ਪੁਲਿਸ ਵਾਲੇ ਦੀ ਵਹੁਟੀ ਹੋਟਲ ‘ਚ ਸੀ ਗੈਰ ਮਰਦ ਨਾਲ ਪਤੀ ਨੇ ਮਾਰਿਆ ਛਾਪਾ, ਹੋਇਆ ਹੰਗਾਮਾ
ਅੰਮ੍ਰਿਤਸਰ (ਵੀਓਪੀ ਬਿਊਰੋ) ਅਮ੍ਰਿਤਸਰ ਦੇ ਇੱਕ ਨਿਜੀ ਹੋਟਲ ਵਿੱਚ ਪਤੀ-ਪਤਨੀ ਦਾ ਸਰੇਆਮ ਡਰਾਮਾ ਦੇਖਣ ਨੂੰ ਮਿਲਿਆ | ਜਿਵੇਂ ਹੀ ਪਤਨੀ ਹੋਟਲ ਦੇ ਬਾਹਰ ਨਿਕਲੀ ਤਾਂ ਪਤੀ ਨੇ ਉਸ ਦੇ ਉੱਤੇ ਚਪੇੜਾਂ ਦੀ ਵਰਖਾ ਸ਼ੁਰੂ ਕਰ ਦਿੱਤੀ ਆਓ ਜੀ । ਤੁਹਾਨੂੰ ਦੱਸਦੇ ਹਾਂ ਕੀ ਹੈ ਮਾਮਲਾ



ਅਮ੍ਰਿਤਸਰ ਦੇ ਇੱਕ ਨਿਜੀ ਹੋਟਲ ਦੇ ਬਾਹਰ ਇੱਕ ਮਹਿਲਾ ਨੂੰ ਸਰੇਆਮ ਇੱਕ ਨੌਜਵਾਨ ਨੇ ਥੱਪਡ਼ ਮਾਰਨੇ ਸ਼ੁਰੂ ਕਰ ਦਿੱਤੇ ਹੋਏ | ਇਸ ਮਹਿਲਾ ਦਾ ਆਪਣੇ ਪਤੀ ਦੇ ਨਾਲ ਤਲਾਕ ਦਾ ਕੇਸ ਚੱਲ ਰਿਹਾ ਸੀ ਲੇਕਿਨ ਪਤੀ ਕੋਲੋਂ ਪੈਸੇ ਲੈਣ ਦੇ ਬਾਅਦ ਵੀ ਮਹਿਲਾ ਤਲਾਕ ਦੇਣ ਤੋਂ ਮੁੱਕਰ ਗਈ ਅਤੇ ਅੱਜ ਮਹਿਲਾ ਦੇ ਪਤੀ ਨੂੰ ਪਤਾ ਚਲਾ ਕਿ ਉਸ ਦੀ ਪਤਨੀ ਆਪਣੇ ਪ੍ਰੇਮੀ ਦੇ ਨਾਲ ਇੱਕ ਨਿਜੀ ਹੋਟਲ ਵਿੱਚ ਆਈ ਹੈ ਫਿਰ ਕੀ ਸੀ ਮਹਿਲਾ ਦਾ ਪਤੀ ਆਪਣੇ ਦੋਸਤਾਂ ਦੇ ਨਾਲ ਹੋਟਲ ਵਿੱਚ ਪਹੁੰਚ ਗਿਆ |
ਮਹਿਲਾ ਦਾ ਪਤੀ ਹਰਿੰਦਰ ਸਿੰਘ ਪੁਲਿਸ ਮੁਲਾਜਿਮ ਹੈ ਅਤੇ ਜਲੰਧਰ ਵਿੱਚ ਰਹਿੰਦਾ ਹੈ | ਹੰਗਾਮੇ ਦੀ ਸੂਚਨਾ ਮਿਲਦੇ ਹੀ ਥਾਣਾ ਰਣਜੀਤ ਐਵਨਿਉ ਦੀ ਪੁਲਿਸ ਮੌਕੇ ਤੇ ਪੁੱਜੀ ਤੇ ਦੋਨਾਂ ਨੂੰ ਥਾਣੇ ਲੈ ਆਏ ਤੇ ਮਾਮਲੇ ਦੀ ਜਾਂਚ ਕਰ ਰਹੀ ਹੈ |