ਕੈਪਟਨ ਦੇ ਵਿਧਾਇਕਾਂ ਨੇ ਆਪਣੇ ਹੀ ਮੁੱਖ ਮੰਤਰੀ ਖਿਲਾਫ਼ ਕੀਤੇ ਤੇਵਰ ਤਿੱਖੇ

ਕੈਪਟਨ ਦੇ ਵਿਧਾਇਕਾਂ ਨੇ ਆਪਣੇ ਹੀ ਮੁੱਖ ਮੰਤਰੀ ਖਿਲਾਫ਼ ਕੀਤੇ ਤੇਵਰ ਤਿੱਖੇ

ਪਰਗਟ ਸਿੰਘ ਦੇ ਨਾਲ ਨਾਲ ਲਾਡੀ ਸ਼ੇਰੋਵਾਲੀਆਂ ਨੇ ਵੀ ਬੇਅਦਬੀ ਮਾਮਲੇ ਤੇ ਦਿੱਤਾ ਭੱਖਵਾਂ ਬਿਆਨ  

ਜਲੰਧਰ (ਵੀਓਪੀ ਬਿਊਰੋ) ਬੀਤੇ ਦਿਨ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਬੇਅਦਬੀ ਮਾਮਲੇ ਨੂੰ ਲੈ ਕੇ ਦੁਆਬੇ ਅਤੇ ਮਾਝੇ ਦੇ ਵਿਧਾਇਕਾ ਨਾਲ ਮੀਟਿੰਗ ਕੀਤੀ। ਇਸ ਮੀਟਿੰਗ ਦਾ ਮਾਹੌਲ ਕਾਫੀ ਤਣਾਅਪੂਰਨ ਰਿਹਾ। ਵਿਧਾਇਕਾਂ ਦਾ ਕਹਿਣਾ ਹੈ ਕਿ ਲੋਕ ਕਹਿ ਰਹੇ ਹਨ ਕਿ ਕਾਂਗਰਸ ਤੇ ਅਕਾਲੀ ਰਲੇ ਹੋਏ ਹਨ, ਜਿਸ ਕਰਕੇ ਹਾਈਕੋਰਟ ਵਲੋਂ ਸਿੱਟ ਨੂੰ ਰੱਦ ਕੀਤਾ ਗਿਆ ਹੈ।

ਬੇਅਦਬੀ ਮਾਮਲੇ ਨੂੰ ਲੈ ਕੇ ਸਭ ਤੋਂ ਵੱਧ ਭਾਵੁਕ ਜਲੰਧਰ ਤੋਂ ਵਿਧਾਇਕ ਪਰਗਟ ਸਿੰਘ ਹੋਏ ਉਹਨਾਂ ਕਿਹਾ ਕਿ ਕਾਂਗਰਸ ਦਾ ਇਸ ਮਾਮਲੇ ਨੂੰ ਲੈ ਕੇ ਵਤੀਰਾ ਲੋਕਾਂ ਵਿਚ ਦੋਸਤਾਨਾ ਰੂਪ ਵਾਲਾ ਜਾ ਰਿਹਾ ਹੈ। ਪਰਗਟ ਸਿੰਘ ਨੇ ਕਿਹਾ ਕਿ ਜੇਕਰ ਨਵੀਂ ਜਾਂਚ ਕਮੇਟੀ ਨੇ ਨਾ ਕੁਝ ਕੀਤਾ ਤੇ ਚੋਣਾਂ ਦੁਰਾਨ ਕਾਂਗਰਸ ਨੂੰ ਪਿੰਡ ਵਿਚ ਵੜਨਾ ਔਖਾ ਹੋ ਜਾਵੇਗਾ।
   

ਹਲਕਾ ਸ਼ਾਹਕੋਟ ਤੋਂ ਵਿਧਾਇਕ ਲਾਡੀ ਸ਼ੇਰੋਵਾਲੀਆ ਨੇ ਕਿਹਾ ਕਿ ਲੋਕ ਇਹ ਆਖ ਰਹੇ ਹਨ ਕੀ ਦੋਵੇਂ ਧਿਰਾਂ ਰਲ ਗਈਆਂ ਨੇ ਜਿਸ ਕਰਕੇ ਸਰਕਾਰ ਨੂੰ ਸਪਸ਼ਟ ਕਰਨਾ ਚਾਹੀਦਾ ਹੈ | ਲੋਕ ਉਸ ਪਾਰਟੀ ਨੂੰ ਹੀ ਚੁਣਨਗੇ ਜੋ ਉਹਨਾਂ ਦੇ ਗੁਰੂ ਦੇ ਅੰਗ ਪਾੜਨ ਵਾਲਿਆ ਨੂੰ ਸਜ਼ਾ ਦੁਆਉਣਗੇ। ਮਾਝੇ ਤੋਂ ਆਏ ਵਿਧਾਇਕਾਂ ਨੇ ਤਾਂ ਮੁੱਖ ਮੰਤਰੀ ਖਿਲਾਫ਼਼ ਆਪਣੇ ਤੇਵਰ ਤਿੱਖੇ ਕਰ ਛੱਡੇ। ਉਹਨਾਂ ਕਹਿ ਦਿੱਤਾ ਕਿ ਜੇਕਰ ਮਾਲਵੇਂ ਵਾਲਿਆ ਨੂੰ ਨਹੀਂ ਕੁਝ ਕਹਿਣਾ ਤਾਂ ਮਾਝੇ ਵਾਲਿਆ ਨੂੰ ਹੀ ਕਹਿ ਦਿਉਂ।

ਹੁਣ ਦੇਖਣਾ ਇਹ ਹੋਵੇਗਾ ਕਿ ਨਵੀਂ ਜਾਂਚ ਕਮੇਟੀ ਕੀ ਫੈਸਲਾ ਕਰਦੀ ਹੈ ਕਿਉਂਕਿ ਮੂਹਰੇ ਆ ਰਹੀਆਂ 2022 ਦੀਆਂ ਚੋਣਾਂ ਦੇ ਨਤੀਜੇ ਇਸ ਮਾਮਲੇ ਉਪਰ ਹੀ ਨਿਰਭਰ ਹੋਣਗੇ।

error: Content is protected !!