IBT IELTS ਵਾਲਾ ਸਰਕਾਰ ਦੇ ਫੈਸਲੇ ਨੂੰ ਟੰਗ ਰਿਹਾ ਸੀ ਛਿੱਕੇ, ਜੋ ਬਾਅਦ ‘ਚ ਪੁਲਿਸ ਨੇ ਕੀਤਾ ਜਾਣ ਕੇ ਰਹਿ ਜਾਓਗੇ ਹੈਰਾਨ
ਜਲੰਧਰ (ਵੀਪੀਓ ਬਿਊਰੋ) – ਕੋਰੋਨਾ ਦੇ ਚੱਲਦਿਆਂ ਪੰਜਾਬ ਸਰਕਾਰ ਦੇ ਆਦੇਸ਼ਾ ਤਹਿਤ ਸਾਰੇ ਸਿੱਖਿਆ ਅਦਾਰੇ ਅਤੇ ਕੋਚਿੰਗ ਸੈਂਟਰ ਬੰਦ ਕੀਤੇ ਹੋਏ ਹਨ ਪਰ ਇਸ ਦਰਮਿਆਨ ਜਲੰਧਰ ਤੋਂ ਇਕ ਖ਼ਬਰ ਸਾਹਮਣੇ ਆਈ ਹੈ। ਥਾਣਾ ਨੰਬਰ 6 ਦੀ ਪੁਲਿਸ ਨੇ IBT IELTS ਇੰਸੀਚਿਊਟ ਦੇ ਮਾਲਕ ਮਨਵੀਰ ਸਿੰਘ ਖ਼ਿਲਾਫ਼ ਕਰਫਿਊ ਦੌਰਾਨ ਬੱਚਿਆਂ ਨੂੰ ਪੜ੍ਹਾਉਣ ਦੇ ਮਾਮਲੇ ਵਿਚ ਆਈਪੀਸੀ ਦੀ ਧਾਰਾ 188, ਮਹਾਂਮਾਰੀ ਰੋਗ ਤੇ ਆਫ਼ਤ ਪ੍ਰਬੰਧਨ ਐਕਟ ਤਹਿਤ ਕੇਸ ਦਰਜ ਕੀਤਾ ਹੈ।
ਮੁਲਜ਼ਮ ਮਨਵੀਰ ਸਿੰਘ ਨਿਊ ਕਲਗੀਧਰ ਐਵੀਨਿਊ ਦਾ ਰਹਿਣ ਵਾਲਾ ਹੈ ਜੋ ਪੰਜਾਬ ਸਰਕਾਰ ਦੀ ਮਨਾਹੀ ਦੇ ਬਾਵਜੂਦ ਵੀ ਬੱਚਿਆਂ ਦੀਆਂ ਕਲਾਸਾਂ ਲੈ ਰਿਹਾ ਸੀ।
ਏਐਸਆਈ ਹੀਰਾ ਸਿੰਘ ਨੇ ਦੱਸਿਆ ਕਿ ਉਹ ਬੱਸ ਅੱਡੇ ਨੇੜੇ ਰਾਊਂਡ ਉੱਤੇ ਸਨ ਤੇ ਜਦੋਂ ਉਹ IBT IELTS ਇੰਸੀਚਿਊਟ ਕੋਲ ਪਹੁੰਚੇ ਤਾਂ ਉੱਥੇ ਬੱਚਿਆਂ ਨੂੰ ਪੜ੍ਹਾਇਆ ਜਾ ਰਿਹਾ ਸੀ। ਇਸ ਉਪਰੰਤ ਪੁਲਿਸ ਨੇ ਸਾਰੇ ਬੱਚਿਆਂ ਨੂੰ ਉਨ੍ਹਾਂ ਦੇ ਘਰ ਭੇਜ ਦਿੱਤਾ ਅਤੇ ਇੰਸੀਚਿਊਟ ਦੇ ਮਾਲਕ ਉੱਤੇ ਕੇਸ ਦਰਜ ਕਰਨ ਉਪਰੰਤ ਉਸਨੂੰ ਗ੍ਰਿਫ਼ਤਾਰ ਕਰ ਲਿਆ।