ਲੁੱਟ- ਖੋਹ : 2 ਸਾਲ ਦੇ ਬੱਚੇ ਸਾਹਮਣੇ ਮੋਬਾਈਲ ਚਾਰਜ਼ਰ ਦੀ ਤਾਰ ਨਾਲ ਗਲ਼ਾ ਘੁੱਟ ਕੇ ਮਾਂ ਦਾ ਕੀਤਾ ਕਤਲ

ਲੁੱਟ- ਖੋਹ : 2 ਸਾਲ ਦੇ ਬੱਚੇ ਸਾਹਮਣੇ ਮੋਬਾਈਲ ਚਾਰਜ਼ਰ ਦੀ ਤਾਰ ਨਾਲ ਗਲ਼ਾ ਘੁੱਟ ਕੇ ਮਾਂ ਦਾ ਕੀਤਾ ਕਤਲ

ਲੁਧਿਆਣਾ (ਵੀਓਪੀ ਬਿਊਰੋ) – ਪੰਜਾਬ ਦੇ ਜ਼ਿਲ੍ਹਿਆਂ ਵਿਚ ਰੋਜ਼ ਕੋਈ ਨਾ ਕੋਈ ਅਜਿਹੀ ਵਾਰਦਾਤ ਵਾਪਰ ਜਾਂਦੀ ਹੈ ਜਿਸ ਨਾਲ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਬਣ ਜਾਂਦਾ ਹੈ। ਇਕ ਅਜਿਹੀ ਇਹ ਖ਼ਬਰ ਲੁਧਿਆਣਾ ਤੋਂ ਸਾਹਮਣੇ ਆਈ ਹੈ। ਇੰਡਸਟਰੀ ਦੇ ਵੱਡੇ ਸ਼ਹਿਰ ਦੇ ਜਮਾਲਪੁਰ ਸਥਿਤ ਜੈਨ ਕਲੋਨੀ ’ਚ ਸੋਮਵਾਰ ਨੂੰ ਕੁਝ ਅਛਪਛਾਤੇ ਵਿਅਕਤੀ ਨੇ ਦਿਨ – ਦਿਹਾੜੇ ਘਰ ’ਚ ਦਾਖਲ ਹੋ ਕੇ ਫੋਨ ਦੇ ਚਾਰਜ਼ਰ ਦੀ ਤਾਰ ਨਾਲ ਵਿਆਹੁਤਾ ਦਾ ਗਲਾ ਘੁੱਟ ਕੇ ਬੇਰਹਿਮੀ ਨਾਲ ਉਸ ਦਾ ਕਤਲ ਕਰ ਦਿੱਤਾ ਤੇ ਲਾਸ਼ ਨੂੰ ਬਾਥਰੂਮ ਕੋਲ ਸੁੱਟ ਕੇ ਭੱਜ ਗਏ।

ਘਟਨਾ ਦਾ ਪਤਾ ਉਸ ਵੇਲੇ ਲੱਗਿਆ, ਜਦੋਂ ਮ੍ਰਿਤਕ ਮੇਘਾ ਦਾ 2 ਸਾਲ ਦਾ ਲੜਕਾ ਰੌਣ ਲੱਗਿਆ ਤੇ ਗੁਆਂਢੀ ਉਸ ਦੀ ਆਵਾਜ਼ ਸੁਣ ਕੇ ਘਰ ਆਏ। ਸਟੋਰ ਅੰਦਰ ਪਈ ਮੇਘਾ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਸੂਚਨਾ ਮਿਲਣ ਤੋਂ ਬਾਅਦ ਪੁਲੀਸ ਦੇ ਉੱਚ ਅਧਿਕਾਰੀ ਤੇ ਥਾਣਾ ਜਮਾਲਪੁਰ ਦੀ ਪੁਲੀਸ ਮੌਕੇ ’ਤੇ ਪੁੱਜੀ। ਪੁਲੀਸ ਨੇ ਘਰ ਦੀ ਜਾਂਚ ਕੀਤੀ ਤਾਂ ਸਾਮਾਨ ਕਾਫ਼ੀ ਖਿੱਲਰਿਆ ਹੋਇਆ ਸੀ, ਉਪਰ ਤੋਂ ਲੈ ਕੇ ਥੱਲੇ ਤੱਕ ਗਮਲੇ ਸਮੇਤ ਹੋਰ ਸਾਮਾਨ ਟੁੱਟਿਆ ਹੋਇਆ ਸੀ। ਜਿਸ ਤੋਂ ਸ਼ੱਕ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਲੁਟੇਰੇ ਨਾਲ ਮੇਘਾ ਦੀ ਕਾਫ਼ੀ ਹੱਥੋਪਾਈ ਹੋਈ ਹੈ। ਜਾਂਦੇ ਹੋਏ ਲੁਟੇਰੇ ਘਰ ’ਚ ਪਈ ਸਵਾ ਲੱਖ ਦੀ ਨਕਦੀ ਤੇ ਹੋਰ ਸਾਮਾਨ ਵੀ ਲੈ ਗਏ।

ਪੁਲੀਸ ਨੇ ਆਲੇ-ਦੁਆਲੇ ਦੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਤਾਂ ਪਤਾ ਲੱਗਿਆ ਕਿ ਇੱਕ ਨੌਜਵਾਨ ਘਰ ’ਚ ਦਾਖਲ ਹੋਇਆ ਤੇ ਕਰੀਬ 1 ਘੰਟੇ ਤੱਕ ਉਹ ਘਰ ’ਚ ਰਿਹਾ, ਪਰ ਕਿਸੇ ਨੂੰ ਕੁਝ ਪਤਾ ਨਹੀਂ ਲੱਗਿਆ। ਪੁਲੀਸ ਨੇ ਸੀਸੀਟੀਵੀ ਕੈਮਰੇ ਦੀ ਫੁਟੇਜ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੁਲੀਸ ਨੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਮ੍ਰਿਤਕਾ ਮੇਘਾ ਦੇ ਪਤੀ ਕਰਨ ਮਲਹੋਤਰਾ ਨੇ ਦੱਸਿਆ ਕਿ ਉਹ ਕਰੀਬ 4 ਮਹੀਨੇ ਪਹਿਲਾਂ ਹੀ ਆਪਣੀ ਪਤਨੀ ਤੇ 3 ਸਾਲ ਦੇ ਲੜਕੇ ਨਾਲ ਜੈਨ ਕਲੋਨੀ ’ਚ ਰਹਿਣ ਲਈ ਆਏ ਹਨ। ਉਹ ਅਕਾਊਂਟੈਂਟ ਹੈ ਤੇ ਨਾਲ ਹੀ ਆਨਲਾਈਨ 2 ਪ੍ਰਾਈਵੇਟ ਕੰਪਨੀਆਂ ਦਾ ਕੰਮ ਕਰਦਾ ਹੈ। ਸੀਸੀਟੀਵੀ ਤੋਂ ਪਤਾ ਲੱਗਿਆ ਕੇ ਲੁਟੇਰੇ ਬਾਰੇ ਪਤਾ ਲੱਗਣ ’ਤੇ ਜਦੋਂ ਮੇਘਾ ਨੇ ਰੌਲਾ ਪਾਇਆ ਤਾਂ ਦੋਵਾਂ ਵਿੱਚ ਹੱਥੋਪਾਈ ਹੋਈ ਤੇ ਕਾਫੀ ਸਾਮਾਨ ਟੁੱਟਿਆ। ਇਸੇ ਦੌਰਾਨ ਮੁਲਜ਼ਮ ਨੇ ਰੁਮਾਲ ਨਾਲ ਉਸ ਦਾ ਮੂੰਹ ਬੰਦ ਕਰ ਦਿੱਤਾ ਤੇ ਮੋਬਾਈਲ ਦੇ ਚਾਰਜਰ ਦੀ ਤਾਰ ਨਾਲ ਉਸ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਪੁਲੀਸ ਨੇ ਕੈਮਰੇ ਦੀ ਫੁਟੇਜ ਆਪਣੇ ਕਬਜ਼ੇ ਵਿੱਚ ਲੈ ਕੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

Leave a Reply

Your email address will not be published. Required fields are marked *

error: Content is protected !!