ਸਿਹਤ ਵਿਭਾਗ ਜ਼ਿੰਮੇਵਾਰੀਆਂ ਤੋਂ ਝਾੜ ਰਿਹਾ ਪੱਲਾ, ਪਤੀ ਦੀ ਲਾਸ਼ ਲੈਣ ਲਈ ਤਿੰਨ ਦਿਨ ਭਕਟਦੀ ਰਹੀ ਬਜ਼ੁਰਗ ਔਰਤ

ਸਿਹਤ ਵਿਭਾਗ ਜ਼ਿੰਮੇਵਾਰੀਆਂ ਤੋਂ ਝਾੜ ਰਿਹਾ ਪੱਲਾ, ਪਤੀ ਦੀ ਲਾਸ਼ ਲੈਣ ਲਈ ਤਿੰਨ ਦਿਨ ਭਕਟਦੀ ਰਹੀ ਬਜ਼ੁਰਗ ਔਰਤ

ਜਲੰਧਰ (ਵੀਓਪੀ ਬਿਊਰੋ) – ਸਿਵਲ ਹਸਪਤਾਲ ‘ਚ ਲੋਕਾਂ ਨੂੰ ਹੋਣ ਵਾਲੀਆਂ ਸਮੱਸਿਆਵਾਂ ਦਾ ਸਿਲਸਿਲ ਰੁਕ ਨਹੀਂ ਰਿਹਾ ਹੈ। ਪਤਨੀ ਨੂੰ ਪਤੀ ਦੀ ਲਾਸ਼ ਲੈਣ ਲਈ ਤਿੰਨ ਦਿਨ ਤਕ ਭਟਕਣਾ ਪਿਆ। ਹਸਪਤਾਲ ਪ੍ਰਸ਼ਾਸਨ ਟਾਲ ਮਟੋਲ ਕਰਦਾ ਰਿਹਾ ਤੇ ਬਜ਼ੁਰਗ ਭਟਕਦੀ ਰਹੀ। ਸਿਹਤ ਵਿਭਾਗ ਆਪਣੀ ਜ਼ਿੰਮੇਵਾਰੀ ਤੋਂ ਪੱਲਾ ਝਾੜਦਾ ਰਿਹਾ। ਉੱਥੇ ਮਿ੍ਤਕ ਦੇ ਪਰਿਵਾਰ ਵਾਲਿਆਂ ਨੇ ਹਸਪਤਾਲ ਦੇ ਸਟਾਫ ‘ਤੇ ਦੁਰਵਿਹਾਰ ਕਰਨ ਦੇ ਦੋਸ਼ ਲਗਾਏ ਹਨ।

ਅੱਡਾ ਹੁਸ਼ਿਆਰਪੁਰ ਚੌਕ ਨਿਵਾਸੀ ਸੁਮਨ ਨੇ ਦੱਸਿਆ ਕਿ ਤਿੰਨ ਦਿਨ ਪਹਿਲਾਂ ਉਨ੍ਹਾਂ ਦੇ ਪਤੀ ਜਤਿੰਦਰ ਦੀ ਸਿਹਤ ਖ਼ਰਾਬ ਹੋ ਗਈ ਸੀ। ਉਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਲੈ ਕੇ ਆਏ। ਜਿੱਥੇ ਪਹੁੰਚਣ ‘ਤੇ ਡਾਕਟਰਾਂ ਨੇ ਉਸਦੀ ਮੌਤ ਹੋਣ ਦੀ ਗੱਲ ਕਹੀ। ਲਾਸ਼ ਨੂੰ ਇਕ ਸਾਈਡ ‘ਤੇ ਰੱਖ ਦਿੱਤਾ। ਉਨ੍ਹਾਂ ਦੇ ਬੇਟੀ ਨੇ ਡਾਕਟਰਾਂ ‘ਤੇ ਪਿਤਾ ਦਾ ਇਲਾਜ ਕਰਨ ਦੀ ਬਜਾਏ ਉਨ੍ਹਾਂ ਨੂੰ ਇਕ ਪਾਸੇ ਰੱਖਣ ਤੇ ਜਾਂਚ ਅਤੇ ਇਲਾਜ ਨਾ ਕਰਨ ਦੇ ਦੋਸ਼ ਲਾਏ। ਜਿਸ ਦੀ ਵਜ੍ਹਾ ਨਾਲ ਉਨ੍ਹਾਂ ਦੀ ਮੌਤ ਹੋ ਗਈ।

ਮਾਮਲੇ ਨੂੰ ਲੈ ਕੇ ਮੌਕ ‘ਤੇ ਸਟਾਫ ਨਾਲ ਤਿੱਖੀ ਬਹਿਸ ਵੀ ਹੋਈ। ਸੁਮਨ ਨੇ ਦੱਸਿਆ ਕਿ ਹਸਪਤਾਲ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਪਤੀ ਦੀ ਮੌਤ ਦਾ ਕਾਗਜ਼ਾਤ ਨਹੀਂ ਦਿੱਤਾ ਗਿਆ। ਮੋਰਚਰੀ ਵਾਲੇ ਸਿਵਲ ਹਸਪਤਾਲ ਤੋਂ ਲਾਸ਼ ਲੈਣ ਲਈ ਕਾਗਜ਼ਾਤ ਦੀ ਮੰਗ ਕਰਦੇ ਰਹੇ। ਹਸਪਤਾਲ ਪ੍ਰਸ਼ਾਸਨ ‘ਤੇ ਉਨ੍ਹਾਂ ਨੇ ਕਾਗਜ਼ਾਤ ਦੇਣ ਲਈ ਕਾਫ਼ੀ ਦੇਰ ਭਟਕਾਉਣ ਦੇ ਦੋਸ਼ ਲਗਾਏ। ਉੱਥੇ ਇਸ ਤੋਂ ਬਾਅਦ ਪੀਪੀਈ ਕਿੱਟ ਲੈ ਕੇ ਆਉਣ ਦੀ ਗੱਲ ਕਹੀ ਗਈ। ਸਿਵਲ ਸਰਜਨ ਦਫ਼ਤਰ ‘ਚ ਪੀਪੀਈ ਕਿੱਟਾਂ ਦੇਣ ਵਾਲੇ ਸਟਾਫ ਨੇ ਟਾਲ ਮਟੋਲ ਕੀਤਾ। ਹਸਪਤਾਲ ਦੇ ਸਟਾਫ ਨੇ ਤਿੰਨ ਦਿਨ ਤਕ ਉਨ੍ਹਾਂ ਨੂੰ ਕਾਫ਼ੀ ਦੌੜਾਇਆ। ਉੱਥੇ ਹਸਪਤਾਲ ਪ੍ਰਸ਼ਾਸਨ ਉਨ੍ਹਾਂ ਨੂੰ ਲਾਸ਼ ਲਿਜਾਣ ਲਈ ਐਂਬੂਲੈਂਸ ਵੀ ਨਹੀਂ ਦੇ ਰਿਹਾ ਸੀ।

ਸ਼ੁੱਕਰਵਾਰ ਨੂੰ ਮਾਮਲਾ ਗਰਮਾਉਣ ਤੋਂ ਬਾਅਦ ਹਸਪਤਾਲ ਪ੍ਰਸ਼ਾਸਨ ਹਰਕਤ ‘ਚ ਆਇਆ ਤੇ ਉਨ੍ਹਾਂ ਦੀ ਸਮੱਸਿਆ ਦਾ ਹੱਲ ਹੋਇਆ। ਇਸਦੇ ਨਾਲ ਹੀ ਇਕ ਵਿਅਕਤੀ ਨੇ ਲਾਸ਼ ਘਰ ਲਿਜਾਣ ਲਈ ਐਂਬੂਲੈਂਸ ਦਾ ਖ਼ਰਚ ਤੇ ਇਕ ਨੇ ਲਾਸ਼ ਦਾ ਸਸਕਾਰ ਕਰਨ ਲਈ ਹਾਮੀ ਭਰੀ ਸੀ।

ਸਿਵਲ ਹਸਪਤਾਲ ਦੀ ਮੋਰਚਰੀ ਦੇ ਇੰਚਾਰਜ ਦਾ ਕਹਿਣਾ ਹੈ ਕਿ ਮਰੀਜ਼ ਜਦੋਂ ਸਿਵਲ ਹਸਪਤਾਲ ‘ਚ ਪਹੁੰਚਿਆ ਤਾਂ ਮਰ ਚੁੱਕਾ ਸੀ। ਪਰਿਵਾਰ ਵਾਲਿਆਂ ਵੱਲੋਂ ਦੱਸੇ ਲੱਛਣਾਂ ਦੇ ਆਧਾਰ ‘ਤੇ ਮਰੀਜ਼ ਕੋਰੋਨਾ ਦਾ ਸ਼ੱਕੀ ਮਰੀਜ਼ ਸੀ। ਇਨ੍ਹਾਂ ਹਾਲਾਤ ‘ਚ ਹਸਪਤਾਲ ਪ੍ਰਸ਼ਾਸਨ ਕੋਰੋਨਾ ਪ੍ਰਰੋਟੋਕਾਲ ਤਹਿਤ ਹੀ ਲਾਸ਼ ਪਰਿਵਾਰ ਵਾਲਿਆਂ ਨੂੰ ਸੌਂਪਦਾ ਹੈ। ਹਸਪਤਾਲ ਦੇ ਸਟਾਫ ਨੇ ਲਾਸ਼ ਨੂੰ ਮੋਰਚਰੀ ‘ਚ ਰਖਵਾ ਦਿੱਤਾ। ਮਿ੍ਤਕ ਦੇ ਪਰਿਵਾਰ ਵਾਲੇ ਉਨ੍ਹਾਂ ਦੇ ਲਾਸ਼ ਘਰ ਲਿਜਾਣ ਦਾ ਦਬਾਅ ਬਣਾ ਰਹੇ ਸਨ। ਉਨ੍ਹਾਂ ਨੇ ਹਸਪਤਾਲ ਪ੍ਰਸ਼ਾਸਨ ਨੂੰ ਸਰਕਾਰੀ ਐਂਬੂੁਲੈਂਸ ‘ਚ ਲਾਸ਼ ਉਨ੍ਹਾਂ ਦੇ ਘਰ ਛੱਡਣ ਦੀ ਗੱਲ ਕੀਤੀ। ਜੋ ਕੋਰੋਨਾ ਪ੍ਰਰੋਟੋਕਾਲ ‘ਚ ਨਹੀਂ ਹੈ। ਉਨ੍ਹਾਂ ਨੂੰ ਸਿਵਲ ਸਰਜਨ ਦਫ਼ਤਰ ਤੋਂ ਮੁਫ਼ਤ ਮਿਲਣ ਵਾਲੀਆਂ ਪੀਪੀਈ ਕਿੱਟਾਂ ਲੈ ਕੇ ਆਉਣ ਦੀ ਗੱਲ ਕਹੀ, ਤਾਂਕਿ ਸਟਾਫ ਦੇ ਮੈਂਬਰ ਨਾਲ ਜਾ ਕੇ ਉਨ੍ਹਾਂ ਦਾ ਸਸਕਾਰ ਕਰਵਾ ਸਕਣ। ਪਰਿਵਾਰ ਵਾਲੇ ਇਸ ਗੱਲ ‘ਤੇ ਸਹਿਮਤ ਨਹੀਂ ਹੋ ਰਹੇ ਸਨ। ਵਿਭਾਗ ਵੱਲੋਂ ਤਮਾਮ ਕਾਗਜ਼ਾਤ ਤਿਆਰ ਕਰ ਕੇ ਪੀਪੀਈ ਕਿੱਟਾਂ ਮੁਹੱਈਆ ਕਰਵਾ ਕੇ ਲਾਸ਼ ਅੰਤਿਮ ਸੰਸਕਾਰ ਲਈ ਭੇਜ ਦਿੱਤੀ ਸੀ।

error: Content is protected !!