ਨਵਜੋਤ ਸਿੱਧੂ ਦੀ ਫੂਲਕਾ ਸਾਹਿਬ ਨੂੰ ਭੇਜੀ ਚਿਠੀ ਤੇ ਗੁਰਚਰਨ ਸਿੰਘ ਚੰਨੀ ਨੇ ਦਿੱਤਾ ਠੋਕਵਾਂ ਜਵਾਬ
ਮੁੱਖ ਮੰਤਰੀ ਦੀ ਕੁਰਸੀ ਦਾ ਲਾਲਚ ਛੱਡ ਕੇ ਪੰਥ ਅਤੇ ਪੰਜਾਬ ਦਾ ਹੋ ਸਕਦਾ ਹੈ ਭਲਾ – ਗੁਰਚਰਨ ਸਿੰਘ ਚੰਨੀ
ਵੀਓਪੀ ਬਿਊਰੋ – ਪੰਜਾਬ ਦੇ ਸਾਬਕਾ ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਵਲੋਂ ਬੀਤੇ ਦਿਨ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਹਰਵਿੰਦਰ ਸਿੰਘ ਫੂਲਕਾ ਨੂੰ ਚਿਠੀ ਲਿਖੀ ਹੈ | ਜਿਸ ਚ ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਇਨਸਾਫ਼ ਸੰਬੰਧੀ ਗੱਲ ਕੀਤੀ ਹੈ | ਉਸ ਚਿਠੀ ਤੋਂ ਬਾਅਦ ਜਾਲੰਧਰ ਤੋਂ ਟਕਸਾਲੀ ਅਕਾਲੀ ਗੁਰਚਰਨ ਸਿੰਘ ਚੰਨੀ ਨੇ ਵੀ ਨਵਜੋਤ ਸਿੰਘ ਸਿੱਧੂ ਨੂੰ ਠੋਕਵਾਂ ਜਵਾਬ ਦਿੱਤਾ | ਦੇਖੋ ਕੀ ਲਿਖਿਆ ਗੁਰਚਰਨ ਸਿੰਘ ਚੰਨੀ ਨੇ |
ਸਰਦਾਰ ਨਵਜੋਤ ਸਿੰਘ ਸਿੱਧੂ ਜੀ
ਵਾਹਿਗੁਰੂ ਜੀ ਦਾ ਖਾਲਸਾ
ਵਾਹਿਗੁਰੂ ਜੀ ਦੀ ਫਤਿਹ
ਆਪ ਜੀ ਦਾ ਪੱਤਰ ਪੜ੍ਹ ਕੇ ਖੁਸ਼ੀ ਵੀ ਹੋਈ ਅਤੇ ਨਮੋਸ਼ੀ ਵੀ ਹੋਈ, ਖੁਸ਼ੀ ਇਸ ਕਰਕੇ ਕੀ ਤੁਹਾਡੇ ਮਨ ਵਿੱਚ ਗੁਰੂ ਗ੍ਰੰਥ ਸਾਹਿਬ ਲਈ ਅਤੇ ਪੰਜਾਬ ਪ੍ਰਤੀ ਬਹੁਤ ਕੁਝ ਕਰਨ ਲਈ ਉਤਾਵਲੇ ਹੋ । ਪਰ ਨਮੋਸ਼ੀ ਇਸ ਕਰਕੇ ਹੋਈ ਕਿ ਤੁਸੀ ਇਹ ਸੱਭ ਕੁੱਛ ਤਾਂ ਹੀ ਕਰੋਗੇ ਜੇਕਰ ਤੁਹਾਨੂੰ ਪੰਜਾਬ ਦੇ ਲੋਕ ਮੁੱਖ ਮੰਤਰੀ ਬਨਾਣਗੇ ਤਾਂ ਤੁਸੀ ਵੱਡੇ ਫ਼ੈਸਲੇ ਲੇ ਕੇ ਪੰਥ ਅਤੇ ਪੰਜਾਬ ਨੂੰ ਇਨਸਾਫ਼ ਦੁਆਉਣ ਲਈ ਕੁੱਛ ਕਰ ਸਕਦੇ ਹੋ ।
ਤੁਹਾਡੀ ਇਸ ਤਰ੍ਹਾਂ ਦੀ ਸੋਚ ਨਾਲ ਮੈ ਜਾਤੀ ਤੌਰ ਤੇ ਸਹਿਮਤ ਨਹੀਂ ਕਿਉਂਕਿ ਜੇਕਰ ਤੁਸੀਂ ਮੁੱਖ ਮੰਤਰੀ ਬਣ ਗਏ ਤਾਂ ਤੁਸੀ ਵੀ ਬਾਦਲ ਸਾਹਿਬ ਦੇ ਪਰਿਵਾਰ ਅਤੇ ਕੈਪਟਨ ਸਾਹਿਬ ਵਾਂਗ ਪੰਜਾਬ ਅਤੇ ਪੰਥ ਦਾ ਭਲਾ ਨਹੀਂ ਕਰ ਸਕਦੇ ਕਿਉਕਿ ਤੁਹਾਡੀ ਇਸ ਤਰ੍ਹਾਂ ਦੀ ਸੋਚ ਪਿੱਛੇ ਮਤਲਬਪ੍ਰਸਤ ਸੋਚ ਹੀ ਉਜਾਗਰ ਹੁੰਦੀ ਹੈ ।
ਮੇਰੀ ਤੁਹਾਨੂੰ ਬੇਨਤੀ ਹੈ ਕਿ ਮੁੱਖ ਮੰਤਰੀ ਦੀ ਕੁਰਸੀ ਦਾ ਲਾਲਚ ਛੱਡ ਕੇ ਪੰਥ ਅਤੇ ਪੰਜਾਬ ਦੇ ਭਲੇ ਲਈ ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਲਈ ਪੰਜਾਬ ਦੀ ਖੁਸ਼ਹਾਲੀ ਲਈ ਕਿਸਾਨਾਂ ਦੇ ਕਾਲੇ ਕਾਨੂੰਨ ਖ਼ਤਮ ਕਰਵਾਉਣ ਵਾਸਤੇ ਪੰਜਾਬ ਤੇ ਖ਼ਤਰਨਾਕ ਰੂਪ ਵਿੱਚ ਚੜ੍ਹੇ ਕਰਜ਼ੇ ਤੋਂ ਮੁਕਤੀ ਦੁਆਉਣ ਲਈ, ਬਾਦਲ- ਪਰਿਵਾਰ, ਕਾਂਗਰਸ ਅਤੇ ਬੀਜੇਪੀ ਤੋਂ ਇਲਾਵਾ ਇੱਕ ਮਜ਼ਬੂਤ ਚੌਥੀ ਧਿਰ ਇਕੱਠੀ ਕਰਕੇ ਇੱਕ ਸੁਹਿਰਦ ਬਦਲ ਦਿਓ ਜੋ ਪੰਜਾਬ ਅਤੇ ਪੰਥ ਦੇ ਭਲੇ ਲਈ ਇਕ ਮਜ਼ਬੂਤ ਸਰਕਾਰ ਬਣਾ ਸਕੇ ਜਿਸ ਨਾਲ ਜਿੱਥੇ ਪੰਜਾਬ ਵਿੱਚ ਸੁਚੱਜਾ ਰਾਜ ਪ੍ਰਬੰਧ ਦਿਤਾ ਜਾ ਸਕੇ ਮੁੱਖ ਮੰਤਰੀ ਕੋਈ ਵੀ ਹੋਵੇ ਤੁਹਾਨੂੰ ਇਸ ਦਾ ਫ਼ਿਕਰ ਨਹੀਂ ਹੋਣਾ ਚਾਹੀਦਾ ।
ਤੁਹਾਨੂੰ ਇਤਿਹਾਸ ਯਾਦ ਹੋਣਾ ਚਾਹੀਦਾ ਜਦੋਂ ਵੀ ਕਿਸੇ ਨੇ ਲੋਕਾਂ ਦੇ ਭਲੇ ਲਈ ਕੁਰਬਾਨੀ ਕੀਤੀ ਹੈ ਲੋਕ ਉਸਨੂੰ ਸਿਰਮੱਥੇ ਤੇ ਬਿੱਠਾ ਲੈਂਦੇ ਹਨ ।
ਜੇਕਰ ਤੁਸੀ ਮੌਜੂਦਾ ਸਰਕਾਰ ਕੋਲ਼ੋਂ ਇਨਸਾਫ਼ ਲੈਣ ਲਈ ਕਾਂਗਰਸ ਤੋਂ ਬਾਹਰ ਆਉਣ ਵਾਲਾ ਕੋਈ ਕੁਰਬਾਨੀ ਵਾਲਾ ਫੈਸਲਾ ਕਰਦੇ ਹੋ ਤਾਂ ਮੈਂ ਇੱਕ ਨਿਮਾਣਾ ਸੇਵਕ ਬਣਕੇ ਬਿਨਾਂ ਕਿਸੇ ਸ਼ਰਤ ਦੇ ਬਿਨਾਂ ਕਿਸੇ ਅਹੁਦੇ ਦੇ ਲਾਲਚ ਦੇ ਆਪਜੀ ਨੂੰ ਆਪਣੀ ਜਿੰਦਗੀ ਦੇ ਅਖੀਰਲੇ ਪੱਲ ਤੱਕ ਮਦਦ ਕਰਨ ਲਈ ਵਚਨਬੱਧ ਹਾਂ । ਨਹੀਂ ਤੁਹਾਨੂੰ ਐਂਵੇ ਫੋਕੀਆਂ ਗੱਲਾਂ ਕਰਨੀਆਂ ਛੱਡ ਦੇਣੀਆਂ ਚਾਹੀਦੀਆਂ।
ਗੁਰਚਰਨ ਸਿੰਘ ਚੰਨੀ
ਜਲੰਧਰ ਪੰਜਾਬ