ਤਿਵਾੜੀ ਦਾ ਸੁਖਬੀਰ ਨੂੰ ਸਵਾਲ; ਇਕ ਦਲਿਤ ਡਿਪਟੀ ਸੀਐੱਮ ਹੀ ਕਿਉਂ, ਸੀਐੱਮ ਕਿਉਂ ਨਹੀਂ ਬਣ ਸਕਦਾ ?

ਤਿਵਾੜੀ ਦਾ ਸੁਖਬੀਰ ਨੂੰ ਸਵਾਲ; ਇਕ ਦਲਿਤ ਡਿਪਟੀ ਸੀਐੱਮ ਹੀ ਕਿਉਂ, ਸੀਐੱਮ ਕਿਉਂ ਨਹੀਂ ਬਣ ਸਕਦਾ ?

ਵੀਓਪੀ ਬਿਊਰੋ – ਸ੍ਰੀ ਆਨੰਦਪੁਰ ਸਾਹਿਬ ਤੋਂ ਮੈਂਬਰ ਲੋਕ ਸਭਾ ਅਤੇ ਸਾਬਕਾ ਸੂਚਨਾ ਤੇ ਪ੍ਰਸਾਰਨ ਮੰਤਰੀ ਮਨੀਸ਼ ਤਿਵਾੜੀ ਵੱਲੋਂ ਪ੍ਰੈਸ ਨੂੰ ਜਾਰੀ ਇੱਕ ਬਿਆਨ ਰਾਹੀਂ ਫ਼ਿਰੋਜ਼ਪੁਰ ਤੋਂ ਮੈਂਬਰ ਪਾਰਲੀਮੈਂਟ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਪਛਾਣ ਦੀ ਸਿਆਸਤ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਗਈ ਹੈ।

ਸਾਸਾਬਕਾ ਡਿਪਟੀ ਮੁੱਖ ਮੰਤਰੀ ਵੱਲੋਂ ਦਿੱਤੇ ਗਏ ਇਕ ਬਿਆਨ ਕਿ ਜੇਕਰ ਅਕਾਲੀ ਦਲ 2022 ਵਿੱਚ ਸੱਤਾ ਚ ਆਉਂਦੀ ਹੈ, ਤਾਂ ਉਹ ਇੱਕ ਦਲਿਤ ਨੂੰ ਡਿਪਟੀ ਮੁੱਖ ਮੰਤਰੀ ਬਣਾਉਣਗੇ, ਤੇ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਐਮ.ਪੀ ਤਿਵਾੜੀ ਨੇ ਸੁਖਬੀਰ ਨੂੰ ਸਵਾਲ ਪੁੱਛਿਆ ਹੈ ਕਿ ਕਿਉਂ ਦਲਿਤ ਨੂੰ ਸਿਰਫ ਉਪ ਮੁੱਖ ਮੰਤਰੀ ਹੀ ਬਣਾਇਆ ਜਾ ਸਕਦਾ ਹੈ, ਉਹ ਮੁੱਖ ਮੰਤਰੀ ਕਿਉਂ ਨਹੀਂ ਬਣ ਸਕਦਾ? ਜਾਂ ਫਿਰ ਕੀ ਟਾਪ ਪੁਜੀਸ਼ਨ ਕਿਸੇ ਲਈ ਪੱਕੇ ਤੌਰ ਤੇ ਤੈਅ ਹੈ?

ਤਿਵਾੜੀ ਨੇ ਕਿਹਾ ਕਿ ਜਦੋਂ ਪਛਾਣ ਦੀ ਸਿਆਸਤ ਦੀ ਗੱਲ ਚਲਾਈ ਜਾਂਦੀ ਹੈ, ਤਾਂ ਸਪੱਸ਼ਟ ਤੌਰ ਤੇ ਲੋਕ ਪੁੱਛਣਗੇ ਕਿਉਂ ਇੱਕ ਹਿੰਦੂ ਮੁੱਖ ਮੰਤਰੀ ਨਹੀਂ ਬਣ ਸਕਦਾ ਹੈ ਜਾਂ ਫਿਰ ਓਬੀਸੀ ਸਮੁਦਾਅ ਨਾਲ ਸਬੰਧਿਤ ਕੋਈ ਵਿਅਕਤੀ ਸੂਬੇ ਦਾ ਮੁੱਖ ਮੰਤਰੀ ਕਿਉਂ ਨਹੀਂ ਬਣ ਸਕਦਾ?

ਉਨ੍ਹਾਂ ਨੇ ਸੁਖਬੀਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਪਛਾਣ ਦੀ ਸਿਆਸਤ ਦੇਸ਼ ਤੇ ਸਾਡੀ ਸਭਿਅਤਾ ਲਈ ਸਮੱਸਿਆ ਬਣ ਚੁੱਕੀ ਹੈ ਅਤੇ ਇਹ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਤਿੰਨ ਸ਼ਬਦਾਂ ਤੇ ਟਿਕੀ ਪੰਜਾਬ ਦੀ ਵਿਚਾਰਧਾਰਾ ਦੇ ਖ਼ਿਲਾਫ਼ ਹੈ। ਸਿੱਖ ਵਿਚਾਰਧਾਰਾ ਦੇ ਸੰਸਥਾਪਕ ਸ੍ਰੀ ਗੁਰੂ ਨਾਨਕ ਦੇਵ ਜੀ ਨੇ “ਮਾਨਸ ਕੀ ਜਾਤ ਸਭੈ ਏਕ ਪਹਿਚਾਨਬੋ” ਦਾ ਸੰਦੇਸ਼ ਦਿੱਤਾ ਸੀ। ਸਿੱਖ ਧਰਮ ਦੀ ਸਥਾਪਨਾ ਵੀ ਆਪਸੀ ਸਮਾਨਤਾ ਦੇ ਵਿਚਾਰਧਾਰਾ ਦੇ ਆਧਾਰ ਤੇ ਹੋਈ ਹੈ।


ਉਨ੍ਹਾਂ ਕਿਹਾ ਕਿ ਵਿਦੇਸ਼ਾਂ ਚ ਰਹਿਣ ਵਾਲੇ ਲੱਖਾਂ ਪੰਜਾਬੀ ਸਿਰਫ਼ ਉੱਥੇ ਸਿਰਫ਼ ਇਸ ਲਈ ਰਹਿ ਰਹੇ ਹਨ ਅਤੇ ਕੰਮ ਕਰ ਰਹੇ ਹਨ, ਕਿਉਂਕਿ ਉਨ੍ਹਾਂ ਦੇਸ਼ਾਂ ਨੇ ਊਚ-ਨੀਚ ਰਹਿਤ ਸਮਾਜ ਦਾ ਢਾਂਚਾ ਬਣਾਇਆ ਹੈ, ਜਿੱਥੇ ਵਿਅਕਤੀ ਦੀ ਸਫ਼ਲਤਾ ਜਾਂ ਅਸਫ਼ਲਤਾ ਉਸ ਦੀ ਮਿਹਨਤ ਨਾਲ ਤੈਅ ਹੁੰਦੀ ਹੈ, ਨਾ ਕਿ ਉਸਦੀ ਚਮੜੀ ਦੇ ਰੰਗ, ਜਾਂ ਧਰਮ ਜਾਂ ਫਿਰ ਰਾਸ਼ਟਰੀਅਤਾ ਨਾਲ।

ਐਮ.ਪੀ ਤਿਵਾੜੀ ਨੇ ਕਿਹਾ ਕਿ ਸੂਬੇ ਦੀ ਟੋਪ ਪੁਜ਼ੀਸ਼ਨ ਤੇ ਕਿਸੇ ਵਿਅਕਤੀ ਨੂੰ ਹੋਣਾ ਚਾਹੀਦਾ ਹੈ, ਇਹ ਉਸ ਅਧਾਰ ਤੇ ਤੈਅ ਹੋਣਾ ਚਾਹੀਦਾ ਹੈ ਕਿ ਸੂਬਾ ਤਰੱਕੀ ਕਰੇ ਅਤੇ ਲੋਕਾਂ ਦੇ ਜੀਵਨ ਪੱਧਰ ਚ ਸੁਧਾਰ ਹੋਵੇ। ਉਹ ਸਮਾਜਿਕ ਨਿਆਂ ਤੇ ਪੂਰੀ ਤਰ੍ਹਾਂ ਨਾਲ ਭਰੋਸਾ ਰੱਖਦੇ ਹਨ, ਪਰ ਪ੍ਰਤੀਕਵਾਦ ਲਈ ਅਤੇ ਛੋਟੇ ਸਿਆਸੀ ਉਦੇਸ਼ਾਂ ਦੀ ਪੂਰਤੀ ਖ਼ਾਤਰ ਸਮਾਜਿਕ ਨਿਆਂ ਦੀ ਦੁਰਵਰਤੋਂ ਦੇ ਪੁਰੀ ਤਰ੍ਹਾਂ ਖ਼ਿਲਾਫ਼ ਹਨ।

error: Content is protected !!