Big Breaking : ਹਰਿਆਣਾ ‘ਚ ਕੱਲ੍ਹ ਤੋਂ ਸੰਪੂਰਨ ਲੌਕਡਾਊਨ



ਚੰਡੀਗੜ੍ਹ(ਵੀਓਪੀ ਬਿਊਰੋ) ਕੋਰੋਨਾ ਕਰਕੇ ਪੂਰੇ ਦੇਸ਼ ਵਿਚ ਹਾਹਾਕਾਰ ਮਚੀ ਹੋਈ ਹੈ। ਦਿੱਲੀ ਵਿਚ ਸੰਪੂਰਨ ਲੌਕਡਾਊਨ ਲੱਗਾ ਹੋਇਆ ਹੈ। ਇਸ ਮਹਾਂਮਾਰੀ ਦੇ ਦਰਮਿਆਨ ਦੇਸ਼ ਆਕਸੀਜਨ ਦੀ ਕਿੱਲਤ ਨਾਲ ਜੂਝ ਰਿਹਾ ਹੈ, ਇਹ ਸਾਰੇ ਵਰਤਾਰੇ ਨੂੰ ਦੇਖਦਿਆਂ ਹਰਿਆਣਾ ਸਰਕਾਰ ਨੇ ਸਖ਼ਤੀ ਵਧਾਉਣ ਦਾ ਫੈਸਲਾ ਕੀਤਾ ਹੈ। ਹਰਿਆਣਾ ਵਿੱਚ 3 ਮਈ ਤੋਂ ਯਾਨੀ ਸੋਮਵਾਰ ਤੋਂ ਪੂਰੀ ਤਰ੍ਹਾਂ ਲੌਕਡਾਊਨ ਲਾਗੂ ਕਰ ਦਿੱਤਾ ਗਿਆ ਹੈ।ਇਹ ਲੌਕਡਾਊਨ 7 ਦਿਨ ਲਈ ਹੋਏਗਾ।ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਨੇ ਟਵੀਟ ਕਰ ਇਹ ਐਲਾਨ ਕੀਤਾ ਹੈ।