ਜਲੰਧਰ ਦੇ ਇਸ ਦਫ਼ਤਰ ‘ਚ ਲੱਗੀਆਂ ਲੰਮੀਆਂ ਲਾਈਨਾਂ ਦੇ ਰਹੀਆਂ ਕੋਰੋਨਾ ਨੂੰ ਸੱਦਾ
ਜਲੰਧਰ (ਵੀਓਪੀ ਬਿਊਰੋ) – ਪੰਜਾਬ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਸਰਕਾਰ ਨੇ ਇਸਨੂੰ ਰੋਕਣ ਲਈ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਾਈਆਂ ਹੋਈਆਂ ਹਨ ਪਰ ਜਲੰਧਰ ਦੇ ਆਰਟੀਏ ਦਫ਼ਤਰ ਵਿਚ ਸਵੇਰੇ ਹੀ ਲੰਮੀਆਂ ਲਾਈਨਾਂ ਦੇਖਣ ਨੂੰ ਮਿਲੀਆਂ। ਅੱਜ ਸਵੇਰੇ ਹੀ ਜਲੰਧਰ ਦੇ ਆਰਟੀਏ ਦਫ਼ਤਰ ਦੇ ਡਰਾਈਵਿੰਗ ਟ੍ਰੈਕ ਉਪਰ ਬਹੁਤ ਲੰਮੀਆਂ ਲਾਈਨਾਂ ਲੱਗੀਆਂ ਹੋਈਆਂ ਸਨ। ਜਿਸ ਤਰ੍ਹਾਂ ਲੋਕਾਂ ਦੀ ਭੀੜ ਇਕੱਠੀ ਹੋਈ ਹੈ ਇਸ ਤੋਂ ਕਿਆਸ ਲਗਾਇਆ ਜਾ ਸਕਦਾ ਹੈ ਕਿ ਇੱਥੇ ਕਿਸੇ ਵੇਲੇ ਵੀ ਕੋਰੋਨਾ ਦਾ ਵੱਡਾ ਬਲਾਸਟ ਹੋ ਸਕਦਾ ਹੈ।
ਪੰਜਾਬ ਸਰਕਾਰ ਦੁਆਰਾ ਅੱਜ ਹੀ ਕਈ ਸਖ਼ਤ ਪਾਬੰਦੀਆਂ ਲਾਈਆਂ ਗਈਆਂ ਹਨ ਕਿ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਨੂੰ ਰੋਕਿਆ ਜਾਏ ਪਰ ਸਰਕਾਰ ਦੇ ਆਪਣੇ ਹੀ ਦਫ਼ਤਰਾਂ ਵਿਚ ਸਭ ਤੋਂ ਵੱਧ ਭੀੜ ਇਕੱਠੀ ਹੋ ਰਹੀ ਹੈ।
ਲੋਕ ਪਹਿਲਾਂ ਹੀ ਲਾਇਸੈਂਸ ਬਣਾਉਣ ਲਈ ਆਪਣੀ ਅਪਾਰਟਮੈਂਟ ਲੈ ਚੁੱਕੇ ਹਨ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸਹੀ ਸਮੇਂ ਉਪਰ ਨਾ ਆਓ ਦਾ ਫਿਰ ਲੰਮਾ ਇੰਤਜ਼ਾਰ ਕਰਨਾ ਪੈਂਦਾ ਹੈ। ਸੋ ਸਰਕਾਰ ਦੇ ਆਪਣੇ ਆਰਟੀਏ ਦਫ਼ਤਰ ਵਿਚ ਵੱਡੇ ਪੱਧਰ ਉਪਰ ਅਣਗਹਿਲੀ ਹੋ ਰਹੀ ਹੈ ਜੇਕਰ ਇਹ ਅਜਿਹਾ ਹੀ ਰਿਹਾ ਤਾਂ ਕੋਰੋਨਾ ਵੱਡੀ ਗਿਣਤੀ ਵਿਚ ਇਸ ਜਗ੍ਹਾ ਫੈਲ ਸਕਦਾ ਹੈ।