ਪੰਜਾਬ ਵਿਚ ਮੁਕੰਮਲ ਲੌਕਡਾਊਨ ਅਜੇ ਨਹੀਂ ਲੱਗੇਗਾ, ਪੱਤਰਕਾਰਾਂ ਨੂੰ ਐਲਾਨਿਆਂ ਫਰੰਟਲਾਈਨ ਵਰਕਰ



ਜਲੰਧਰ (ਵੀਪੀਓ ਬਿਊਰੋ) – ਪੰਜਾਬ ਭਰ ਵਿਚ ਮੁਕੰਮਲ ਲੌਕਡਾਊਨ ਲਾਉਣ ਸੰਬੰਧੀ ਸੀਐਮ ਕੈਪਟਨ ਦੀ ਮੀਟਿੰਗ ਖ਼ਤਮ ਹੋ ਗਈ ਹੈ। ਜਿਸ ਵਿਚ ਸੰਪੂਰਨ ਲੌਕਡਾਊਨ ਸੰਬੰਧੀ ਚਰਚਾ ਹੋਈ ਹੈ ਕਿ ਅਜੇ ਸੰਪੂਰਨ ਲੌਕਡਾਊਨ ਪੰਜਾਬ ਵਿਚ ਨਹੀਂ ਲੱਗੇਗਾ। 15 ਮਈ ਤੱਕ ਪੰਜਾਬ ਵਿਚ ਮਿੰਨੀ ਲੌਕਡਾਊਨ ਲਗਾਇਆ ਗਿਆ ਹੈ ਉਸ ਵਿਚ ਜੋ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਉਹ ਸਾਰੀਆਂ ਦਾ ਪਾਲਣ ਕਰਨ ਲਈ ਕਿਹਾ ਗਿਆ ਹੈ।
ਅੱਜ ਕੈਪਟਨ ਨੇ ਆਪਣੀ ਮੀਟਿੰਗ ਵਿਚ ਪੱਤਰਕਾਰ ਤੇ ਬਿਜਲੀ ਮੁਲਾਜ਼ਮਾਂ ਨੂੰ ਫਰੰਟਲਾਈਨ ਵਰਕਰ ਐਲਾਨਿਆਂ ਹੈ। ਮੀਟਿੰਗ ਵਿਚ ਪੱਤਰਕਾਰਾਂ ਦੀ ਤਾਰੀਫ਼ ਕਰਦੇ ਹੋਏ ਕਿਹਾ ਹੈ ਕਿ ਜਿੱਥੇ ਡਾਕਟਰ ਕੋਰੋਨਾ ਤੋਂ ਮਰੀਜ਼ਾਂ ਨੂੰ ਬਚਾਉਣ ਲਈ ਲੜ ਰਹੇ ਹਨ ਉੱਥੇ ਹੀ ਪੰਜਾਬ ਦੇ ਸਾਰੇ ਪੱਤਰਕਾਰ ਵੀ ਆਪਣੀ ਜਾਨ ਨਾਲ ਖੇਡ ਕੇ ਲੋਕਾਂ ਤੱਕ ਹਰੇਕ ਤਰ੍ਹਾਂ ਦੀ ਜਾਣਕਾਰੀ ਪਹੁੰਚਾ ਰਹੇ ਹਨ।