ਪੰਜਾਬ ‘ਚ ਕਾਂਗਰਸ ਦੇ MLA ਦੇ ਘਰ ਦੇ ਬਾਹਰ ਚਲੀਆਂ ਗੋਲੀਆਂ, ਹੋਇਆ ਪੁਲਿਸ ਮੁਕਾਬਲਾ

ਪੰਜਾਬ ‘ਚ ਕਾਂਗਰਸ ਦੇ MLA ਦੇ ਘਰ ਦੇ ਬਾਹਰ ਚਲੀਆਂ ਗੋਲੀਆਂ, ਹੋਇਆ ਪੁਲਿਸ ਮੁਕਾਬਲਾ

ਫ਼ਰੀਦਕੋਟ (ਵੀਓਪੀ ਬਿਊਰੋ) ਫ਼ਰੀਦਕੋਟ ਦੇ ਕਾਂਗਰਸੀ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਦੇ ਘਰ ਦੇ ਬਾਹਰ ਗੋਲੀਆਂ ਚਲਣ ਦੀ ਖ਼ਬਰ ਸਾਮਣੇ ਆਈ ਹੈ | ਦੱਸਿਆ ਜਾਂਦਾ ਹੈ ਕੀ ਫ਼ਰੀਦਕੋਟ ਪੁਲਿਸ ਵਲੋਂ ਇੱਕ ਗੁਪਤ ਸੂਚਨਾ ਦੇ ਆਧਾਰ ਤੇ ਕੁਝ ਸ਼ੱਕੀ ਨੋਜਵਾਨਾਂ ਦਾ ਪਿਛਾ ਕੀਤਾ ਜਾ ਰਿਹਾ ਸੀ ਤੇ ਇਸ ਦੌਰਾਨ ਪੁਲਿਸ ਅਤੇ ਦੂਜੀ ਧਿਰ ਚ ਗੋਲੀਆਂ ਚਲੀਆਂ | ਹਾਲਾਂਕਿ ਪੁਲਿਸ ਵਲੋਂ ਇਸ ਦੀ ਅਧਿਕਾਰਿਕ ਪੁਸ਼ਟੀ ਨਹੀਂ ਕੀਤੀ ਗਈ |

ਮਿਲੀ ਜਾਣਕਾਰੀ ਅਨੁਸਾਰ ਫ਼ਰੀਦਕੋਟ ਪੁਲਿਸ ਵਲੋਂ ਕਿਸੇ ਅਣਪਛਾਤੇ ਨੋਜਵਾਨਾਂ ਦਾ ਪਿਛਾ ਕੀਤਾ ਜਾ ਰਿਹਾ ਸੀ ਤੇ ਫ਼ਰੀਦਕੋਟ ਕੋਟਕਪੂਰਾ ਰੋਡ ਤੇ ਸਥਿਤ ਕਾਂਗਰਸੀ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਦੇ ਘਰ ਦੇ ਬਾਹਰ ਸੋਮਵਾਰ ਸ਼ਾਮ ਨੂੰ ਜਦ ਉਹਨਾਂ ਨੂੰ ਰੋਕਣਾ ਚਾਹਿਆ ਤਾਂ ਉਥੇ ਦੋਨਾਂ ਧਿਰਾਂ ਵਲੋਂ ਗੋਲੀਆਂ ਚਲੀਆਂ ਨੇ ਤੇ ਇਹ ਵੀ ਦੱਸਿਆ ਜਾ ਰਿਹਾ ਹੈ ਕੀ ਉਥੇ ਉਸ ਗੱਡੀ ਵਿਚੋਂ ਕੁਝ ਨਸ਼ਾ ਤੇ ਹਥਿਆਰ ਬਰਾਮਦ ਕੀਤੇ ਗਏ ਨੇ | ਪਰ ਹਾਲੇ ਤੱਕ ਪੁਲਿਸ ਦੇ ਕਿਸੇ ਅਧਿਕਾਰੀ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ |

ਤੁਹਾਨੂੰ ਦਸ ਦੇਈਏ ਕੀ ਪਿਛਲੇ ਕੁਝ ਸਮੇਂ ਤੋਂ ਫ਼ਰੀਦਕੋਟ ਅਪਰਾਧਿਕ ਦ੍ਰਿਸ਼ਟੀ ਨਾਲ ਸੁਰਖੀਆਂ ਵਿੱਚ ਹੈ ਤੇ ਇਥੇ ਯੁਵਾ ਕਾਂਗਰਸੀ ਨੇਤਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਹੈ ਤੇ ਅੱਜ ਹੀ ਉਸ ਕਤਲ ਦੇ ਇੱਕ ਸਾਜਿਸ਼ਕਰਤਾ ਨੂੰ ਹਿਮਾਚਲ ਪ੍ਰਦੇਸ਼ ਤੋਂ ਗਿਰਫਤਾਰ ਕੀਤਾ ਗਿਆ ਸੀ |

 

Leave a Reply

Your email address will not be published. Required fields are marked *

error: Content is protected !!