ਫਗਵਾੜਾ ਤੋਂ ਬਾਅਦ ਹਰੀਕੇ ਪੱਤਣ ‘ਚ ਇਕ ਹੋਰ ਐਸਐਚਓ ਨੇ ਕੀਤਾ ਅਜਿਹਾ ਕਾਰਨਾਮਾ, ਜਾਣਨ ਲਈ ਪੜ੍ਹੋ ਖ਼ਬਰ

ਫਗਵਾੜਾ ਤੋਂ ਬਾਅਦ ਹਰੀਕੇ ਪੱਤਣ ‘ਚ ਇਕ ਹੋਰ ਐਸਐਚਓ ਨੇ ਕੀਤਾ ਅਜਿਹਾ ਕਾਰਨਾਮਾ, ਜਾਣਨ ਲਈ ਪੜ੍ਹੋ ਖ਼ਬਰ

ਤਰਨਤਾਰਨ (ਵੀਓਪੀ ਬਿਊਰੋ)  –  ਬੀਤੇ ਕੱਲ੍ਹ ਫਗਵਾੜਾ ਵਿਖੇ ਐਸ.ਐਚ.ਓ. ਵਲੋਂ ਰੇਹੜੀ ਵਾਲੇ ਦੀ ਸਬਜ਼ੀ ਨੂੰ ਲੱਤ ਮਾਰ ਕੇ ਸੁੱਟਣ ਦਾ ਮਾਮਲਾ ਅਜੇ ਸੁਰਖੀਆਂ ਵਿਚ ਹੀ ਹੈ ,ਤੇ  ਅੱਜ ਕਸਬਾ ਹਰੀਕੇ ਪੱਤਣ ਵਿਖੇ ਹਾਰਡਵੇਅਰ ਦੀ ਦੁਕਾਨ ਖੋਲ੍ਹ ਕੇ ਬੈਠੇ ਇਕ ਦੁਕਾਨਦਾਰ ‘ ਤੇ ਪੰਜਾਬ ਪੁਲਿਸ ਦੇ ਐਸ ਐਚ ਓ ਵਲੋਂ ਪਿਸਤੌਲ ਤਾਣ ਦੇਣ ਦੀ ਖ਼ਬਰ ਮਿਲੀ ਹੈ ਜਦ ਕਿ ਉਕਤ ਥਾਣੇਦਾਰ ਦੀ ਡਿਊਟੀ ਵੀ ਥਾਣਾ ਹਰੀਕੇ ਪਤਣ ਵਿਖੇ ਨਹੀਂ ਹੈ।

ਥਾਣੇਦਾਰ ਨੇ ਦੁਕਾਨਦਾਰ ਨੂੰ ਦੁਕਾਨ ਖੋਲ੍ਹਣ ‘ਤੇ ਧਮਕੀਆਂ ਦਿੱਤੀਆਂ ਅਤੇ ਪਿਸਤੌਲ ਦੀ ਨੋਕ ਦੁਕਾਨਦਾਰ ਦੀ ਛਾਤੀ ਵਿਚ ਮਾਰੀ। ਇਸ ਸਬੰਧੀ ਥਾਣਾ ਹਰੀਕੇ ਦੇ ਮੁੱਖ ਅਫਸਰ ਗੁਰਬਖਸ਼ ਸਿੰਘ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਕੈਮਰੇ ਚੈਕ ਕੀਤੇ ਜਾ ਰਹੇ ਹਨ।

Leave a Reply

Your email address will not be published. Required fields are marked *

error: Content is protected !!