ਪੰਜਾਬ ਚ ਰਾਤ ਦੇ ਕਰਫਿਊ ਦਾ ਸਮਾਂ ਬਦਲਿਆ ਤੇ ਲੱਗੀਆਂ ਹੋਰ ਪਾਬੰਧੀਆ

ਪੰਜਾਬ ਚ ਰਾਤ ਦੇ ਕਰਫਿਊ ਦਾ ਸਮਾਂ ਬਦਲਿਆ ਤੇ ਲੱਗੀਆਂ ਹੋਰ ਪਾਬੰਧੀਆ

ਚੰਡੀਗੜ੍ਹ (ਵੀਓਪੀ ਬਿਊਰੋ) ਦਿੱਲੀ ਤੋਂ ਬਾਅਦ ਹੁਣ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 30 ਅਪ੍ਰੈਲ ਤੱਕ ਵੀਕੇਂਡ ਲਾਕਡਾਉਨ ਦੇ ਹੁਕਮ ਦਿੱਤੇ ਹਨ | ਹੁਣ ਐਤਵਾਰ ਨੂੰ ਪੰਜਾਬ ‘ਚ ਮੁਕੰਮਲ ਬੰਦ ਹੋਵੇਗਾ । ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਮੰਤਰੀਆਂ ਨਾਲ ਮੀਟਿੰਗ ਦੌਰਾਨ ਇਹ ਫੈਸਲਾ ਲਿਆ ਤੇ ਕਿਹਾ ਕੀ ਕਿਉਂਕਿ ਪੰਜਾਬ ਵਿੱਚ ਕੋਰੋਨਾ ਦੇ ਕੇਸਾਂ ਦੀ ਗਿਣਤੀ ਦਿਨੋ ਦਿਨ ਵੱਧਦੀ ਜਾ ਰਹੀ ਹੈ । ਇਸ ਲਈ ਕੁਝ ਪਾਬੰਧੀਆ ਲਾਗੁਆਂਦੇ ਹੋਏ ਰਾਤ ਨੂੰ 9 ਵਜੇ ਤੋਂ ਸਵੇਰੇ 5 ਵਜੇ ਤੱਕ ਕਰਫਿਊ ਦਾ ਸਮਾਂ ਵਧਾਉਂਦੇ ਹੋਏ ਰਾਤ 8 ਵਜੇ ਤੋਂ ਸਵੇਰੇ 5 ਵਜੇ ਤੱਕ ਕਰਫਿਊ  ਲਗਾ ਦਿੱਤਾ ਹੈ |

ਇਸ ਤੋਂ ਇਲਾਵਾ ਸਾਰੇ ਬਾਰਾਂ, ਸਿਨੇਮਾ ਹਾਲ, ਜਿੰਮ, ਸਪਾ, ਕੋਚਿੰਗ ਸੈਂਟਰ, ਸਪੋਰਟਸ ਕੰਪਲੈਕਸ ਬੰਦ ਰਹਿਣਗੇ ਜਦਕਿ ਰੈਸਟੋਰੈਂਟ ਅਤੇ ਹੋਟਲ ਸੋਮਵਾਰ ਤੋਂ ਸ਼ਨੀਵਾਰ ਤੱਕ ਟੇਕਵੇਅ ਅਤੇ ਹੋਮ ਡਿਲਿਵਰੀ ਲਈ ਖੁੱਲ੍ਹੇ ਰਹਿਣਗੇ। ਇਹੀ ਨਹੀਂ ਵਿਆਹ ਤੇ ਹੋਰ ਪ੍ਰੋਗਰਾਮਾਂ ਚ 20 ਜਣਿਆ ਨੂੰ ਹੀ ਜਾਣ ਦੀ ਇਜ਼ਾਜ਼ਤ ਹੋਏਗੀ |

 

 

error: Content is protected !!