ਮਸ਼ਹੂਰ ਪਾਕਿਸਤਾਨੀ ਗਾਇਕ ਦੀ ਲੰਬੀ ਬਿਮਾਰੀ ਤੋਂ ਬਾਅਦ ਹੋਈ ਮੌਤ, ਸੰਗੀਤ ਜਗਤ ਨੂੰ ਵੱਡਾ ਘਾਟਾ 

ਮਸ਼ਹੂਰ ਪਾਕਿਸਤਾਨੀ ਗਾਇਕ ਦੀ ਲੰਬੀ ਬਿਮਾਰੀ ਤੋਂ ਬਾਅਦ ਹੋਈ ਮੌਤ, ਸੰਗੀਤ ਜਗਤ ਨੂੰ ਵੱਡਾ ਘਾਟਾ

ਵੀਓਪੀ ਬਿਊਰੋ – ਮਸ਼ਹੂਰ ਪੰਜਾਬੀ ਪਾਕਿਸਤਾਨੀ ਗਾਇਕ ਸ਼ੌਕਤ ਅਲੀ ਦਾ ਦਿਹਾਂਤ ਹੋ ਗਿਆ ਹੈ । ਲੰਬੇ ਸਮੇਂ ਤੋਂ ਸ਼ੌਕਤ ਅਲੀ ਦੀ ਸਿਹਤ ਖਰਾਬ ਸੀ । ਬੀਮਾਰ ਪੈਣ ਤੋਂ ਬਾਅਦ, ਸ਼ੌਕਤ ਅਲੀ ਨੂੰ ਲਾਹੌਰ ਦੇ ਕੰਬਾਈਨਡ ਮਿਲਟਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿਥੇ ਉਸ ਨੇ ਆਖਰੀ ਸਾਹ ਲਿਆ । ਸ਼ੌਕਤ ਅਲੀ ਦੀ ਸਿਹਤ ਪਿਛਲੇ ਕੁਝ ਮਹੀਨਿਆਂ ਵਿੱਚ ਕਾਫ਼ੀ ਵਿਗੜ ਗਈ ਸੀ । ਹਾਲ ਹੀ ਵਿੱਚ ਉਸ ਦੇ ਲੀਵਰ ਦਾ ਟ੍ਰਾਂਸਪਲਾਂਟ ਵੀ ਹੋਇਆ ਸੀ । ਸ਼ੌਕਤ ਅਲੀ ਦਿਲ ਦੀ ਬਾਈਪਾਸ ਸਰਜਰੀ ਕਰਵਾ ਚੁੱਕੀ ਸੀ ।

ਸ਼ੋਕਤ ਅਲੀ ਨੂੰ ਲੋਕ ਗਾਇਕਾ ਵਜੋਂ ਇਸ ਦੇਸ਼ ਲਈ ਉਨ੍ਹਾਂ ਦੀਆਂ ਸੇਵਾਵਾਂ ਨੂੰ ਭੁਲਾਇਆ ਨਹੀਂ ਜਾ ਸਕਦਾ ।1991 ਵਿੱਚ ਪ੍ਰਾਈਡ ਆਫ ਪਰਫਾਰਮੈਂਸ ਐਵਾਰਡੀ ਨਾਲ ਸਨਮਨਾਇਤ ਕੀਤਾ ਗਿਆ ਸੀ  | ਪ੍ਰਾਈਡ ਆਫ ਪਰਫਾਰਮੈਂਸ ਅਵਾਰਡ ਤੋਂ ਇਲਾਵਾ, ਸ਼ੌਕਤ ਅਲੀ ਨੂੰ 1976 ਵਿਚ ਪੰਜਾਬ ਦੀ ਅਵਾਜ਼ ਵੀ ਕਿਹਾ ਗਿਆ ਸੀ ਅਤੇ 1982 ਵਿਚ ਨਵੀਂ ਦਿੱਲੀ ਵਿਚ ਹੋਈਆਂ ਏਸ਼ੀਅਨ ਖੇਡਾਂ ਵਿਚ ਪਰਫੋਰਮ ਕੀਤਾ ਸੀ । 1963 ਵਿਚ ਇਕ ਪੰਜਾਬੀ ਫਿਲਮ ਵਿਚ ਪਲੇਅਬੈਕ ਗਾਇਕਾ ਦੇ ਤੌਰ ‘ਤੇ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ | ਉਹ ਲੋਕ ਗੀਤਾਂ, ਗ਼ਜ਼ਲਾਂ ਅਤੇ ਪੰਜਾਬੀ ਗੀਤ ਗਾਉਣ ਲਈ ਮਸ਼ਹੂਰ ਸਨ ।

ਸ਼ੌਕਤ ਅਲੀ ਦੇ ਬੇਟੇ ਅਮੀਰ ਸ਼ੌਕਤ ਅਲੀ ਨੇ ਦੱਸਿਆ ਹੈ ਕਿ ਅਮੀਰ ਸ਼ੌਕਤ ਨੇ ਦੱਸਿਆ ਸੀ ਕਿ ਚੀਫ਼ ਆਫ਼ ਆਰਮੀ ਸਟਾਫ ਜਨਰਲ ਉਮਰ ਜਾਵੇਦ ਬਾਜਵਾ ਦੇ ਨਿਰਦੇਸ਼ਾਂ ‘ਤੇ ਪਾਕਿਸਤਾਨ ਦੀ ਸੈਨਾ ਵਲੋਂ ਉਹਨਾਂ ਦਾ ਇਲਾਜ਼ ਕਰਵਾਇਆ ਜਾ ਰਿਹਾ ਸੀ । ਗਾਇਕ ਸ਼ੋਕਤ ਮੰਡੀ ਬਹਾਉਦੀਨ ਜ਼ਿਲੇ ਦੇ ਮਲਕਵਾਲ ਦਾ ਰਹਿਣ ਵਾਲਾ ਸਨ ਅਤੇ ਉਸ ਦੇ ਤਿੰਨ ਪੁੱਤਰ ਇਮਰਾਨ, ਅਮੀਰ ਅਤੇ ਮੋਹਸਿਨ ਸਨ | ਉਹਨਾਂ ਨੂੰ ਰਾਤ 10 ਵਜੇ ਲਾਹੌਰ ਦੇ ਸਮਸਾਨੀ ਕਬਰਿਸਤਾਨ ਵਿਚ ਦਫ਼ਨਾਇਆ ਜਾਵੇਗਾ ।

 

 

 

 

 

error: Content is protected !!