ਕੈਨੇਡਾ ‘ਚ ਪੰਜਾਬੀ ਵਿਦਿਆਰਥੀਆਂ ਦਾ ਵੱਡਾ ਕਾਰਨਾਮਾ, ਕੀ ਵੀਜ਼ਿਆਂ ‘ਤੇ ਲੱਗੇਗੀ ਰੋਕ?
ਟੋਰਾਂਟੋ (ਵੀਓਪੀ ਬਿਊਰੋ) – ਦੇਸ਼ ਵਿੱਚੋ ਲੱਖਾਂ ਨੋਜਵਾਨ ਆਪਣਾ ਭਵਿੱਖ ਅਤੇ ਪੜ੍ਹਾਈ ਕਰਨ ਲਈ ਕੈਨੇਡਾ ਜਾ ਰਹੇ ਹਨ | ਪਰ ਜੋ ਹੁਣ ਦੇਖਣ ਨੂੰ ਮਿਲ ਰਿਹਾ ਹੈ | ਉਸ ਤੋਂ ਲੱਗਦਾ ਹੈ ਕੀ ਭਾਰਤੀ ਨੋਜਵਾਨਾਂ ਨੂੰ ਸ਼ੱਕ ਦੀ ਨਜ਼ਰ ਨਾਅਲ ਦੇਖਿਆ ਜਾਏਗਾ | ਕੁਝ ਨੋਜਵਾਨ ਜਲਦੀ ਅਮੀਰ ਬਣਨ ਦੇ ਚੱਕਰ ਵਿੱਚ ਅਪਰਾਧ ਕਰ ਰਹੇ ਨੇ | ਤਾਜਾ ਮਾਮਲਾ ਕੈਨੇਡਾ ਦੇ ਟੋੱਰੋਂਟੋ ਵਿੱਚ ਦੇਖਣ ਨੂੰ ਮਿਲਿਆ |
ਜਿਥੇ ਤਿੰਨ ਨੌਜਵਾਨਾਂ ਨੂੰ 80 ਸਾਲਾ ਬਜ਼ੁਰਗ ਔਰਤ ਕੋਲੋਂ ਦੇਸ਼ ਦੀ ਰੈਵੇਨਿਊ ਏਜੰਸੀ ਦੇ ਨਾਂ ਉੱਤੇ ਜ਼ਬਰਦਸਤੀ ਵਸੂਲੀ ਕਰਨ ਦੇ ਦੋਸ਼ ਹੇਠਾਂ ਗ੍ਰਿਫਤਾਰ ਕੀਤਾ ਗਿਆ ਹੈ । ਤਰਨਵੀਰ ਸਿੰਘ(19) ਰਣਵੀਰ ਸਿੰਘ(19) ਚਮਨਜੋਤ ਸਿੰਘ(21) ਬਰੈਂਪਟਨ ਦੇ ਰਹਿਣ ਵਾਲੇ ਹਨ ਤੇ ਇਹਨਾਂ ਉੱਤੇ ਜ਼ਬਰੀ ਵਸੂਲੀ ਕਰਨ, ਗੰਭੀਰ ਅਪਰਾਧ ਲਈ ਸਾਜਿਸ਼ ਘੜਨ ਤੇ ਹੋਰ ਦੋਸ਼ ਲਾਏ ਗਏ ਹਨ। ਯੌਰਕ ਪੁਲੀਸ ਮੁਤਾਬਕ ਤਿੰਨ ਮਈ ਨੂੰ ਬਜੁਰਗ ਨੂੰ ਕੈਨੇਡਾ ਰੈਵੇਨਿਊ ਏਜੰਸੀ ਦੇ ਨਾਂ ਉੱਤੇ ਮੁਲਜ਼ਮ ਨੇ ਫੋਨ ਕੀਤਾ।
ਬਜ਼ੁਰਗ ਨੂੰ ਬੈਂਕ ਵਿਚੋਂ ਦ ਹਜਾਰ ਰੁਪਏ ਕਢਵਾ ਕੇ ਬਰੈਂਪਟਨ ਦੇ ਇਕ ਪਤੇ ਉੱਤੇ ਕੁਰੀਅਰ ਕਰਨ ਲਈ ਕਿਹਾ ਗਿਆ। ਬਜ਼ੁਰਗ ਔਰਤ ਨੂੰ ਕਿਹਾ ਗਿਆ ਕਿ ਜੇ ਉਹ ਅਜਿਹਾ ਨਹੀਂ ਕਰੇਗੀ ਤਾਂ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਪੁਲੀਸ ਨੇ ਸੂਚਨਾ ਮਿਲਣ ਤੇ ਨਿਗਰਾਨੀ ਰੱਖੀ ਅਤੇ ਡਿਲਿਵਰੀ ਪੈਕੇਜ ਚੁੱਕਣ ਆਏ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਗਿਆ। ਮਗਰੋਂ ਜਾਂਚ ਵਿਚ ਸਾਹਮਣੇ ਆਇਆ ਕਿ ਇਸ ਸਾਜਿਸ਼ ਵਿਚ ਹੋਰ ਵੀ ਸ਼ਾਮਲ ਹਨ। ਪੈਸੇ ਮਹਿਲਾ ਨੂੰ ਮੋੜ ਦਿੱਤੇ ਗਏ ਹਨ। ਤਿੰਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ 10 ਜੂਨ ਨੂੰ ਓਟਾਰਿਓ ਕੋਰਟ ਆਫ ਜਸਟਿਸ ਆਫ ਪੇਸ਼ ਕੀਤਾ ਜਾਵੇਗਾ।
ਇਸ ਤਰ੍ਹਾਂ ਦੀਆਂ ਆ ਰਹੀਆਂ ਘਟਨਾਵਾਂ ਨੂੰ ਦੇਖਦਿਆਂ ਇਹ ਸਵਾਲ ਪੈਦਾ ਹੁੰਦਾ ਹੈ ਕਿ ਪੰਜਾਬੀ ਮਾਪੇ ਆਪਣੇ ਬੱਚਿਆਂ ਨੂੰ ਕੈਨੇਡਾ ਭੇਜਣ ਤੋਂ ਪਹਿਲਾਂ ਸੁਚੇਤ ਕਰ ਦੇਣ ਕਿ ਇਸ ਤਰ੍ਹਾਂ ਦੀਆਂ ਵਾਰਦਾਤਾਂ ਤੋਂ ਬਚਣਾ ਹੈ। ਜੇਕਰ ਇਹ ਲੁੱਟ ਘਸੁੱਟ ਇਸ ਤਰ੍ਹਾਂ ਦੀ ਜਾਰੀ ਰਹੀ ਤਾਂ ਕੈਨੇਡਾ ਸਰਕਾਰ ਕੋਈ ਵੀ ਫੈਸਲਾ ਲੈ ਸਕਦੀ ਹੈ ਇਹ ਵੀ ਹੋ ਸਕਦਾ ਹੈ ਕਿ ਉਹ ਪੰਜਾਬੀਆਂ ਵਿਦਿਆਰਥੀਆਂ ਦੇ ਵੀਜ਼ਿਆਂ ਉਪਰ ਰੋਕ ਲਾ ਦੇਵੇ।