ਡਿਊਟੀ ‘ਤੇ ਸੁੱਤਾ ਪਿਆ ਸੀ ਪੁਲਿਸ ਕਰਮੀ, ਨਸ਼ਾ ਤਸਕਰ ਹਵਾਲਾਤ ‘ਚੋਂ ਹੋਇਆ ਫਰਾਰ

ਡਿਊਟੀ ‘ਤੇ ਸੁੱਤਾ ਪਿਆ ਸੀ ਪੁਲਿਸ ਕਰਮੀ, ਨਸ਼ਾ ਤਸਕਰ ਹਵਾਲਾਤ ‘ਚੋਂ ਹੋਇਆ ਫਰਾਰ

ਬਠਿੰਡਾ (ਵੀਓਪੀ ਬਿਉਰੋ) –  ਜ਼ਿਲ੍ਹਾ ਬਠਿੰਡਾ ਵਿਚ ਪੈਂਦੇ ਥਾਣਾ ਨਥਾਣਾ ਦੀ ਪੁਲਿਸ ਨੇ ਪੰਜ ਦਿਨ ਪਹਿਲਾਂ 2500 ਨਸ਼ੀਲੀਆ ਗੋਲ਼ੀਆਂ ਸਮੇਤ ਇਕ ਨਸ਼ਾ ਤਸਕਰ ਨੂੰ ਗ੍ਰਿਫ਼ਤਾਰ ਕੀਤਾ ਸੀ। ਨਸ਼ਾ ਤਸਕਰ 29 ਅਪ੍ਰੈਲ ਦੀ ਅੱਧੀ ਰਾਤ ਨੂੰ ਪੁਲਿਸ ਨੂੰ ਝਪਕੀ ਦੇ ਕੇ ਹਵਾਲਾਤ ਵਿਚੋਂ ਫਰਾਰ ਹੋ ਗਿਆ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਹੋਮਗਾਰਡ ਹਵਾਲਾਤ ਨੂੰ ਤਾਲਾ ਲਾਉਣਾ ਭੁਲਾ ਕੇ ਡਿਊਟੀ ਉਪਰ ਹੀ ਸੌਂ ਰਿਹਾ ਸੀ ਤਾਂ ਮੌਕਾ ਦੇਖਦੇ ਹੋਏ ਨਸ਼ਾ ਤਸਕਰ ਹਵਾਲਾਤ ਵਿਚੋਂ ਫਰਾਰ ਹੋ ਗਿਆ।

ਇਸ ਗੱਲ ਦਾ ਪਤਾ ਉਸ ਵਕਤ ਲੱਗਾ ਜਦੋਂ ਪੁਲਿਸ ਕਰਮਚਾਰੀ ਦੀ ਨੀਂਦ ਖੁੱਲ੍ਹੀ ਤੇ ਹਵਾਲਾਤ ਦਾ ਤਾਲਾ ਖੁੱਲ੍ਹਾ ਹੋਇਆ ਸੀ ਤੇ ਉੱਥੇ ਫੜ੍ਹਿਆ ਹੋਇਆ ਨਸ਼ਾ ਤਸਕਰ ਮੌਜੂਦ ਨਹੀਂ ਸੀ। ਉਸ ਤੋਂ ਬਾਅਦ ਨਸ਼ਾ ਤਸਕਰ ਦੀ ਭਾਲ ਕੀਤੀ ਗਈ ਪਰ ਉਸ ਬਾਰੇ ਅਜੇ ਕੁਝ ਵੀ ਪਤਾ ਨਹੀਂ ਲੱਗ ਸਕਿਆ।

ਹੁਣ ਸੀਨੀਅਰ ਪੁਲਿਸ ਅਧਿਕਾਰੀਆਂ ਵਲੋਂ ਲਾਪਰਵਾਹੀ ਵਰਤਣ ਵਾਲੇ ਦੋਵੇਂ ਹੋਮਗਾਰਡ ਸੁਖਮੰਦਰਪਾਲ ਸਿੰਘ ਤੇ ਗਨੀ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਨਸ਼ਾ ਤਸਕਰ ਦੀ ਪਛਾਣ ਗੁਰਸੇਵਕ ਸਿੰਘ ਵਾਸੀ ਚੱਕ ਫਤਿਹ ਸਿੰਘ ਵਾਲਾ ਦੇ ਰੂਪ ਵਿਚ ਹੋਈ ਹੈ।

Leave a Reply

Your email address will not be published. Required fields are marked *

error: Content is protected !!