ਇਨੋਸੈਂਟ ਹਾਰਟਸ ਵਿਖੇ ਕੋਮਾਂਤਰੀ ਡਾਂਸ ਦਿਵਸ ਮੌਕੇ ਆਨਲਾਈਨ ਡਾਂਸ ਮੁਕਾਬਲੇ
ਜਲੰਧਰ, 29 ਅਪ੍ਰੈਲ (ਮੁਨੀਸ਼):- ਇਨੋਸੈਂਟ ਹਾਰਟਸ ਵਿਖੇ ਕੋਮਾਂਤਰੀ ਡਾਂਸ ਦਿਵਸ ਮੌਕੇ ਪੰਜਾਂ ਸਕੂਲਾਂ – ਗ੍ਰੀਨ ਮਾਡਲ ਟਾਊਨ, ਲੋਹਾਰਾਂ, ਕੈਂਟ ਜੰਡਿਆਲਾ ਰੋਡ, ਨੂਰਪੁਰ ਅਤੇ ਕਪੂਰਥਲਾ ਰੋਡ ਵਿਖੇ ਕੱਥਕ ਡਾਂਸ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ। ਇਹ ਮੁਕਾਬਲੇ ਆਨਲਾਈਨ ਕਰਵਾਏ ਗਏ। ਜਮਾਤ ਸਤਵੀਂ ਅਤੇ ਅਠਵੀਂ ਦੇ ਵਿਦਿਆਰਥੀਆਂ ਨੇ ਇਹਨਾਂ ਮੁਕਾਬਲਿਆਂ ਵਿੱਚ ਭਾਗ ਲਿਆ ਅਤੇ ਅਤਿ ਸੰੁਦਰ ਡਾਂਸ ਪੇਸ ਕੀਤਾ।



ਜਜ ਦੀ ਭੂਮਿਕਾ ਸਕੂਲ ਦੇ ਸੰਗੀਤ ਵਿਭਾਗ ਦੇ ਮੁੱਖੀ ਕਿਰਨਦੀਪ ਅਤੇ ਰਿਚਾ ਸ਼ਰਮਾ ਨੇ ਨਿਭਾਈ। ਮੁਕਾਬਲਿਆਂ ਦਾ ਨਤੀਜਾ ਇਸ ਪ੍ਰਕਾਰ ਰਿਹਾ- ਪਹਿਲਾ ਸਥਾਨ ਗ੍ਰੀਨ ਮਾਡਲ ਟਾਊਨ ਦੀ ਵਿਦਿਆਰਥਣ ਕੈਰਬੀ ਅਤੇ ਆਸਥਾ ਸਚਦੇਵਾ, ਕਪੂਰਥਲਾ ਰੋਡ ਦੀ ਵਿਦਿਆਰਥਣ ਗਰਿਮਾ ਨੇ ਪ੍ਰਾਪਤ ਕੀਤਾ। ਤਿੰਨਾਂ ਨੇ ਬੇਹੱਦ ਸੁੰਦਰ ਡਾਂਸ ਪੇਸ਼ ਕੀਤਾ।
ਦੂਜਾ ਸਥਾਨ ਲੋਹਾਰਾਂ ਦੀ ਸਾਨੀਆ ਅਰੋੜਾ, ਤ੍ਰਿਪਤ ਅਤੇ ਗ੍ਰੀਨ ਮਾਡਲ ਟਾਊਨ ਦੀ ਗਰਿਮਾ ਭਾਟੀਆ ਨੇ ਪ੍ਰਾਪਤ ਕੀਤਾ। ਤੀਜਾ ਸਥਾਨ ਨੂਰਪੁਰ ਦੇ ਦਿਵਯਾਂਸ਼ੂ ਸੂਦ, ਗ੍ਰੀਨ ਮਾਡਲ ਟਾਊਨ ਤੋਂ ਏਕਮਪ੍ਰੀਤ ਕੌਰ ਅਤੇ ਵਰਿੰਦਾ ਗੁਪਤਾ ਨੇ ਪ੍ਰਾਪਤ ਕੀਤਾ। ਕਾਂਨਸੋਲੇਸ਼ਨ ਪੁਰਸਕਾਰ ਗ੍ਰੀਨ ਮਾਡਲ ਟਾਊਨ ਦੀ ਨਵਯਾ ਬਾਂਸਲ ਨੇ ਪ੍ਰਾਪਤ ਕੀਤਾ।
ਇਸ ਮੌਕੇ ਮੁਕਾਬਲਿਆਂ ਵਿੱਚ ਜੇਤੂ ਰਹਿਣ ਵਾਲੇ ਵਿਦਿਆਰਥੀਆਂ ਨੂੰ ਵਾਈਸ ਪਿ੍ਰੰਸੀਪਲ ਅਤੇ ਕਲਚਰਲ ਹੈਡ – ਸ਼ਰਮੀਲਾ ਨਾਕਰਾ ਨੇ ਵਧਾਈ ਦਿੱਤੀ ਅਤੇ ਉਹਨਾਂ ਨੂੰ ਡਾਂਸ ਦੇ ਵੱਖ-ਵੱਖ ਰੂਪਾਂ ਦੀ ਜਾਣਕਾਰੀ ਦਿੱਤੀ। ਆਨਲਾਈਨ ਪੜਾਈ ਦੇ ਨਾਲ-ਨਾਲ ਇਸ ਪ੍ਰਕਾਰ ਦੀਆਂ ਗਤੀਵਿਧਿਆਂ ਬੱਚਿਆਂ ਨੂੰ ਤਣਾਅ ਮੁਕਤ ਰੱਖਦੀਆਂ ਹਨ ਅਤੇ ਉਹਨਾਂ ਦਾ ਸਰਬਪੱਖੀ ਵਿਕਾਸ ਕਰਦੀਆਂ ਹਨ।