ਵਿਆਹ ‘ਚ ਘੁੰਮ ਰਿਹਾ ਸੀ 150 ਬੰਦਾ, ਮੀਡੀਆ ਨੂੰ ਦੇਖ ਪਕੌੜੇ ਛੱਡ ਭੱਜੇ ਬਰਾਤੀ



ਲੁਧਿਆਣਾ (ਵੀਓਪੀ ਬਿਉਰੋ) – ਸ਼ਹਿਰ ਵਿਚ ਕੋਵਿਡ ਦੇ ਵੱਧਣ ਦਾ ਖਤਰਾ ਹੁਣ ਹੋਰ ਵੱਧਦਾ ਜਾ ਰਿਹਾ ਹੈ, ਪਰ ਲੋਕ ਕੋਰੋਨਾ ਨਿਯਮਾਂ ਦੀਆਂ ਧੱਜੀਆਂ ਸ਼ਰੇਆਮ ਉਡਾ ਰਹੇ ਹਨ। ਲੁਧਿਆਣਾ ਵਿਚ ਇੱਕ ਵਿਆਹ ਫੰਕਸ਼ਨ ਦੌਰਾਨ 150 ਤੋਂ ਵੱਧ ਵਿਅਕਤੀਆਂ ਦਾ ਇਕੱਠ ਸੀ ਅਤੇ ਬਹੁਤੀ ਗਿਣਤੀ ਵਿੱਚ ਲੋਕ ਬਿਨਾਂ ਮਾਸਕ ਤੋਂ ਵੀ ਘੁੰਮ ਰਹੇ ਸਨ। ਜਦੋਂ ਮੀਡੀਆ ਨੇ ਆ ਕੇ ਕੈਮਰਾ ਚਾਲੂ ਕੀਤਾ ਤਾਂ ਲੋਕਾਂ ਨੂੰ ਭੱਜਦਿਆਂ ਨੂੰ ਰਾਹ ਨਹੀਂ ਲੱਭਾ।
ਤਸਵੀਰਾਂ ਸਾਂਝੀਆਂ ਕਰਨ ਤੋਂ ਬਾਅਦ ਹੁਣ ਹਰਕਤ ਵਿਚ ਆਈ ਪੁਲਿਸ ਨੇ ਕਾਰਵਾਈ ਕਰਦਿਆਂ ਮਾਮਲਾ ਦਰਜ ਕੀਤਾ ਹੈ। ਇੰਨਾ ਹੀ ਨਹੀਂ ਏਸੀਪੀ ਬਰਿਆਮ ਸਿੰਘ ਨੇ ਲੋਕਾਂ ਨੂੰ ਅਪੀਲ ਵੀ ਕੀਤੀ ਕਿ ਲੋਕ ਪ੍ਰਸ਼ਾਸਨ ਦਾ ਸਾਥ ਦੇਣ ਅਤੇ ਕੋਵਿਡ 19 ਦੀਆਂ ਹਦਾਇਤਾਂ ਦੀ ਪਾਲਣਾ ਕਰਨ।
ਉਨ੍ਹਾਂ ਨੇ ਕਿਹਾ ਕਿ ਲੋਕ ਆਪਣੇ ਲਈ ਨਹੀਂ, ਤਾਂ ਦੇਸ਼ ਲਈ ਹੀ ਸੁਧਰ ਜਾਣ, ਬੇਸ਼ੱਕ ਪੁਲਿਸ ਵੱਲੋਂ ਕਾਰਵਾਈ ਕੀਤੀ ਜਾਂਦੀ ਹੈ ਪਰ ਲਗਾਤਾਰ ਵਿਆਹਾਂ ਵਿੱਚ ਇਕੱਠ ਦੇਖ ਕੇ ਲੱਗਦਾ ਹੈ ਕਿ ਲੋਕਾਂ ਦੇ ਮਨ ਵਿੱਚ ਕਾਨੂੰਨ ਅਤੇ ਕਰੋਨਾ ਦੋਨਾਂ ਦਾ ਡਰ ਨਹੀ ਹੈ।
ਪੂਰੇ ਭਾਰਤ ਵਿਚ ਲੋਕ ਆਕਸੀਜਨ ਦੀ ਕਮੀ ਲਈ ਸਰਕਾਰਾਂ ਨੂੰ ਕੋਸ ਰਹੇ ਹਨ ਪਰ ਕਿਤੇ ਨਾ ਕਿਤੇ ਅਜਿਹੀਆਂ ਗੱਲਾਂ ਕਰਕੇ ਅਸੀਂ ਖੁਦ ਵੀ ਹਲਾਤਾਂ ਦੇ ਜ਼ਿੰਮੇਵਾਰ ਬਣਦੇ ਹਾਂ।