ਸਾਬਕਾ ਕੈਬੇਨਿਟ ਮੰਤਰੀ ਸੁੱਚਾ ਸਿੰਘ ਲੰਗਾਹ ਦਾ ਫਰਜ਼ੰਦ ਚਿੱਟਾ ਪੀਂਦਾ ਕਾਬੂ

ਸਾਬਕਾ ਕੈਬੇਨਿਟ ਮੰਤਰੀ ਸੁੱਚਾ ਸਿੰਘ ਲੰਗਾਹ ਦਾ ਫਰਜ਼ੰਦ ਚਿੱਟਾ ਪੀਂਦਾ ਕਾਬੂ

ਗੁਰਦਾਸਪੁਰ ( ਵੀਓਪੀ ਬਿਊਰੋ) – ਪੰਜਾਬ ਵਿਚ ਨਸ਼ੇ ਦਾ ਸੇਵਨ ਵੱਡੇ ਪੱਧਰ ਉਪਰ ਹੋ ਰਿਹਾ ਹੈ। ਕਈ ਘਰਾਂ ਦੇ ਘਰ ਨਸ਼ੇ ਨੇ ਤਬਾਹ ਕਰ ਦਿੱਤੇ ਹਨ। ਬੀਤੇ ਦਿਨ ਸਾਬਕਾ ਕੈਬਨਿਟ ਮੰਤਰੀ ਸੁੱਚਾ ਸਿੰਘ ਲੰਗਾਹ ਦੇ ਵੱਡੇ ਮੁੰਡੇ ਸਣੇ 2 ਜਣਿਆਂ ਨੂੰ ਥਾਣਾ ਧਾਰੀਵਾਲ ਦੀ ਪੁਲੀਸ ਨੇ ਹੈਰੋਇਨ ਪੀਣ ਦੇ ਦੋਸ਼ ਹੇਠ ਅਤੇ 3 ਹੋਰ ਨੌਜਵਾਨਾਂ ਨੂੰ ਹੈਰੋਇਨ ਸਮੇਤ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਵਿਰੁੱਧ ਕੇਸ ਦਰਜ ਕੀਤਾ ਹੈ।

ਜ਼ਿਲ੍ਹਾ  ਪੁਲੀਸ ਮੁਖੀ ਗੁਰਦਾਸਪੁਰ ਡਾ. ਨਾਨਕ ਸਿੰਘ ਨੇ ਦੱਸਿਆ ਕਿ ਅੱਜ ਦੇਰ ਸ਼ਾਮ ਧਾਰੀਵਾਲ ਵਿੱਚੋਂ ਲੰਘਦੀ ਨਹਿਰ ਦੇ ਪੁਲ ਨੇੜੇ ਗਸ਼ਤ ਦੌਰਾਨ ਏਐੱਸਆਈ ਸਤਪਾਲ ਅਤੇ ਏਐੱਸਆਈ ਰਵਿੰਦਰ ਕੁਮਾਰ ਸਪੈਸ਼ਲ ਬ੍ਰਾਂਚ ਗੁਰਦਾਸਪੁਰ ਨੂੰ ਸੂਚਨਾ ਮਿਲੀ ਕਿ ਰਾਜੇਸ਼ ਕੁਮਾਰ ਵਾਸੀ ਧਾਰੀਵਾਲ ਮਿੱਲ ਕੁਆਰਟਰ ਨੂੰ ਕੁੱਝ ਨੌਜਵਾਨ ਹੈਰੋਇਨ ਦੇਣ ਆਏ ਹਨ। ਇਸ ’ਤੇ ਥਾਣਾ ਧਾਰੀਵਾਲ ਦੀ ਪੁਲੀਸ ਟੀਮ ਨੇ ਛਾਪਾ ਮਾਰਿਆ ਤਾਂ ਅੰਦਰ ਦੋ ਨੌਜਵਾਨ ਹੈਰੋਇਨ ਦਾ ਨਸ਼ਾ ਕਰ ਰਹੇ ਸਨ।

ਇਨ੍ਹਾਂ ਨੌਜਵਾਨਾਂ ਨੂੰ ਦੋ ਸਿਲਵਰ ਪੇਪਰਾਂ ਅਤੇ ਦੋ ਲਾਈਟਰਾਂ ਸਣੇ ਕਾਬੂ ਕੀਤਾ ਗਿਆ ਹੈ। ਇਨ੍ਹਾਂ ਦੀ ਪਛਾਣ ਪ੍ਰਕਾਸ਼ ਸਿੰਘ ਪੁੱਤਰ ਸੁੱਚਾ ਸਿੰਘ ਵਾਸੀ ਪਿੰਡ ਲੰਗਾਹ, ਹਾਲ ਆਬਾਦ ਪਿੰਡ ਰਣੀਆ ਅਤੇ ਰਾਜੇਸ਼ ਕੁਮਾਰ ਪੁੱਤਰ ਅਸ਼ੋਕ ਕੁਮਾਰ ਵਾਸੀ ਮਿੱਲ ਕੁਆਰਟਰ ਧਾਰੀਵਾਲ ਵਜੋਂ ਹੋਈ। ਉੱਥੇ ਹੀ ਬੈਠੇ ਤਿੰਨ ਹੋਰ ਨੌਜਵਾਨਾਂ ਨੂੰ ਵੀ ਕਾਬੂ ਕੀਤਾ ਗਿਆ। ਇਨ੍ਹਾਂ ਵਿੱਚੋਂ ਆਦਿੱਤਿਆ ਮਹਾਜਨ ਕੋਲੋਂ 8 ਗ੍ਰਾਮ ਹੈਰੋਇਨ, ਕੁਨਾਲ ਕੋਲੋਂ 2.5 ਗ੍ਰਾਮ ਤੇ ਸੁਧੀਰ ਸਿੰਘ ਕੋਲੋਂ 2 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਥਾਣਾ ਧਾਰੀਵਾਲ ਦੀ ਪੁਲੀਸ ਨੇ ਪ੍ਰਕਾਸ਼ ਸਿੰਘ ਅਤੇ ਰਾਜੇਸ਼ ਕੁਮਾਰ ਵਿਰੁੱਧ ਹੈਰੋਇਨ ਪੀਣ ਦੇ ਦੋਸ਼ ਹੇਠ ਤੇ ਆਦਿੱਤਿਆ ਮਹਾਜਨ, ਕੁਨਾਲ ਅਤੇ ਸੁਧੀਰ ਸਿੰਘ ਵਿਰੁੱਧ ਐੱਨਡੀਪੀਐੱਸ ਐਕਟ ਤਹਿਤ ਕੇਸ ਦਰਜ ਕੀਤਾ ਹੈ।

ਮੇਰੇ ਪੁੱਤ ’ਤੇ ਝੂਠਾ ਕੇਸ ਪਾ ਕੇ ਉਸ ਨੂੰ ਫਸਾਉਣ ਦੀ ਹੋ ਰਹੀ ਹੈ ਸਾਜ਼ਿਸ – ਲੰਗਾਹ

ਸਾਬਕਾ ਕੈਬਨਿਟ ਮੰਤਰੀ ਸੁੱਚਾ ਸਿੰਘ ਲੰਗਾਹ ਨੇ ਕਿਹਾ ਕਿ ਉਨ੍ਹਾਂ ਦਾ ਲੜਕਾ ਸ਼ਾਮ ਨੂੰ ਧਾਰੀਵਾਲ ਵਿੱਚ ਇੱਕ ਦਰਜੀ ਕੋਲੋਂ ਆਪਣੇ ਕੱਪੜੇ ਲੈਣ ਗਿਆ ਸੀ, ਜਿਸ ਨੂੰ ਪੁਲੀਸ ਨੇ ਚੁੱਕ ਕੇ ਉਸ ’ਤੇ ਝੂਠਾ ਕੇਸ ਦਰਜ ਕੀਤਾ ਹੈ। ਇਹ ਸਭ ਸਿਆਸਤ ਤੋਂ ਪ੍ਰੇਰਿਤ ਹੈ।

 

error: Content is protected !!