ਦੀਦੀ ਵਲੋਂ ਭਾਜਪਾ ਦਾ ਸਫਾਇਆ, ਨੰਦੀਗ੍ਰਾਮ ਸੀਟ ‘ਤੇ ਮਮਤਾ ਬੈਨਰਜੀ ਪਿੱਛੇ

ਦੀਦੀ ਵਲੋਂ ਭਾਜਪਾ ਦਾ ਸਫਾਇਆ, ਨੰਦੀਗ੍ਰਾਮ ਸੀਟ ‘ਤੇ ਮਮਤਾ ਬੈਨਰਜੀ ਪਿੱਛੇ

 

ਕੋਲਕਾਤਾ( ਵੀਓਪੀ ਬਿਊਰੋ) – ਪੱਛਮੀ ਬੰਗਾਲ ਵਿਚ ਹੋਈਆਂ ਚੋਣਾਂ ਦੇ ਨਤੀਜਿਆਂ ਦਾ ਸਾਰੇ ਹਿੰਦੋਸਤਾਨ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ। ਇਹ ਨਤੀਜੇ ਅੱਜ ਆ ਜਾਣਗੇ। ਅਜਿਹੇ ਦੇ ਵਿਚ ਸਾਰਿਆਂ ਦੀ ਅੱਖਾਂ ਨੰਦੀਗ੍ਰਾਮ ਵਾਲੀ ਸੀਟ ਉਪਰ ਟਿਕੀਆਂ ਹੋਈਆਂ ਹਨ ਕਿਉਂਕਿ ਇਸ ਸੀਟ ਤੋਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਲੜ ਰਹੀ ਹੈ। ਦਰਅਸਲ ਰੁਝਾਨਾਂ ਵਿਚ ਨੰਦੀਗ੍ਰਾਮ ਸੀਟ ਤੋਂ ਸ਼ੁਭੇਂਦੂ ਅਧਿਕਾਰੀ ਮਮਤਾ ਬੈਨਰਜੀ ਤੋਂ ਅੱਗੇ ਚੱਲ ਰਹੇ ਹਨ।

 

ਬੇਸ਼ੱਕ ਬੀਜੇਪੀ ਦਾ ਮਕਸਦ ਪੱਛਮੀ ਬੰਗਾਲ ਦੀ ਸੱਤਾ ਪ੍ਰਾਪਤ ਕਰਕੇ ਸਰਕਾਰ ਚਲਾਉਣ ਤੇ ਵੋਟਾਂ ਦੀ ਲੜਾਈ ਹੋਵੇ ਪਰ ਸ਼ੁਭੇਂਦੂ ਅਧਿਕਾਰੀ ਲਈ ਮਕਸਦ ਕੁਝ ਹੋਰ ਹੈ। ਉਨ੍ਹਾਂ ਦੇ ਸਾਹਮਣੇ ਕਈ ਚੁਣੌਤੀਆਂ ਹਨ। ਤ੍ਰਿਣਮੂਲ ਸਰਕਾਰ ‘ਚ ਕਈ ਮਹੱਤਵਪੂਰਨ ਅਹੁਦਿਆਂ ਤੇ ਰਹੇ ਸਾਬਕਾ ਮੰਤਰੀ ਸ਼ੁਭੇਂਦੂ ਅਧਿਕਾਰੀ ਲਈ ਇਹ ਲੜਾਈ ਬਹੁਤ ਹੀ ਅਹਿਮ ਸਥਾਨ ਰੱਖਦੀ ਹੈ।

 

ਭਾਜਪਾ ਦੇ ਟਿਕਟ ਤੇ ਨੰਦੀਗ੍ਰਾਮ ‘ਚ ਤ੍ਰਿਣਮੂਲ ਦੇ ਸਾਬਕਾ ਵਿਧਾਇਕ ਦੀ ਜਿੱਤ ਇਕ ਚੁਣੌਤੀ ਹੈ ਪਰ ਜੇਕਰ ਬੀਜੇਪੀ ਨੰਦੀਗ੍ਰਾਮ ‘ਚ ਜਿੱਤ ਦਾ ਧਾਵਾ ਨਹੀਂ ਬੋਲ ਪਾਉਂਦੀ ਤਾਂ ਨਿਸ਼ਚਿਤ ਹੀ ਸ਼ੁਭੇਂਦੂ ਆਪਣੀ ਪੁਰਾਣੀ ਪਾਰਟੀ ਨੂੰ ਸਿਆਸੀ ਜਵਾਬ ਨਹੀਂ ਦੇ ਪਾਉਣਗੇ। ਇਹੀ ਵਜ੍ਹਾ ਹੈ ਕਿ ਬੰਗਾਲ ‘ਚ ਅੱਜ ਸਭ ਦੀਆਂ ਨਜ਼ਰਾਂ ਨੰਦੀਗ੍ਰਾਮ ਸੀਟ ‘ਤੇ ਲੱਗੀਆਂ ਹਨ।

 

19 ਦਸੰਬਰ ਨੂੰ ਮਿਦਨਾਪੁਰ ‘ਚ ਅਮਿਤ ਸ਼ਾਹ ਦੇ ਹੱਥੋਂ ਕਮਲ ਮਗਰੋਂ ਭਾਜਪਾ ਦੇ ਕੇਂਦਰੀ ਅਗਵਾਈ ‘ਤੇ ਉਨ੍ਹਾਂ ਭਰੋਸਾ ਕਰਨਾ ਸ਼ੁਰੂ ਕਰ ਦਿੱਤਾ ਸੀ। ਉਸ ਦਿਨ ਅਮਿਤ ਸ਼ਾਹ ਕੋਲਕਾਤਾ ਤੇ ਨਿਊਟਾਊਨ ਦੇ ਹੋਟਲਾਂ ‘ਚ ਵੋਟਿੰਗ ਯੋਜਨਾ ਨੂੰ ਲੈਕੇ ਬੈਠਕ ‘ਚ ਸ਼ਾਮਲ ਹੋਏ। ਬੇਸ਼ੱਕ ਉਹ ਕੋਲਕਾਤਾ ‘ਚ ਹੋਣ ਜਾਂ ਦਿੱਲੀ ‘ਚ ਪ੍ਰਧਾਨ ਮੰਤਰੀ ਦੀ ਬ੍ਰਿਗੇਡ ਰੈਲੀ ਹੋਵੇ ਜਾਂ ਜੇਪੀ ਨੱਢਾ ਦੀ ਰਿਹਾਇਸ਼ ‘ਤੇ ਮਹੱਤਵਪੂਰਰਨ ਚਰਚਾ, ਉਮੀਦਵਾਰਾਂ ਦੀ ਸੂਚੀ ਨੂੰ ਅੰਤਿਮ ਰੂਪ ਦੇਣ ਲਈ ਸ਼ੁਭੇਂਦੂ ਨੂੰ ਵੀ ਮਹੱਤਵਪੂਰਨ ਸਥਾਨ ਮਿਲਿਆ। ਇੱਥੋਂ ਤਕ ਕਿ ਉਨ੍ਹਾਂ ਨੂੰ ਚੋਣਾਂਵੀ ਪ੍ਰਚਾਰ ‘ਚ ਵੀ ਸਭ ਤੋਂ ਮਹੱਤਵਪੂਰਰਨ ਚਿਹਰਿਆਂ ਦੇ ਰੂਪ ‘ਚ ਦਰਸਾਇਆ ਗਿਆ।

 

 

ਇਸ ਲਈ ਉਨ੍ਹਾਂ ਨੂੰ ਬੀਜੇਪੀ ਦੇ ਸੂਬਾ ਜਾਂ ਕੇਂਦਰੀ ਅਗਵਾਈ ਤੋਂ ਬਹੁਤ ਉਮੀਦਾਂ ਹਨ। ਉਨ੍ਹਾਂ ਦੇ ਸਮਰਥਕ ਸ਼ੁਭੇਂਦੂ ਨੂੰ ਬੰਗਾਲੀ ਸਿਆਸਤ ‘ਚ ‘ਦਾਦਾ’ ਕਹਿੰਦੇ ਹਨ। ਯਾਨੀ ਇਨ੍ਹਾਂ ਚੋਣਾਂ ‘ਚ ਵੱਡੇ ਪੱਧਰ ‘ਤੇ ਉਨ੍ਹਾਂ ਦੇ ਸਮਰਥਕ ਉਨ੍ਹਾਂ ਦਾ ਸਿਆਸੀ ਭਵਿੱਖ ਦੇਖ ਰਹੇ ਹਨ। ਜੋ ਲੋਕ ਸ਼ੁਭੇਂਦੂ ਦਾ ਹੱਥ ਫੜ੍ਹ ਕੇ ਬੀਜੇਪੀ ‘ਚ ਸ਼ਾਮਲ ਹੋਏ ਹਨ ਉਹ ਅੱਜ ਵੀ ਆਉਣ ਵਾਲੇ ਨਤੀਜਿਆਂ ਦਾ ਇੰਤਜ਼ਾਰ ਕਰ ਰਹੇ ਹਨ।

 

 

ਹਾਲਾਂਕਿ ਸ਼ੁਭੇਂਦੂ ਨੇ ਕਦੇ ਕੁਝ ਨਹੀਂ ਕਿਹਾ ਪਰ ਉਨ੍ਹਾਂ ਦੇ ਸਮਰਥਕਾਂ ਦੇ ਵਿਚ ਚਰਚਾ ਗਰਮ ਹੈ ਕਿ ਜਿੱਤ ਹੋਣ ‘ਤੇ ਬੀਜੇਪੀ ਦੀ ਕੇਂਦਰੀ ਅਗਵਾਈ ਵੱਲੋਂ ਕਿਸੇ ਸੂਬੇ ਦਾ ਮੁੱਖ ਮੰਤਰੀ ਬਣਾਇਆ ਜਾਵੇਗਾ। ਇਸ ਬੰਗਾਲ ਦੇ ਬੇਟੇ ਨੂੰ ਲੈਕੇ ਕਿਆਸਰਾਈਆਂ ਹਨ। ਸ਼ੁਭੇਂਦੂ ਕਈ ਸਮਰਥਕ ਦਾਦਾ ਮੁੱਖ ਮੰਤਰੀ ਦੀ ਮੰਗ ਕਰ ਰਹੇ ਹਨ। ਕਿਆਸਰਾਈਆਂ ਹਨ ਕਿ ਜੇਕਰ ਉਹ ਨੰਦੀਗ੍ਰਾਮ ਸੀਟ ਜਿੱਤਦੇ ਹਨ ਤਾਂ ਉਨ੍ਹਾਂ ਨੂੰ ਸੂਬੇ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਹਰਾਉਣ ਦਾ ਵੱਡਾ ਇਨਾਮ ਮਿਲੇਗਾ।

error: Content is protected !!