸਿੰਘ ਅੱਕਾਵਾਲੀ, ਬਲਦੇਵ ਸਿੰਘ ਹੋਠੀਆਂ, ਚਮਕੌਰ ਸਿੰਘ ਰੋਡੇ, ਭੁਪਿੰਦਰ ਸਿੰਘ ਲੌਂਗੀਆਂ, ਜਗਵਿੰਦਰ ਸਿੰਘ ਕਿਲ੍ਹਾ ਰਾਏਪੁਰ, ਪ੍ਰਿਥੀ ਸਿੰਘ ਬਠਿੰਡਾ, ਸੁਖਰਾਜ ਸਿੰਘ ਰਟੌਲ ਆਦਿ ਫੈਡਰੇਸ਼ਨ ਆਗੂ ਮਰਵਾ ਕੇ ਕਾਂਗਰਸ ਅਤੇ ਬਾਦਲਾਂ ਦੀ ਸਤਾ ਲਈ ਹਰ ਰਾਹ ਪੱਧਰਾ ਕਰ ਦਿੱਤਾ । ਖਾੜਕੂਆਂ ਦੇ ਵਕੀਲ ਹੀ ਖਾੜਕੂਆਂ ਹੱਥੋਂ ਮਰਵਾ ਦਿੱਤੇ ਜੋ ਲੋਕਾਂ ਵਿੱਚ ਖਾੜਕੂਆਂ ਦੀ ਵਕਾਲਤ ਕਰਦੇ ਸਨ । ਇਹਨਾਂ ਸਰਕਾਰੀ ਬੁਧੀਜੀਵੀਆਂ ਨੇ ਅੱਜ ਤੱਕ ਖਾੜਕੂਆਂ ਹੱਥੋਂ ਮਾਰੇ ਗਏ ਫੈਡਰੇਸ਼ਨ ਆਗੂਆਂ ਦੇ ਕਤਲਾਂ ਦੀ ਕਦੇ ਨਿੰਦਾ ਨਹੀਂ ਕੀਤੀ ।

ਹੁਣ ਫੇਰ ਇਹ ਸਰਕਾਰੀ ਬੁੱਧੀਜੀਵੀ ਬਾਦਲ-ਕੈਪਟਨ ਯਾਰੀ ਦੀ ਸ਼ਤਰੰਜੀ ਚਾਲ ਨੂੰ ਪੂਰਾ ਕਰਨ ਲਈ ਕਿਸਾਨੀ ਸੰਘਰਸ਼ ਦੇ ਆਲੇ-ਦੁਆਲੇ ਸਰਗਰਮ ਹੋ ਚੁੱਕੇ ਹਨ ਇਹਨਾਂ ਦਾ ਰੋਲ ਹਮੇਸ਼ਾ ਇਹ ਰਹਿੰਦਾ ਹੈ ਕਿ  ਨੋਜਵਾਨਾਂ ਨੂੰ ਭਗੋੜੇ ਕਰਵਾ ਕੇ ਆਪ ਪਰਦੇ ਉਹਲੇ ਰਹਿਕੇ ਸਰਕਾਰੀ ਚਾਲ ਅਨੁਸਾਰ ਉਹਨਾਂ ਦੇ ਸੰਘਰਸ਼  ਨੂੰ ਸਰਕਾਰੀ ਸਤ੍ਹਾ ਅਨੁਸਾਰ ਵਰਤਣਾ ਇਸੇ ਲਈ ਇਹ ਸਰਕਾਰੀ ਬੁਧੀਜੀਵੀ ਹੁਣ  ਟੀਸੀ ਤੇ ਪਹੁੰਚੇ ਕਿਸਾਨੀ ਸੰਘਰਸ਼ ਨੂੰ ਤਾਰਪੀਡੋ ਕਰਨ ਤੇ ਫੇਲ੍ਹ ਕਰਨ ਲਈ ਅਤੇ  ਕੈਪਟਨ ਬਾਦਲ ਯਾਰੀ ਦੀ ਇਸ ਸਾਂਝੀ ਸਰਕਾਰ ਨੂੰ 2022 ਵਿੱਚ ਮੁੜ ਸਥਾਪਿਤ ਕਰਨ ਲਈ ਸਰਕਾਰੀ ਬੁਲਡੋਜ਼ਰ ਚਲਾ ਕੇ ਰਾਹ ਪੱਧਰਾ ਕਰ ਰਹੇ ਹਨ ।

ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਪੰਥ, ਪੰਜਾਬ, ਕਿਸਾਨਾਂ ਤੇ ਖਾਸ ਕਰ ਸਿੱਖ ਨੋਜਵਾਨਾਂ ਨੂੰ ਇੱਕ ਵਾਰ ਫੇਰ ਸੁਚੇਤ ਕਰਦੀ ਹੈ ਕਿ ਅਜੇਹੇ ਸਰਕਾਰੀ ਬੁੱਧੀਜੀਵੀਆਂ ਕੋਲੋ ਖਬਰਦਾਰ ਹੋ ਕੇ ਕਿਸਾਨੀ ਸੰਘਰਸ਼ ਦੀ ਕਾਮਯਾਬੀ ਲਈ ਮੱਛੀ ਦੀ ਅੱਖ ਵਾਂਗ ਆਪਣੇ ਨਿਸ਼ਾਨੇ ਵੱਲ ਪੂਰੀ ਸ਼ਾਂਤੀ ਤੇ ਸੰਘਰਸ਼ ਦੇ ਜਾਬਤੇ ਵਿੱਚ ਅੱਗੇ ਵਧੋ ਨਿਸ਼ਾਨੇ ਤੋਂ ਥਿੜਕਾਉਣ ਤੇ ਫੁੱਟ ਪਾਉਣ ਵਾਲੇ ਇਹਨਾਂ ਸਰਕਾਰੀ ਬੁੱਧੀਜੀਵੀਆਂ ਤੋ ਸੁਚੇਤ ਰਿਹਾ ਜਾਵੇ । ਸਿੱਖ ਸੰਘਰਸ਼ ਵਿੱਚ ਇਹਨਾਂ ਨੂੰ ਆਪ ਕਦੇ ਤੱਤੀ ਹਵਾ ਨਹੀਂ ਲੱਗੀ ਪੁਲਿਸ ਨੇ ਇਹਨਾਂ ਨੂੰ ਕਦੇ ਗ੍ਰਿਫਤਾਰ ਨਹੀਂ ਕੀਤਾ ਇਹਨਾਂ ਵਿੱਚੋਂ ਤੇ ਇਹਨਾਂ ਦੇ ਪੁੱਤਰਾਂ ਵਿਚੋਂ ਕੋਈ ਸ਼ਹੀਦ ਨਹੀਂ ਹੋਇਆ ਫਿਰ ਸੰਗਤ ਫ਼ੈਸਲਾ ਕਰੇ ਇਹ ਕੌਣ ਹਨ ? ਉਹਨਾਂ ਕਿਹਾ ਜੇਕਰ ਦੀਪ ਸਿੱਧੂ ਤੇ ਲੱਖੇ ਸਿਧਾਣੇ ਤੇ ਮੁਕੱਦਮੇ ਦਰਜ ਹੋ ਸਕਦੇ ਹਨ ਪਰ ਇਹਨਾਂ ਸਰਕਾਰੀ ਬੁਧੀਜੀਵੀਆਂ ਤੇ ਕਿਉਂ ਨਹੀਂ ਹੋਏ ? ਆਉ ਆਪਾਂ ਕਿਸਾਨੀ ਸੰਘਰਸ਼ ਦੀ ਜਿੱਤ ਤੇ ਤੀਸਰੀ ਸਿਆਸੀ ਧਿਰ  ਖੜੀ ਕਰਨ ਲਈ ਆਪੋ ਆਪਣਾਂ ਬਣਦਾ ਯੋਗਦਾਨ ਪਾਈਏ ।

Leave a Reply

Your email address will not be published. Required fields are marked *

error: Content is protected !!