Skip to content
Thursday, December 26, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2021
May
11
1400 ਸਿਹਤ ਕਾਮਿਆਂ ਦੀ ਮੁਸ਼ਕਲ ਹੱਲ ਕਰਨ ਦੀ ਬਜਾਏ, ਨੌਕਰੀ ਤੋਂ ਕੀਤਾ ਬਰਖ਼ਾਸਤ
Politics
Punjab
1400 ਸਿਹਤ ਕਾਮਿਆਂ ਦੀ ਮੁਸ਼ਕਲ ਹੱਲ ਕਰਨ ਦੀ ਬਜਾਏ, ਨੌਕਰੀ ਤੋਂ ਕੀਤਾ ਬਰਖ਼ਾਸਤ
May 11, 2021
Voice of Punjab
1400 ਸਿਹਤ ਕਾਮਿਆਂ ਦੀ ਮੁਸ਼ਕਲ ਹੱਲ ਕਰਨ ਦੀ ਬਜਾਏ, ਨੌਕਰੀ ਤੋਂ ਕੀਤਾ ਬਰਖ਼ਾਸਤ
ਚੰਡੀਗੜ੍ਹ( ਵੀਓਪੀ ਬਿਊਰੋ)
–
ਕੋਰੋਨਾ ਕਰਕੇ ਸਿਹਤ ਕਾਮਿਆਂ ਨੂੰ ਕਈ ਤਰ੍ਹਾਂ ਦੀ ਸਮੱਸਿਆਵਾਂ ਆ ਰਹੀਆਂ ਸੀ। ਇਸ ਸੰਬੰਧ ਵਿਚ ਨੈਸ਼ਲਨ ਹੈਲਥ ਮਿਸ਼ਨ ਦੇ ਕਾਮੇ ਹੜਤਾਲ ਉਪਰ ਹਨ। ਹੁਣ ਪੰਜਾਬ ਸਰਕਾਰ ਨੇ ਹੜਤਾਲ ਤੇ ਬੈਠੇ ਨੈਸ਼ਨਲ ਹੈਲਥ ਮਿਸ਼ਨ ਦੇ 1400 ਕੱਚੇ ਕਰਮਚਾਰੀਆਂ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਹੈ।ਪਿੱਛਲੇ ਇੱਕ ਹਫ਼ਤੇ ਤੋਂ 3000 ਦੇ ਕਰੀਬ ਕੱਚੇ ਹੈਲਥ ਵਰਕਰ ਰੈਗੂਲਰ ਹੋਣ ਲਈ ਹੜਤਾਲ ਕਰ ਰਹੇ ਸੀ।ਸਰਕਾਰ ਨੇ ਇਨ੍ਹਾਂ ਹੜਤਾਲ ਕਰ ਰਹੇ ਕਰਮਚਾਰੀਆਂ ਨੂੰ ਅਲਟੀਮੇਟਮ ਦਿੱਤਾ ਸੀ ਕਿ ਉਹ ਅੱਜ ਸਵੇਰੇ 10 ਵਜੇ ਆਪਣੀ ਡਿਊਟੀ ਤੇ ਵਾਪਸ ਮੁੜ ਜਾਣ ਨਹੀਂ ਤਾਂ ਉਹਨਾਂ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਜਾਏਗਾ।
ਸਰਕਾਰ ਦੇ ਇਸ ਅਲਟੀਮੇਟਮ ਮਗਰੋਂ 1600 ਦੇ ਕਰੀਬ ਵਰਕਰਾਂ ਨੇ ਨੌਕਰੀ ਤੇ ਵਾਪਿਸ ਜਾਣ ਦਾ ਫੈਸਲਾ ਕਰ ਲਿਆ।ਜਦਕਿ 1400 ਦੇ ਕਰੀਬ ਮੁਲਾਜ਼ਮ ਆਪਣੀਆਂ ਮੰਗਾਂ ਨੂੰ ਲੈ ਕੇ ਅੜ ਗਏ।ਉਨ੍ਹਾਂ ਕਿਹਾ ਕਿ ਉਹ ਆਪਣੀਆਂ ਮੰਗਾਂ ਮੰਨਵਾ ਕਿ ਹੀ ਆਪਣੀ ਨੌਕਰੀ ਤੇ ਵਾਪਿਸ ਪਰਤਣਗੇ।ਇਸ ਮਗਰੋਂ ਨੈਸ਼ਨਲ ਹੈਲਥ ਮਿਸ਼ਨ ਦੇ ਡਾਇਰੈਕਟਰ ਨੇ ਕਿਹਾ ਕਿ ਇਸ ਹੜਤਾਲ ਕਾਰਨ ਲੋਕਾਂ ਦੀਆਂ ਜਿੰਦਗੀਆਂ ਜੋਖਮ ਵਿੱਚ ਪਾ ਰਹੀਆਂ ਹਨ।ਉਨ੍ਹਾਂ ਆਪਦਾ ਪ੍ਰਬੰਧਨ ਐਕਟ ਦੇ ਤਹਿਤ ਕਾਰਵਾਈ ਕਰਦੇ ਹੋਏ ਇਨ੍ਹਾਂ ਹੜਤਾਲੀ ਕਰਮਚਾਰੀਆਂ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ।
ਪੰਜਾਬ ਸਰਕਾਰ ਨੇ ਇਸ ਫੈਸਲੇ ਮਗਰੋਂ ਜ਼ਿਲਿਆਂ ਦੇ ਸਿਵਲ ਸਰਜਨਾਂ ਨੂੰ ਆਦੇਸ਼ ਦਿੱਤੇ ਹਨ ਕਿ ਉਹ ਬਰਖਾਸਤ ਕੀਤੇ ਗਏ ਮੁਲਾਜ਼ਮਾਂ ਦੀ ਥਾਂ ਨਵਾਂ ਸਟਾਫ ਭਰਤੀ ਕਰ ਲੈਣ।ਬਰਖਾਸਤ ਕੀਤੇ ਜਾਣ ਵਾਲਿਆਂ ਵਿੱਚ ਸਹਾਇਕ ਨਰਸ ਦਾਈਆਂ (ਏ.ਐੱਨ.ਐੱਮ.), ਨਰਸਾਂ, ਡੇਟਾ ਐਂਟਰੀ ਆਪਰੇਟਰ, ਆਯੁਰਵੈਦਿਕ ਮੈਡੀਕਲ ਅਧਿਕਾਰੀ, ਕਮਿਊਨਿਟੀ ਹੈਲਥ ਅਫਸਰ (ਸੀਐਚਓ), ਮਲਟੀਪਰਪਜ਼ ਹੈਲਥ ਵਰਕਰ, ਆਦਿ ਸ਼ਾਮਲ ਹਨ।
ਨੌਕਰੀ ਤੋਂ ਬਰਖਾਸਤ ਕੀਤੇ ਗਏ ਮੁਲਾਜ਼ਮਾਂ ਵਿਚੋਂ ਬਹੁਤੇ ਜਲੰਧਰ ਜ਼ਿਲ੍ਹਾ ਦੇ ਹਨ (318), ਉਸ ਤੋਂ ਬਾਅਦ ਤਰਨ ਤਾਰਨ (182), ਗੁਰਦਾਸਪੁਰ (177), ਫਾਜ਼ਿਲਕਾ (113), ਫਿਰੋਜ਼ਪੁਰ (108), ਹੁਸ਼ਿਆਰਪੁਰ (99) ਅਤੇ ਪਠਾਨਕੋਟ (89) ਸ਼ਾਮਲ ਹਨ। ਬਰਨਾਲਾ, ਬਠਿੰਡਾ, ਲੁਧਿਆਣਾ, ਮਾਨਸਾ, ਮੋਗਾ, ਮੁਹਾਲੀ ਮੁਕਤਸਰ, ਐਸਬੀਐਸ ਨਗਰ, ਰੋਪੜ ਅਤੇ ਸੰਗਰੂਰ ਸਮੇਤ 10 ਜ਼ਿਲ੍ਹਿਆਂ ਵਿੱਚ, ਸਾਰੇ ਕਰਮਚਾਰੀ ਡੈੱਡਲਾਈਨ ਤੋਂ ਪਹਿਲਾਂ ਕੰਮ ਤੇ ਵਾਪਸ ਮੁੜ ਗਏ ਸੀ।
ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਵੀ ਨੈਸ਼ਨਲ ਹੈਲਥ ਵਰਕਰਾਂ ਨੂੰ ਅਪੀਲ ਕੀਤੀ ਸੀ ਕਿ ਉਹ ਸੋਮਵਾਰ ਸੇਵਰ ਤੱਕ ਆਪਣੀ ਡਿਊਟੀਆਂ ਤੇ ਮੁੜ ਜਾਣ।
Post navigation
ਲੁੱਟ- ਖੋਹ : 2 ਸਾਲ ਦੇ ਬੱਚੇ ਸਾਹਮਣੇ ਮੋਬਾਈਲ ਚਾਰਜ਼ਰ ਦੀ ਤਾਰ ਨਾਲ ਗਲ਼ਾ ਘੁੱਟ ਕੇ ਮਾਂ ਦਾ ਕੀਤਾ ਕਤਲ
ਘੁੰਢ ਕੱਢ ਲੈ ਪਤਲੀਏ ਨਾਰੇ ਸਹੁਰਿਆਂ ਦਾ ਪਿੰਡ ਆ ਗਿਆ, ਬੁਲੱਟ ਮੋਟਰਸਾਈਕਲ ‘ਤੇ ਵਿਆਉਂਣ ਆਏ ਰੂਬਲ ਨੇ ਕੀਤਾ ਨਵਾਂ ਟਰੈਂਡ ਸੈੱਟ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us