ਪ੍ਰਾਈਵੇਟ ਸਕੂਲਾਂ ਨੂੰ ਦਿਖਣ ਲੱਗੇ ਫ਼ੀਸਾ ਨਾ ਦੇਣ ਵਾਲੇ ਮਾਪਿਆਂ ਦੇ ਗਹਿਣੇ, ਸੋਸ਼ਲ ਮੀਡੀਆ ‘ਤੇ ਵੀ ਕਰਵਾਉਂਦੇ ਨੇ ਗਲਤ ਕਮੈਂਟ  

ਪ੍ਰਾਈਵੇਟ ਸਕੂਲਾਂ ਨੂੰ ਦਿਖਣ ਲੱਗੇ ਫ਼ੀਸਾ ਨਾ ਦੇਣ ਵਾਲੇ ਮਾਪਿਆਂ ਦੇ ਗਹਿਣੇ, ਸੋਸ਼ਲ ਮੀਡੀਆ ‘ਤੇ ਵੀ ਕਰਵਾਉਂਦੇ ਨੇ ਗਲਤ ਕਮੈਂਟ

 

ਜਲੰਧਰ (ਰੰਗਪੁਰੀ) ਤੁਸੀਂ ਕੰਨਾਂ ਵਿਚ ਸੋਨੇ ਦੀਆਂ ਵਾਲੀਆਂ ਪਾਈਆਂ ਹੋਈਆਂ ਹਨ ਤੇ ਤੁਹਾਡੀ ਪਤਨੀ ਨੇ ਵੀ ਮਹਿੰਗੇ ਕੱਪੜੇ ਪਾਏ ਹੋਏ ਹਨ ਤੇ ਫਿਰ ਤੁਸੀਂ ਸਕੂਲ ਦੀ ਫੀਸ ਕਿਉਂ ਨਹੀਂ ਦੇ ਸਕਦੇ | ਜੀ ਹਾਂ ਇਹ ਦਰਦ ਬਿਆਨ ਕੀਤਾ ਜਲੰਧਰ ਦੇ ਪ੍ਰੈਸ ਕਲੱਬ ‘ਚ ਉਹਨਾਂ ਮਾਪਿਆਂ ਨੇ ਜੋ ਪ੍ਰਾਈਵੇਟ ਸਕੂਲ ਦੀ ਮਨਮਾਨੀ ਦਾ ਸ਼ਿਕਾਰ ਹੋ ਰਹੇ ਨੇ |  ਜਲੰਧਰ ਦੇ ਵਿੱਚ ਪ੍ਰਾਇਵੇਟ ਸਕੂਲਾਂ ਨੇ ਆਪਣੀ ਦਾਦਗਿਰੀ ਚਲਾਉਣ ਲਈ ਬਣਾਈ CBSE ਐਫ਼ੀਲੇਟਡ ਸਕੂਲ ਅਸੋਸ਼ਿਏਸ਼ਨ ਦੇ ਖਿਲਾਫ ਹਾਲ ਹੀ ‘ਚ ਬਣੀ ਆਲ ਪੇਰੈਂਟਸ ਐਸੋਸੀਏਸ਼ਨ ਨੇ ਜਲੰਧਰ ਦੇ ਪ੍ਰੈਸ ਕਲੱਬ ਵਿੱਚ ਕਿਹਾ ਕੀ ਪ੍ਰਾਈਵੇਟ ਸਕੂਲਾਂ ਵੱਲੋਂ ਉਗਰਾਹੀਆਂ ਜਾ ਰਹੀਆਂ ਕਥਿਤ ਮੋਟੀਆਂ ਫੀਸਾਂ ਦੇ ਖਿਲਾਫ ਹੋਏ ਮਾਪੇ ਅੱਜ ਮੀਡੀਆ ਸਾਹਮਣੇ ਪੇਸ਼ ਹੋਏ ਨੇ ਤੇ ਉਹਨਾਂ ਕਿਹਾ ਕੀ ਕਰੋਨਾ ਕਰਕੇ ਸਾਰਿਆਂ ਦੇ ਕੰਮ ਠੱਪ ਪਏ ਹਨ | ਪਰ ਨਿੱਜੀ ਸਕੂਲਾਂ ਵਾਲੇ ਫੀਸਾਂ ਵਸੂਲਣ ਲਈ ਵਿਦਿਆਰਥੀਆਂ ਦੇ ਮਾਪਿਆਂ ’ਤੇ ਜ਼ੋਰ ਪਾ ਰਹੇ ਹਨ ।

ਇਸ ਮੌਕੇ ਚੇਤਨ ਵਰਮਾ ਨਾਂ ਦੇ ਇੱਕ ਪਿਤਾ ਨੇ ਦੱਸਿਆ ਕਿ ਜਦੋਂ ਉਹਨਾਂ ਨੇ ਆਪਣੀ ਪਤਨੀ ਨਾਲ ਸਕੂਲ ਵਿਚ ਜਾ ਕੇ ਬੱਚੇ ਦੀ ਫੀਸ ਦੇਣ ਤੋਂ ਅਸਮਰੱਥਾ ਜਤਾਈ ਤਾਂ ਸਕੂਲ ਪ੍ਰਬੰਧਕਾਂ ਨੇ ਕਿਹਾ ਕਿ ਤੁਸੀਂ ਕੰਨਾਂ ਵਿਚ ਸੋਨੇ ਦੀਆਂ ਵਾਲੀਆਂ ਪਾਈਆਂ ਹੋਈਆਂ ਹਨ ਤੇ ਤੁਹਾਡੀ ਪਤਨੀ ਨੇ ਵੀ ਮਹਿੰਗੇ ਕੱਪੜੇ ਪਾਏ ਹੋਏ ਹਨ, ਤਾਂ ਫਿਰ ਤੁਸੀਂ ਸਕੂਲ ਫੀਸ ਕਿਉਂ ਨਹੀਂ ਦੇ ਸਕਦੇ ? ਉਸ ਨੇ ਕਿਹਾ ਕਿ ਉਹ ਫੀਸਾਂ ਦਾ ਭੁਗਤਾਨ ਕਰਨ ਲਈ ਆਪਣੀਆਂ ਸੋਨੇ ਦੀਆਂ ਵਾਲੀਆਂ ਸਕੂਲ ਨੂੰ ਦੇਣ ਲਈ ਤਿਆਰ ਹਨ । ਇਹੀ ਨਹੀਂ ਇਹਨਾਂ ਮਾਪਿਆਂ ਨੇ ਇਹ ਵੀ ਆਰੋਪ ਲਗਾਏ ਹਨ ਕੀ ਜਿਨਾ ਮਾਪਿਆਂ ਨੇ ਆਲ ਪੇਰੈਂਟਸ ਐਸੋਸੀਏਸ਼ਨ ਬਣਾਈ ਹੈ | ਉਹਨਾਂ ਦੇ ਮੈਂਬਰਾਂ ਦੀ ਸੋਸ਼ਲ ਮੀਡੀਆ ਤੇ ਪਹਿਚਾਣ ਕਰਕੇ ਉਸ ਤੇ ਗਲਤ ਕਮੈਂਟ ਕਰਵਾਏ ਜਾ ਰਹੇ ਨੇ |

error: Content is protected !!