ਮੋਗੇ ਦੇ ਥਾਣੇਦਾਰ ਨੇ ਖ਼ੁਦ ਨੂੰ ਮਾਰੀ ਗੋਲ਼ੀ, ਸੁਸਾਇਡ ਨੋਟਿਸ ਵੀ ਲਿਖਿਆ

ਮੋਗੇ ਦੇ ਥਾਣੇਦਾਰ ਨੇ ਖ਼ੁਦ ਨੂੰ ਮਾਰੀ ਗੋਲ਼ੀ, ਸੁਸਾਇਡ ਨੋਟਿਸ ਵੀ ਲਿਖਿਆ

ਮੋਗਾ ( ਵੀਓਪੀ ਬਿਊਰੋ) – ਇਕ ਪਾਸੇ ਪੰਜਾਬ ਵਿਚ ਕੋਰੋਨਾ ਦਾ ਕਹਿਰ ਜਾਰੀ ਹੈ ਤੇ ਦੂਸਰੇ ਪਾਸੇ ਅਣਹੋਈਆਂ ਘਟਨਾ ਦੀਆਂ ਖਬਰਾਂ ਸਾਹਮਣੇ ਆ ਰਹੀ ਹਨ। ਕਸਬਾ ਬੱਧਨੀ ਕਲਾਂ ਦੇ ਥਾਣੇ ਨਾਲ ਸਬੰਧਿਤ ਪੁਲਿਸ ਚੌਕੀ ਲੋਪੋਂ ਦੇ ਥਾਣੇਦਾਰ ਨੇ ਖੁਦ ਨੂੰ ਗੋਲੀ ਮਾਰ ਲਈ। ਪੁਲਿਸ ਚੌਕੀ ਲੋਪੋਂ ਵਿੱਚ ਤਾਇਨਾਤ 48 ਸਾਲਾ ਸਤਨਾਮ ਸਿੰਘ ਨੇ ਆਪਣੇ ਹੀ ਸਰਕਾਰੀ ਪਿਸਤੌਲ ਖੁਦ ਨੂੰ ਗੋਲੀ ਮਾਰ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ। ਉਸ ਨੂੰ ਗੰਭੀਰ ਹਾਲਤ ਵਿੱਚ ਮਥੁਰਾਦਾਸ ਸਿਵਲ ਹਸਪਤਾਲ ਲਿਆਂਦਾ ਗਿਆ ਜਿੱਥੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।


ਉੱਚ ਪੁਲਿਸ ਅਧਿਕਾਰੀ ਮਾਮਲੇ ਦੀ ਜਾਂਚ ਵਿੱਚ ਲੱਗੇ ਹੋਏ ਹਨ ਪਰ ਪਰਿਵਾਰਕ ਸੂਤਰਾਂ ਅਨੁਸਾਰ ਉਕਤ ਮੁਲਾਜ਼ਮ ਆਪਣੇ ਹੀ ਪੁਲਿਸ ਅਧਿਕਾਰੀ ਤੋਂ ਤੰਗ ਪ੍ਰੇਸ਼ਾਨ ਸੀ।

ਹਾਸਲ ਜਾਣਕਾਰੀ ਮੁਤਾਬਕ ਏਐਸਆਈ ਸਤਨਾਮ ਸਿੰਘ ਨੇ ਸੋਮਵਾਰ ਸਵੇਰੇ ਆਪਣੇ ਪੁੱਤਰ ਗੁਰਪ੍ਰੀਤ ਸਿੰਘ ਦੇ ਮੋਬਾਈਲ ਫੋਨ ਤੇ ਮੈਸੇਜ਼ ਕੀਤਾ ਕਿ ਉਹ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਪ੍ਰੇਸ਼ਾਨ ਹੈ। ਇਹ ਉਸ ਦਾ ਆਖ਼ਰੀ ਸੰਦੇਸ਼ ਹੈ। ਪੁਲਿਸ ਨੇ ਸੁਸਾਈਡ ਨੋਟ ਵੀ ਬਰਾਮਦ ਕੀਤਾ ਹੈ।

Leave a Reply

Your email address will not be published. Required fields are marked *

error: Content is protected !!