ਸਿਹਤ ਮੰਤਰੀ ਨੇ ਲਿਆ ਹੜਤਾਲ ਕਰਨ ਦਾ ਬਦਲਾ, ਕਾਮਿਆਂ ਦੀ ਜਗ੍ਹਾਂ ਰੱਖੇ ਜਾਣਗੇ 1000 ਰੁਪਏ ‘ਚ ਨਵੇਂ ਵਲੰਟੀਅਰ

ਸਿਹਤ ਮੰਤਰੀ ਨੇ ਲਿਆ ਹੜਤਾਲ ਕਰਨ ਦਾ ਬਦਲਾ, ਕਾਮਿਆਂ ਦੀ ਜਗ੍ਹਾਂ ਰੱਖੇ ਜਾਣਗੇ 1000 ਰੁਪਏ ‘ਚ ਨਵੇਂ ਵਲੰਟੀਅਰ

ਚੰਡੀਗੜ੍ਹ (ਵੀਓਪੀ ਬਿਊਰੋ) – ਕੋਰੋਨਾ ਕਾਲ ਦੁਰਾਨ ਸਿਹਤ ਕਾਮਿਆਂ ਨੂੰ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਲਈ ਕਾਮੇ ਕਈ ਦਿਨਾਂ ਤੋਂ ਹੜਤਾਲ ਉਪਰ ਚੱਲ ਰਹੇ ਹਨ। ਲੰਘੇ ਦਿਨ ਸਿਹਤ ਮੰਤਰੀ ਬਲਬੀਰ ਸਿੱਧੂ ਅਤੇ ਡਾਇਰੈਕਟਰ ਮਿਸ਼ਨ ਵੱਲੋਂ ਹੜਤਾਲ ‘ਤੇ ਗਏ ਕਰਮੀਆਂ ਨੂੰ ਮੁੜ ਡਿਊਟੀ ਜੁਆਇਨ ਕਰਨ ਲਈ ਕਿਹਾ ਸੀ ਜਦੋਂ ਕਾਮੇ ਨੇ ਮੰਗ ਪੂਰੀ ਨਾ ਹੋਣ ‘ਤੇ ਮਨ੍ਹਾਂ ਕਰ ਦਿੱਤਾ ਤਾਂ ਸਿਹਤ ਮੰਤਰੀ ਬਲਬੀਰ ਸਿੱਧੂ ਨੇ ਨੈਸ਼ਨਲ ਹੈਲਥ ਮਿਸ਼ਨ ਦੇ ਸਿਹਤ ਕਾਮਿਆਂ ਦੀ ਜਗ੍ਹਾ ਵਲੰਟੀਅਰ ਸਟਾਫ਼ ਰੱਖਣ ਦੀ ਤਜਵੀਜ਼ ਦੇ ਦਿੱਤੀ ਹੈ, ਇਸ ਫੈਸਲੇ ਨਾਲ ਐਨਐਚਐਮ ਦੇ ਕਾਮਿਆਂ ਨੂੰ ਨਵੀਂ ਚਿੰਤਾ ਨੇ ਘੇਰਾ ਪਾ ਲਿਆ ਹੈ।

ਨਵੇਂ ਆਰਡਰ ਮੁਤਾਬਕ ਐਨ.ਐਚ.ਐਮ ਅਧੀਨ ਹੜਤਾਲ ‘ਤੇ ਗਏ ਕਰਮੀਆਂ ਦੀ ਥਾਂ ‘ਤੇ ਵਲੰਟੀਅਰ ਸਟਾਫ ਰੱਖਣ ਦੀ ਤਜਵੀਜ਼ ਦੇ ਦਿੱਤੀ ਹੈ। ਮਹਿਕਮੇ ਨੇ ਕਿਹਾ ਕਿ ਜੇਕਰ 10 ਮਈ ਨੂੰ 10 ਵਜੇ ਤੱਕ ਡਿਊਟੀ ਜੁਆਇਨ ਨਹੀਂ ਕਰਦੇ ਤਾਂ ਹੜਤਾਲ ‘ਤੇ ਗਏ ਕਾਮਿਆਂ ਦੀ  ਥਾਂ ‘ਤੇ ਸਬੰਧਤ ਜ਼ਿਲ੍ਹੇ ਦੇ ਡੀ.ਸੀ/ਸਿਵਲ ਸਰਜਨ ਆਪਣੇ ਪੱਧਰ ‘ਤੇ ਸਟਾਫ ਨਰਸਾਂ, ਫਾਰਮਾਸਿਸਟ ਅਤੇ ਲੈਬ ਟੈਕਨੀਸ਼ੀਅਨ (1000 ਰੁਪਏ ਪ੍ਰਤੀ ਦਿਨ) ਭਰਤੀ ਕਰ ਲਏ ਜਾਣ। ਜਿਸ ਨਾਲ ਕੋਰੋਨਾ ਮਹਾਂਮਾਰੀ ਦੌਰਾਨ ਸਿਹਤ ਸੇਵਾਵਾਂ ਪ੍ਰਭਾਵਿਤ ਨਾ ਹੋ ਸਕਣ।

ਨਾਲ ਇਹ ਵੀ ਕਿਹਾ ਗਿਆ ਹੈ ‌ਕਿ  ਸਿਰਫ ਜ਼ਰੂਰਤ ਅਨੁਸਾਰ ਹੀ ਵਲੰਟੀਅਰ ਸਟਾਫ ਤੈਨਾਤ ਕੀਤਾ ਜਾਏ।ਇੰਨ੍ਹਾਂ ਵਲੰਟੀਅਰ ਸਟਾਫ ਦੀ ਤੈਨਾਤੀ ਪਹਿਲਾਂ 15 ਦਿਨਾਂ ਲਈ ਕੀਤੀ ਜਾਏਗੀ ਅਤੇ ਜ਼ਰੂਰਤ ਅਨੁਸਾਰ ਇਸ ਦਫਤਰ ਵੱਲੋਂ ਉਨ੍ਹਾਂ ਦੀਆਂ ਸੇਵਾਵਾਂ ਅੱਗੇ ਲੈਣ ਸਬੰਧੀ ਨਿਰਦੇਸ਼ ਦਿੱਤੇ ਜਾਣਗੇ। ਵਲੰਟੀਅਰ ਸਟਾਫ ਨੂੰ ਪ੍ਰਤੀ ਦਿਨ ਦੇ ਹਿਸਾਬ ਨਾਲ ਆਨਰੇਰੀਅਮ ਦਿੱਤਾ ਜਾਏਗਾ ਜਿਸਦੀ ਅਦਾਇਗੀ ਜ਼ਿਲ੍ਹਾ ਡਿਜ਼ਾਸਟਰ ਰਲੀਫ ਫੰਡ ‘ਚੋ ਕੀਤੀ ਜਾਏਗੀ।

Leave a Reply

Your email address will not be published. Required fields are marked *

error: Content is protected !!