ਦੇਖੋ ਕਿਹੜੀ ਮਹਿਲਾ ਦੇ ਕਹਿਣ ਤੇ ਥਾਣੇਦਾਰ ਨੇ ਹਵਾਲਦਾਰ ਦਾ ਕੱਟਿਆ 1000 ਰੁਪਏ ਦਾ ਚਲਾਨ

ਦੇਖੋ ਕਿਹੜੀ ਮਹਿਲਾ ਦੇ ਕਹਿਣ ਤੇ ਥਾਣੇਦਾਰ ਨੇ ਹਵਾਲਦਾਰ ਦਾ ਕੱਟਿਆ 1000 ਰੁਪਏ ਦਾ ਚਲਾਨ

ਖਰੜ (ਡੇਵਿਟ ਵਰਮਾ) ਪੰਜਾਬ ਸਰਕਾਰ ਵਲੋਂ ਕੋਰੋਨਾ ਨੂੰ ਲੈ ਕੇ ਸਖ਼ਤ ਹਿਦਾਇਤਾਂ ਤੋਂ ਬਾਅਦ ਖਰੜ ਪੁਲਿਸ ਦੀ ਸਖ਼ਤੀ ਉਦੋਂ ਦੇਖਣ ਨੂੰ ਮਿਲੀ | ਜਦੋਂ ਖਰੜ ਦੇ ਵਿੱਚ ਟ੍ਰੈਫਿਕ ਪੁਲਿਸ ਵਲੋਂ ਇੰਸਪੈਕਟਰ ਸੰਜੀਵ ਕੁਮਾਰ ਵਲੋਂ ਮਾਸਕ ਨਾ ਪੌਨਵ ਆਲੀਆ ਦੇ ਚਲਾਨ ਕੱਟੇ ਜਾ ਰਹੇ ਸਨ | ਉਸ ਵੇਲੇ ਹੀ ਇੰਸਪੈਕਟਰ ਸੰਜੀਵ ਕੁਮਾਰ ਵਲੋਂ ਮੋਹਾਲੀ ਵਿੱਚ ਤੈਨਾਤ ਪੰਜਾਬ ਪੁਲਿਸ ਦੇ ਹਵਾਲਦਾਰ ਦਾ ਬਿਨਾ ਮਾਸਕ ਦਾ ਚਲਾਨ ਕੱਟ ਦਿੱਤਾ ਗਿਆ |

 

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਇੰਸ਼ਪੈਕਟਰ ਸੰਜੀਵ ਕੁਮਾਰ ਨੇ ਦੱਸਿਆ ਕਿ ਸਰਕਾਰ ਦਿਆਂ ਹਦਾਇਤਾਂ ਅਨੂਸਾਰ ਲੋਕਾ ਨੂੰ ਕੋਰੋਨਾ ਬਿਮਾਰੀ ਤੋਂ ਬਚਾਉਣ ਲਈ ਚਲਾਨ ਕੱਟੇ ਜਾ ਰਹੇ ਸਨ | ਉਹਨਾਂ ਦੱਸਿਆ ਕੀ ਉਹ ਕਿਸੇ ਵੀ ਨੂੰ ਮਾਫ ਨਹੀਂ ਕਰਦੇ ਚਾਹੇ ਕੋਈ ਵੀ ਹੋਵੇ | ਅੱਜ ਵੀ ਮੈਂ ਨੋਇਡਾ ਤੋਂ ਆਏ ਸ਼ੇਖਰ ਸਿਨਹਾ ਨਾਮ ਦੇ ਕਾਰ ਚਾਲਕ ਦਾ ਚਲਾਨ ਕੱਟਿਆ ਤਾਂ ਉਹਨਾਂ ਦੀ ਪਤਨੀ ਮੇਰੀ ਕੋਲ ਆਈ ਤੇ ਕਹਿੰਦੀ ਸਾਹਮਣੇ ਇੱਕ ਪੁਲਿਸ ਮੁਲਾਜ਼ਮ ਵੀ ਬਿਨਾ ਮਾਸਕ ਤੋਂ ਖੜੇ ਹਨ | ਉਹਨਾਂ ਦਾ ਵੀ ਚਲਾਨ ਕੱਟੋ ਤਾਂ ਮੈਂ ਆਪਣੀ ਡਿਊਟੀ ਨਿਭਾਉਂਦੇ ਹੋਏ ਮੋਹਾਲੀ ਪੁਲਿਸ ਚ ਤਾਇਨਾਤ ਹਵਲਦਾਰ ਸੁਖਵਿੰਦਰ ਸਿੰਘ ਦਾ ਵੀ ਬਿਨਾ ਮਾਸਕ ਦਾ 1000 ਰੁਪਏ ਦਾ ਚਲਾਨ ਕੱਟ ਦਿੱਤਾ |

 

ਇਸ ਮੌਕੇ ਇੰਸ਼ਪੈਕਟਰ ਸੰਜੀਵ ਕੁਮਾਰ ਨੇ ਕਿਹਾ ਕੀ ਆਮ ਨਾਗਰਿਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਕੋਰੋਨਾ ਤੋਂ ਬਚਣ ਦੇ ਲਈ ਸਰਕਾਰ ਦਿਆਂ ਹਦਾਇਤਾਂ ਦਾ ਪਾਲਣ ਕਰਨ | ਹਮੇਸ਼ਾ ਹੀ ਵਿਵਾਦਾਂ ਦਾ ਵਿਸ਼ਾ ਬਣੀ ਪੰਜਾਬ ਪੁਲਿਸ ਦੇ ਇਸ ਥਾਣੇਦਾਰ ਵਲੋਂ ਆਪਣੀ ਡਿਊਟੀ ਨਿਭਾਉਂਦੇ ਹੋਏ ਹਵਲਦਾਰ ਦੇ ਚਲਾਨ ਕੱਟਣ ਦੀ ਪ੍ਰਸੰਸਾ ਹਰ ਪਾਸੇ ਹੋ ਰਹੀ ਹੈ |

 

error: Content is protected !!