ਗਿੱਪੀ ਨੇ ਕਿਹਾ ਸਾਡੀ ਸ਼ੂਟਿੰਗ ਰੁਕਵਾਉਣ ਆਏ ਪੱਤਰਕਾਰਾਂ ਨੂੰ ਹੋ ਸਕਦਾ ਹੈ ਕੋਰੋਨਾ, ਪੜ੍ਹੋ ਹੋਰ ਕੀ ਦਿੱਤੀ ਚੇਤਾਵਨੀ



ਚੰਡੀਗੜ੍ਹ (ਵੀਓਪੀ ਬਿਊਰੋ) – ਪੰਜਾਬੀ ਦੇ ਮਸ਼ਹੂਰ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਨੂੰ ਕੁਝ ਦਿਨ ਪਹਿਲਾਂ ਕੋਰੋਨਾ ਨਿਯਮਾਂ ਦੀ ਉਲੰਘਣਾ ਕਰਨ ਕਰਕੇ ਗ੍ਰਿਫਤਾਰ ਕੀਤਾ ਗਿਆ ਸੀ। ਪੁਲਿਸ ਨੇ ਉਹਨਾਂ ਨੂੰ ਗ੍ਰਿਫ਼ਤਾਰ ਕਰਕੇ ਕੁਝ ਸਮੇਂ ਵਿਚ ਹੀ ਛੱਡ ਦਿੱਤਾ ਸੀ ਗਿੱਪੀ ਦੇ ਨਾਲ ਉਹਨਾਂ ਦੀ ਟੀਮ ਦੇ 100 ਮੈਂਬਰ ਮੌਜੂਦ ਸਨ। ਪਰ ਹੁਣ ਗਿੱਪੀ ਨੇ ਪੱਤਰਕਾਰਾਂ ਨੂੰ ਫੇਸਬੁੱਕ ਰਾਹੀਂ ਇੱਕ ਚੇਤਾਵਨੀ ਦਿੱਤੀ ਹੈ। ਦਰਅਸਲ ਗਿੱਪੀ ਦੀ ਟੀਮ ਦੇ ਜਿਸ ਮੈਂਬਰ ਨਾਲ ਧੱਕਾ-ਮੁੱਕੀ ਹੋਈ ਸੀ, ਉਹ ਕੋਰੋਨਾ ਪੌਜ਼ੇਟਿਵ ਪਾਇਆ ਗਿਆ ਹੈ।
ਗਿੱਪੀ ਨੇ ਫੇਸਬੁੱਕ ‘ਤੇ ਪੋਸਟ ਸ਼ੇਅਰ ਕਰਦਿਆਂ ਲਿਖਿਆ, “ਸਤਿ ਸ੍ਰੀ ਅਕਾਲ ਜੀ ਸਭ ਨੂੰ, ਚੰਗਾ ਮਾੜਾ ਇਸ ਧਰਤੀ ‘ਤੇ ਵਾਪਰਦਾ ਹੀ ਰਹਿੰਦਾ ਹੈ। ਪਿਛਲੇ ਦਿਨੀਂ ਕੁਝ ਅਜਿਹਾ ਵਾਪਰਿਆ ਸਾਡੀ ਟੀਮ ਨਾਲ। ਇਹ ਰੈੱਡ ਟੀ-ਸ਼ਰਟ ਤੇ ਬਲੈਕ ਮਾਸਕ ‘ਚ ਕ੍ਰਾਂਤੀ ਹੈ। ਇਮਾਨਦਾਰ ਹਾਰਡ-ਵਰਕਰ ਆ ਸਾਡੀ ਟੀਮ ਦਾ।”
ਗਿੱਪੀ ਨੇ ਅੱਗੇ ਲਿਖਿਆ, “ਕ੍ਰਾਂਤੀ ਨਾਲ ਕੁਝ ਪੱਤਰਕਾਰਾਂ ਨੇ ਧੱਕਾ-ਮੁੱਕੀ ਕੀਤੀ ਸੀ ਤੇ ਜਿਨ੍ਹਾਂ ਨੇ ਵੀ ਉਸ ਨੂੰ ਟੱਚ ਕੀਤਾ ਉਨ੍ਹਾਂ ਲਈ ਸੂਚਨਾ ਦੇ ਰਿਹਾ ਹਾਂ ਕਿ ਕ੍ਰਾਂਤੀ ਦੀ ਕੱਲ੍ਹ ਕੋਵਿਡ ਰਿਪੋਰਟ ਪੌਜੇਟਿਵ ਆਈ ਹੈ ਤੇ ਬਾਕੀ ਦੇ ਟੀਮ ਮੈਂਬਰਾਂ ਦੀ ਨੈਗੇਟਿਵ। ਸੋ ਜਿਸ ਪੱਤਰਕਾਰ ਨੇ ਬਹਾਦੁਰੀ ਨਾਲ ਹੇਠ ਲਾਇਆ ਸੀ ਕ੍ਰਾਂਤੀ ਨੂੰ ਉਹ ਹਿੰਮਤ ਕਰਕੇ ਕੋਰੋਨਾ ਟੈਸਟ ਕਰਵਾ ਲੈਣ। ਫਿਰ ਨਾ ਕਹਿਣਾ ਦੱਸਿਆ ਨਹੀਂ। ਬਾਕੀ ਵਾਹਿਗੁਰੂ ਭਲੀ ਕਰੇ। ਸੁਮੱਤ ਬਖਸ਼ਣ ਵਾਹਿਗੁਰੂ ਜੀ।”