ਸੱਟੇਬਾਜ਼ ਮੋਂਟੀ ਤੋਂ ਬਾਅਦ, ਕੀ ਐਲਜੀ ਬੂੱਕ ਦਾ ਵੀ ਲੱਗੇਗਾ ਨੰਬਰ ?

ਸੱਟੇਬਾਜ਼ ਮੋਂਟੀ ਤੋਂ ਬਾਅਦ, ਕੀ ਐਲਜੀ ਬੂੱਕ ਦਾ ਵੀ ਲੱਗੇਗਾ ਨੰਬਰ ?

ਮੋਟੀ ਵਗਾਰ ਭਰਨ ਕਰਕੇ ਬੱਚ ਰਿਹਾ ਹੈ ਐਲ ਜੀ ਬੁੱਕ – ਸੂਤਰ

ਜਲੰਧਰ (ਰੰਗਪੁਰੀ) ਆਈ ਪੀ ਐਲ ਸ਼ੁਰੂ ਹੁੰਦੇ ਹੀ ਕ੍ਰਿਕੇਟ ਮੈਚਾਂ ਤੇ ਜਲੰਧਰ ‘ਚ ਖੁਲੇਆਮ ਸੱਟੇਬਾਜ਼ੀ ਦਾ ਖੇਲ ਸ਼ੁਰੂ ਹੋ ਗਿਆ ਸੀ | ਪੁਲਿਸ ਕੁਝ ਕੁ ਬੂਕੀਆਂ ਨੂੰ ਫੜ ਕੇ ਖਾਣਾ ਪੂਰਤੀ ਕਰ ਰਹੀ ਹੈ ਅਤੇ ਸ਼ਹਿਰ ਦੀ ਪ੍ਰਮੁੱਖ ਬੂਕ ਐਲ ਜੀ ਤੇ ਪੁਲਿਸ ਵਲੋਂ ਖ਼ਾਸ ਮਿਹਰਬਾਨੀ ਦਿਖਾਈ ਜਾ ਰਹੀ ਹੈ | ਆਈ ਪੀ ਐਲ ਦੇ ਹੁਣ ਤੱਕ ਦੇ 29 ਮੈਚਾਂ ਚ ਐਲ ਜੀ ਬੂੱਕ ਨੇ ਕਰੋੜਾਂ ਰੁਪਏ ਦਾ ਸੱਟੇ ਦਾ ਖੇਲ ਪੰਟਰਾ ਨੂੰ ਖਿਡਾਇਆ ਹੈ | ਇਸ ‘ਚ ਕੁਝ ਇੱਕ ਪੰਟਰ ਮੋਟੇ ਰੁਪਏ ਕਮਾ ਗਏ ਪਰ ਕੁਝ ਪੰਟਰ ਕਰਜੇ ਚ ਵੀ ਡੁੱਬ ਗਏ ਨੇ |

 

ਸੂਤਰ ਦੱਸਦੇ ਨੇ ਕੀ ਐਲ ਜੀ ਬੂਕ ਨੇ ਇਨਾ ਦਿਨਾਂ ‘ਚ ਕਾਫੀ ਮੋਟਾ ਨੋਟ ਕਮਾਇਆ ਹੈ ਅਤੇ ਇਹਨਾਂ ਵਲੋਂ ਪੁਲਿਸ ਨੂੰ ਮੋਟੀ ਵਗਾਰ ਵੀ ਭਰੀ ਜਾ ਰਹੀ ਹੈ | ਇਸੇ ਵਗਾਰ ਕਰਕੇ ਇਹ ਹਾਲੇ ਤੱਕ ਬਚੀ ਜਾ ਰਹੇ ਨੇ । ਤੁਹਾਨੂੰ ਦੱਸ ਦੇਈਏ ਕਿ ਐਚਐਮਵੀ ਕਾਲਜ ਦੇ ਕੋਲ ਰਹਿੰਦੇ ਦੋ ਦੋਸਤਾਂ ਨੇ ਕੁਝ ਸਾਲਾਂ ਪਹਿਲਾਂ ਐਲ ਜੀ ਦੇ ਨਾਮ ਤੇ ਬੂੱਕ ਸ਼ੁਰੂ ਕੀਤੀ ਸੀ ਉਸ ਤੋਂ ਪਹਿਲਾਂ ਦੋਨੋਂ ਖੁਦ ਪੰਟਰ ਸੀ | ਉਹਨਾਂ ਦਿਨਾ ‘ਚ ਇਹਨਾਂ ਨੇ ਕਾਫੀ ਨੋਟ ਕਮਾਏ ਸਨ ਤੇ ਹੁਣ ਖੁੱਦ ਸਿੱਧਾ ਲਾਇਨ ਲੈ ਕੇ ਬੂੱਕ ਚਲਾਉਣ ਲਗ ਪਏ ਨੇ |

 

ਕੱਲ ਜਲੰਧਰ ਪੁਲਿਸ ਨੇ ਜਲੰਧਰ ਹਾਇਟਸ ਤੋਂ 4 ਬੂੱਕੀਆਂ ਨੂੰ ਗਿਰਫਤਾਰ ਕੀਤਾ ਸੀ | ਜਿਹਨਾ ‘ਚ ਇੱਕ ਚਰਚਿਤ ਬੂੱਕੀ ਮੋਂਟੀ ਵੀ ਸ਼ਾਮਿਲ ਸੀ | ਮੋਂਟੀ ਦੇ ਪਕੜੇ ਜਾਣ ਤੋਂ ਬਾਅਦ ਸਹਿਰ ਦੇ ਬਾਕੀ ਸੱਟੇਬਾਜ਼ ਵੀ ਅਲਰਟ ਹੋ ਗਏ ਹਨ, ਉਹਨਾਂ ‘ਚ ਇੱਕ ਐਲ ਜੀ ਬੂੱਕ ਵੀ ਹੈ |
ਹੁਣ ਦੇਖਣਾ ਹੋਏਗਾ ਕੀ ਜਲੰਧਰ ਪੁਲਿਸ ਚੁੱਨਿੰਦਾ ਬੂੱਕੀਆਂ ਤੇ ਕਾਰਵਾਈ ਕਰਕੇ ਖਾਨਾਪੂਰਤੀ ਕਰਦੀ ਰਹੇਗੀ ਜਾਂ ਐਲ ਜੀ ਵਰਗੇ ਵੱਡੇ ਮਗਰਮੱਛਾਂ ਤੇ ਹੱਥ ਪਾਏਗੀ |

error: Content is protected !!