ਅੰਡਰਵਰਲਡ ਡੋਨ ਦੀ ਮੌਤ ਦੀ ਫੈਲ ਰਹੀਂ ਗਲ਼ਤ ਖ਼ਬਰ – ਏਮਜ਼

ਅੰਡਰਵਰਲਡ ਡੋਨ ਦੀ ਮੌਤ ਦੀ ਫੈਲ ਰਹੀਂ ਗਲ਼ਤ ਖ਼ਬਰ – ਏਮਜ਼

ਨਵੀਂ ਦਿੱਲੀ( ਵੀਓਪੀ ਬਿਊਰੋ) –  ਏਮਜ਼ ਦੇ ਲੋਕ ਸੰਪਰਕ ਅਧਿਕਾਰੀ ਨੇ ਅੰਡਰਵਰਲਡ ਡੌਨ ਛੋਟਾ ਰਾਜਨ ਦੀ ਮੌਤ ਦੀ ਖ਼ਬਰ ਨੂੰ ਗਲਤ ਦੱਸਿਆ ਹੈ। ਦੱਸ ਦਈਏ ਕਿ ਅੰਡਰਵਰਲਡ ਡੌਨ ਨੂੰ ਕੁਝ ਦਿਨ ਪਹਿਲਾਂ ਦਿੱਲੀ ਦੀ ਤਿਹਾੜ ਜੇਲ੍ਹ ਵਿਚ ਕੋਰੋਨਾ ਪੀੜਤ ਹੋਣ ਤੋਂ ਬਾਅਦ ਏਮਜ਼ ਵਿਚ ਭਰਤੀ ਕਰਵਾਇਆ ਗਿਆ ਸੀ। ਹਾਲ ਹੀ ਵਿਚ ਆਈਆਂ ਖ਼ਬਰਾਂ ਮੁਤਾਬਕ ਅੰਡਰਵਰਲਡ ਡੌਨ ਦੀ ਮੌਤ ਹੋ ਗਈ ਪਰ ਏਮਜ਼ ਨੇ ਇਹਨਾਂ ਖ਼ਬਰਾਂ  ਨੂੰ ਗਲਤ ਦੱਸਿਆ ਹੈ।

ਦੱਸ ਦਈਏ ਛੋਟਾ ਰਾਜਨ ‘ਤੇ 70 ਤੋਂ ਵੱਧ ਮਾਮਲੇ ਦਰਜ ਹਨ ਜਿਨ੍ਹਾਂ ਵਿਚ ਅਗਵਾ ਅਤੇ ਕਤਲ ਦੇ ਕਈ ਮਾਮਲੇ ਸ਼ਾਮਲ ਹਨ। ਮੁੰਬਈ ਦੇ ਇਕ ਸੀਨੀਅਰ ਪੱਤਰਕਾਰ ਦੀ ਹੱਤਿਆ ਦੇ ਦੋਸ਼ ਵਿਚ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ  ਗਈ ਸੀ। ਹਾਲ ਹੀ ਵਿਚ ਵਿਸ਼ੇਸ਼ ਸੀਬੀਆਈ ਅਦਾਲਤ ਨੇ ਉਸ ਇਕ ਕਤਲ ਦੇ ਕੇਸ ਵਿਚ ਬਰੀ ਕਰ ਦਿੱਤਾ ਸੀ।

ਇਸ ਤੋਂ ਇਲਾਵਾ ਮੁੰਬਈ ਵਿਚ 1993 ’ਚ ਹੋਏ ਸੀਰੀਅਲ ਬੰਬ ਧਮਾਕੇ ਵਿਚ ਵੀ ਛੋਟਾ ਰਾਜਨ ਦੋਸ਼ੀ ਸੀ। ਛੋਟਾ ਰਾਜਨ ਨੂੰ 2015 ਵਿਚ ਇੰਡੋਨੇਸ਼ੀਆ ਤੋਂ ਡਿਪੋਰਟ ਕੀਤਾ ਗਿਆ ਸੀ।

Leave a Reply

Your email address will not be published. Required fields are marked *

error: Content is protected !!