ਖ਼ਾਲਸਾ ਕਾਲਜ ਦੇ ਖੇਡ ਮੈਦਾਨ ’ਚ ਲੜਕੀਆ ਦੇ ਹਾਕੀ ਟਰਾਇਲ ਕਰਵਾਏ

ਖ਼ਾਲਸਾ ਕਾਲਜ ਦੇ ਖੇਡ ਮੈਦਾਨ ’ਚ ਲੜਕੀਆ ਦੇ ਹਾਕੀ ਟਰਾਇਲ ਕਰਵਾਏ

ਵੱਖ‐ਵੱਖ ਜ਼ਿਲਿ੍ਹਆਂ ਦੀਆਂ 90 ਦੇ ਕਰੀਬ ਖਿਡਾਰਣਾਂ ਨੇ ਦਿੱਤੇ ਟਰਾਇਲ : ਡਾਇਰੈਕਟਰ ਅਕੈਡਮੀ ਡਾ. ਕੰਵਲਜੀਤ ਸਿੰਘ

ਅੰਮ੍ਰਿਤਸਰ, 18 ਅਪ੍ਰੈਲ (ਰਿਧੀ ਭੰਡਾਰੀ ) ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚਲ ਰਹੀ ਖ਼ਾਲਸਾ ਹਾਕੀ ਅਕਾਦਮੀ (ਭਾਰਤ ਸਰਕਾਰ ਦੁਆਰਾ ਖੇਲੋ ਇੰਡੀਆ ਪ੍ਰੋਗਰਾਮ ਤਹਿਤ ਮੰਜ਼ੂਰਸ਼ੁਦਾ) ਵੱਲੋਂ ਅੱਜ ਅੰਡਰ‐ 14,17, 19 ਅਤੇ ਕਾਲਜ ਵਿਦਿਆਰਥਣਾਂ ਦੀ ਭਰਤੀ ਲਈ ਹਾਕੀ ਟਰਾਇਲ ਕਰਵਾਏ ਗਏ। ਜਿਸ ’ਚ ਵੱਖ‐ਵੱਖ ਜ਼ਿਲਿ੍ਹਆਂ ਤੋਂ 90 ਦੇ ਕਰੀਬ ਹਾਕੀ ਖਿਡਾਰਣਾਂ ਨੇ ਪ੍ਰਦਰਸ਼ਨ ਕੀਤਾ।

ਇਸ ਮੌਕੇ ਦ੍ਰੋਣਾਚਾਰੀਆ ਐਵਾਰਡ ਜੇਤੂ ਰਾਸ਼ਟਰੀ ਹਾਕੀ ਕੋਚ ਸ੍ਰੀ ਬਲਦੇਵ ਸਿੰਘ ਨੇ ਦੱਸਿਆ ਕਿ ਅੱਜ ਅੰਮ੍ਰਿਤਸਰ ਜ਼ਿਲ੍ਹੇ ਸਮੇਤ ਸੰਗਰੂਰ, ਬਰਨਾਲਾ, ਮੋਗਾ, ਰੋਹਤਕ, ਫ਼ਤਿਹਗੜ੍ਹ ਸਾਹਿਬ, ਬਾਬਾ ਬਕਾਲਾ, ਮਹਿਤਾ, ਡੇਰਾਬੱਸੀ, ਗੁੜਗਾਂਵ, ਸਠਿਆਲਾ ਤੋਂ ਖਿਡਾਰਣਾਂ ਹਾਕੀ ਦੇ ਟਰਾਇਲ ਦੇਣ ਲਈ ਪੁੱਜੀਆਂ ਹਨ, ਜਿਨ੍ਹਾਂ ਦੀ ਹਾਕੀ ਦੀ ਇੱਥੇ ਪਰਖ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਅਤੇ ਡਾਇਰੈਕਟਰ ਅਕਾਦਮੀ ਡਾ. ਕੰਵਲਜੀਤ ਸਿੰਘ ਸਹਿਯੋਗ ਨਾਲ ‘ਹਾਕੀ ਗੇਮ’ ਨੂੰ ਉਤਸ਼ਾਹਿਤ ਕਰਨ ਤੇ ਦੇਸ਼ ਲਈ ਸ਼ਾਨਦਾਰ ਸਥਾਨ ਅਤੇ ਟਰਾਫ਼ੀ ਪ੍ਰਾਪਤ ਕਰਨ ਦੇ ਮਕਸਦ ਤਹਿਤ ਖੇਡ ’ਚ ਵਧੀਆ ਪ੍ਰਦਰਸ਼ਨ ਕਰਨ ਵਾਲੀਆਂ ਖਿਡਾਰਣਾਂ ਦੀ ਚੋਣ ਲਈ ਲੜਕੀਆਂ ਦੇ ਉਕਤ ਟਰਾਇਲ ਕਰਵਾਏ ਗਏ ਹਨ।

ਇਸ ਮੌਕੇ ਡਾ. ਕੰਵਲਜੀਤ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਤੋਂ ਇਲਾਵਾ ਬਾਹਰਲੇ ਜ਼ਿਲ੍ਹੇ ਦੀਆਂ 90 ਦੇ ਲਗਭਗ ਲੜਕੀਆਂ ਹਾਕੀ ਦਾ ਟਰਾਇਲ ਲਈ ਪੁੱਜੀਆਂ ਹਨ। ਉਨ੍ਹਾਂ ਕਿਹਾ ਕਿ ਗਵਰਨਿੰਗ ਕੌਂਸਲ ਦੇ ਮਕਸਦ ਜਿੱਥੇ ਕਾਬਲੀਅਤ ਭਰਪੂਰ ਲੜਕੀਆਂ ਦੀ ਖੇਡ ਪ੍ਰਤੀ ਚੋਣ ਕਰਨਾ ਹੈ, ਉਥੇ ਹਾਕੀ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਉਭਾਰਣ ਅਤੇ ਮਹਿਲਾਵਾਂ ਨੂੰ ਵਿਸ਼ੇਸ਼ ਦਰਜਾ ਦਿਵਾਉਣ ਲਈ ਖ਼ਾਲਸਾ ਹਾਕੀ ਅਕਾਦਮੀ ਦੀ ਸਥਾਪਨਾ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਅੱਜ ਦਾ ਟਰਾਇਲ ਕੋਚ ਸ੍ਰੀ ਬਲਦੇਵ ਸਿੰਘ, ਜੂਨੀਅਰ ਕੋਚ ਅਮਰਜੀਤ ਸਿੰਘ ਅਤੇ ਫ਼ਤਿਹਗੜ੍ਹ ਸਾਹਿਬ ਤੋਂ ਸ: ਜਰਨੈਲ ਸਿੰਘ ਦੀ ਦੇਖ ਰੇਖ ਹੇਠ ਸੰਪੂਰਨ ਹੋਇਆ। ਉਨ੍ਹਾਂ ਕਿਹਾ ਕਿ ਟਰਾਇਲ ਉਪਰੰਤ ਚੁਣੀਆਂ ਗਈਆਂ ਖਿਡਾਰਣਾਂ ਨੂੰ ਖਾਣੇ, ਹੋਸਟਲ ਤੇ ਫ਼ੀਸ ਮੁਆਫ਼ੀ ਦੀ ਸਹੂਲਤ ਪ੍ਰਦਾਨ ਕੀਤੀ ਜਾਵੇਗੀ। ਇਸ ਮੌਕੇ ਡਾ. ਕੰਵਲਜੀਤ ਸਿੰਘ ਨੇ ਸ. ਛੀਨਾ ਦਾ ਧੰਨਵਾਦ ਕੀਤਾ ਜਿਨ੍ਹਾਂ ਵੱਲੋਂ ਇਸ ਖੇਡ ਨੂੰ ਪ੍ਰਫ਼ਲਿੱਤ ਕਰਨ ਲਈ ਅਹਿਮ ਯੋਗਦਾਨ ਦਿੱਤਾ ਜਾ ਰਿਹਾ ਹੈ।

Leave a Reply

Your email address will not be published. Required fields are marked *

error: Content is protected !!