ਜਾਣੋਂ – ਅੱਜ ਜਲੰਧਰ ‘ਚ ਵੀਕਐਂਡ ਲੌਕਡਾਊਨ ਦੁਰਾਨ ਕੀ-ਕੀ ਖੁੱਲ੍ਹਾ ਰਹੇਗਾ

ਜਾਣੋਂ – ਅੱਜ ਜਲੰਧਰ ‘ਚ ਵੀਕਐਂਡ ਲੌਕਡਾਊਨ ਦੁਰਾਨ ਕੀ-ਕੀ ਖੁੱਲ੍ਹਾ ਰਹੇਗਾ

ਜਲੰਧਰ | ਸ਼ਹਿਰ ਵਿਚ ਕੋਰੋਨਾ ਮਹਾਮਾਰੀ ਦਾ ਪ੍ਰਕੋਪ ਜ਼ਿਆਦਾ ਵੱਧਣ ਕਾਰਨ ਜਲੰਧਰ ਵਿਚ ਵੀ ਵੀਕਐਂਡ ਲੌਕਡਾਊਨ ਲਗਾ ਦਿੱਤਾ ਗਿਆ ਹੈ। ਅੱਜ ਜਾਨੀ ਸ਼ਨੀਵਾਰ ਵੀਕਐਂਡ ਲੌਕਡਾਊਨ ਦਾ ਪਹਿਲਾ ਦਿਨ ਹੈ। ਇਹ ਲੌਕਡਾਊਨ ਸ਼ਨੀਵਾਰ ਤੋਂ ਸੋਮਵਾਰ ਸਵੇਰ ਤੱਕ ਜਾਰੀ ਰਹੇਗਾ। ਅੱਜ ਸ਼ਹਿਰ ਦੇ ਬਜ਼ਾਰਾਂ ਵਿਚ ਸੁੰਨ ਪਸਰੀ ਹੋਈ ਹੈ ਪਰ ਇਸ ਦਰਮਿਆਨ ਵੀ ਕਈ ਕੁਝ ਖੁੱਲ੍ਹਾ ਰੱਖਣ ਦੇ ਆਦੇਸ਼ ਜਾਰੀ ਹੋਏ ਹਨ।

ਸ਼ਨੀਵਾਰ ਅਤੇ ਐਤਵਾਰ ਨੂੰ ਜ਼ਿਆਦਾਤਰ ਚੀਜ਼ਾਂ ਬੰਦ ਰੱਖਣ ਦੇ ਹੁਕਮ ਸਰਕਾਰ ਵੱਲੋਂ ਦਿੱਤੇ ਗਏ ਹਨ। ਫਿਰ ਵੀ ਕੁਝ ਕੰਮਾਂ ਨੂੰ ਛੋਟ ਦਿੱਤੀ ਗਈ ਹੈ।

ਜਾਣੋਂ ਕੀ ਬੰਦ ਰਹੇਗਾ ਤੇ ਕੀ ਖੁੱਲ੍ਹੇਗਾ

1.ਮੈਡੀਕਲ ਸੇਵਾਵਾਂ ਲਈ ਵੀ ਆਇਆ-ਜਾਇਆ ਜਾ ਸਕਦਾ ਹੈ।

2.ਪ੍ਰਾਈਵੇਟ ਦਫਤਰ ਬੰਦ ਰਹਿਣਗੇ ਅਤੇ ਘਰੋਂ ਕੰਮ ਹੋਵੇਗਾ।

3.ਸਿਨੇਮਾ ਘਰ, ਜਿਮ, ਸਪੋਰਟਸ ਕੰਪਲੈਕਸ, ਕੋਚਿੰਗ ਸੈਂਟਰ ਬੰਦ ਰਹਿਣਗੇ।

4.ਦਵਾ ਦੀਆਂ ਦੁਕਾਨਾਂ ਅਤੇ ਸਾਰੇ ਹਸਪਤਾਲ ਖੁੱਲ੍ਹੇ ਰਹਿਣਗੇ। ਮੈਡੀਕਲ ਸੇਵਾਵਾਂ ਦੀ ਜ਼ਰੂਰਤ ਹੋਵੇ ਤਾਂ ਬਾਹਰ ਨਿਕਲਿਆ ਜਾ ਸਕਦਾ ਹੈ। ਦੂਜੇ ਪਾਸੇ ਹਾਈਵੇ ਵੀ ਖੁੱਲ੍ਹੇ ਹਨ। ਜਿਹੜੇ ਲੋਕ ਸਫਰ ਕਰ ਰਹੇ ਹਨ ਉਹ ਆਪਣੇ ਘਰ ਪਰਤ ਸਕਦੇ ਹਨ।

5.ਡਿਪਟੀ ਕਮਿਸ਼ਰ ਨੇ ਦੱਸਿਆ ਹੈ ਕਿ ਸ਼ਨੀਵਾਰ ਅਤੇ ਐਤਵਾਰ ਨੂੰ ਕੋਈ ਵੀ ਵਿਆਹ ਨਹੀਂ ਹੋ ਸਕਦਾ। ਵੀਕਐਂਡ ਦੇ ਦੋ ਦਿਨ ਵਿਆਹ-ਸ਼ਾਦੀਆਂ ‘ਤੇ ਪੂਰੀ ਤਰ੍ਹਾਂ ਪਾਬੰਦੀ ਹੈ।

6.ਸ਼ਨੀਵਾਰ-ਐਤਵਾਰ ਨੂੰ ਅੰਤਿਮ ਸੰਸਕਾਰ ਕੀਤੇ ਜਾ ਸਕਦੇ ਹਨ। ਇਸ ਵਾਸਤੇ ਕਿਸੇ ਤੋਂ ਪਰਮੀਸ਼ਨ ਲੈਣ ਦੀ ਜ਼ਰੂਰਤ ਨਹੀਂ ਹੈ। ਅੰਤਿਮ ਸੰਸਕਾਰ ਵਿੱਚ 20 ਤੋਂ ਵੱਧ ਲੋਕ ਸ਼ਾਮਿਲ ਨਹੀਂ ਹੋ ਸਕਦੇ। ਸ਼ਨੀਵਾਰ-ਐਤਵਾਰ ਨੂੰ ਸਾਰੇ ਹੋਟਲ, ਰੈਸਟੋਰੈਂਟ, ਮੌਲ ਅਤੇ ਮੈਰਿਜ ਪੈਲੇਸ ਬੰਦ ਰਹਿਣਗੇ।

7.ਦੋਵੇਂ ਦਿਨ ਰਾਤ 9 ਵਜੇ ਤੱਕ ਖਾਣ-ਪੀਣ ਦੀਆਂ ਚੀਜ਼ਾਂ ਦੀ ਹੋਮ ਡਿਲੀਵਰੀ ਰਾਤ 9 ਵਜੇ ਤੱਕ ਹੋ ਸਕਦੀ ਹੈ।

8.ਚਿਕਨ, ਮੀਟ, ਅੰਡੇ ਦੀਆਂ ਦੁਕਾਨਾਂ ਖੁੱਲ੍ਹ ਸਕਦੀਆਂ ਹਨ।

9.ਏਟੀਐਮ, ਪਟ੍ਰੋਲ ਪੰਪ, ਮੈਡੀਕਲ ਸ਼ਾਪ ਵੀ ਖੁੱਲ੍ਹੀਆਂ ਰਹਿਣਗੀਆਂ

10.ਦੁੱਧ, ਡੇਅਰੀ, ਫਲ, ਸਬਜ਼ੀ ਦੀਆਂ ਦੁਕਾਨਾਂ ਵੀ ਖੁੱਲ੍ਹ ਸਕਦੀਆਂ ਹਨ।

 

Leave a Reply

Your email address will not be published. Required fields are marked *

error: Content is protected !!