ਕੋਰੋਨਾ ਨਿਯਮਾਂ ਦੀ ਪਰਵਾਹ ਕੀਤੇ ਬਗੈਰ ਗੜ੍ਹਸ਼ੰਕਰ ਦੇ ਸਰਕਾਰੀ ਸਕੂਲ ‘ਚ ਬੱਚਿਆਂ ਨੂੰ ਪੜ੍ਹਾ ਰਹੇ ਸੀ ਟੀਚਰ

ਕੋਰੋਨਾ ਨਿਯਮਾਂ ਦੀ ਪਰਵਾਹ ਕੀਤੇ ਬਗੈਰ ਗੜ੍ਹਸ਼ੰਕਰ ਦੇ ਸਰਕਾਰੀ ਸਕੂਲ ‘ਚ ਬੱਚਿਆਂ ਨੂੰ ਪੜ੍ਹਾ ਰਹੇ ਸੀ ਟੀਚਰ

ਗੜ੍ਹਸ਼ੰਕਰ ( ਵੀਓਪੀ ਬਿਊਰੋ) – ਦੇਸ਼ ਭਰ ਦੇ ਵਿਚ ਕੋਰੋਨਾ ਕਰਕੇ ਸਾਰੇ ਵਿੱਦਿਅਕ ਅਦਾਰੇ ਬੰਦ ਪਏ ਹਨ। ਸਰਕਾਰ ਨੇ ਬੱਚਿਆਂ ਦੀ ਸਿਹਤ ਨੂੰ ਧਿਆਨ ਵਿਚ ਰੱਖਦੇ ਹੋਏ ਸਕੂਲ ਬੰਦ ਕੀਤੇ ਹੋਏ ਹਨ ਪਰ ਕਈ ਸਕੂਲਾਂ ਵਲੋਂ ਬੱਚਿਆਂ ਨੂੰ ਕੋਰੋਨਾ ਨਿਯਮਾਂ ਦੇ ਪਰਵਾਹ ਨਾ ਕੀਤੇ ਬਗੈਰ ਪੜ੍ਹਾਇਆ ਜਾ ਰਿਹਾ ਹੈ। ਟੀਚਰਾਂ ਸਰਕਾਰ ਦੇ ਨਿਯਮਾਂ ਨੂੰ ਛਿੱਕੇ ਟੰਗ ਵਿਦਿਆਰਥੀਆਂ ਨੂੰ ਪੜ੍ਹਾ ਰਹੇ ਸੀ।

ਅੱਜ ਗੜ੍ਹਸ਼ੰਕਰ ਦੇ ਅਧੀਨ ਆਉਂਦੇ  ਸਰਕਾਰੀ ਹਾਈ ਸਕੂਲ ਸਿੰਬਲੀ  ਤੇ ਵਿੱਚ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੀਆਂ ਧੱਜੀਆਂ ਉਡਦੀਆਂ ਨਜ਼ਰ ਆਈਆਂ। ਇੱਥੇ ਸਕੂਲ ਵਿਚ ਅਧਿਆਪਕਾਂ ਵੱਲੋਂ ਛੋਟੀ ਕਲਾਸਾਂ ਦੇ ਬੱਚਿਆਂ ਨੂੰ ਸਕੂਲ ਵਿੱਚ ਬੁਲਾਕੇ ਪੜ੍ਹਾਇਆ ਜਾ ਰਿਹਾ ਸੀ।

ਜਦੋਂ ਪੱਤਰਕਾਰਾਂ ਨੇ ਸਰਕਾਰੀ ਸਕੂਲ ਸਿੰਬਲੀ ਜਾ ਕੇ ਦੇਖਿਆ ਤਾਂ ਸਕੂਲ ਦੇ ਵਿਚ ਛੋਟੀ ਕਲਾਸਾਂ ਦੇ ਬਚੇ ਕਮਰਿਆਂ ਦੇ ਵਿੱਚ ਪੜ੍ਹਦੇ ਹੋਏ ਦਿਖਾਈ ਦਿੱਤੇ।  ਜਦੋਂ ਇਸ ਸੰਬੰਧ ਵਿਚ ਜਦੋਂ ਉੱਥੇ ਮੌਜੂਦ ਅਧਿਆਪਕ ਪ੍ਰਤਿਭਾ, ਰਣਜੀਤ ਕੌਰ ਨੂੰ ਪੁੱਛਿਆ ਤਾਂ ਉਨ੍ਹਾਂ ਕਿਹਾ ਬੱਚੇ ਸਮਝਣ ਆਉਂਦੇ ਪਰ ਉਨ੍ਹਾਂ ਇਸ ਗੱਲ ਨੂੰ ਮੰਨਿਆ ਕਿ ਸਕੂਲ ਵਿੱਚ ਬੱਚਿਆਂ ਨੂੰ ਨਹੀਂ ਬੁਲਾ ਸਕਦੇ।

ਉੱਧਰ ਦੂਜੇ ਪਾਸੇ ਜ਼ਿਲ੍ਹਾ ਸਿੱਖਿਆ ਅਫ਼ਸਰ ਹੁਸ਼ਿਆਰਪੁਰ ਗੁਰਸ਼ਰਨ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਸਕੂਲ ਦੇ ਉੱਪਰ ਕਾਨੂੰਨੀ ਕਾਰਵਾਈ ਕਰਨ ਦੀ ਗੱਲ ਕਹੀ।

Leave a Reply

Your email address will not be published. Required fields are marked *

error: Content is protected !!