ਘੁੰਢ ਕੱਢ ਲੈ ਪਤਲੀਏ ਨਾਰੇ ਸਹੁਰਿਆਂ ਦਾ ਪਿੰਡ ਆ ਗਿਆ, ਬੁਲੱਟ ਮੋਟਰਸਾਈਕਲ ‘ਤੇ ਵਿਆਉਂਣ ਆਏ ਰੂਬਲ ਨੇ ਕੀਤਾ ਨਵਾਂ ਟਰੈਂਡ ਸੈੱਟ

ਘੁੰਢ ਕੱਢ ਲੈ ਪਤਲੀਏ ਨਾਰੇ ਸਹੁਰਿਆਂ ਦਾ ਪਿੰਡ ਆ ਗਿਆ, ਬੁਲੱਟ ਮੋਟਰਸਾਈਕਲ ‘ਤੇ ਵਿਆਉਂਣ ਆਏ ਰੂਬਲ ਨੇ ਕੀਤਾ ਨਵਾਂ ਟਰੈਂਡ ਸੈੱਟ

ਜਲੰਧਰ (ਵੀਓਪੀ ਬਿਊਰੋ) – ਪੰਜਾਬੀਆਂ ਦੇ ਸੁਭਾਅ ਵਿਚ ਹੱਲਾ-ਗੁੱਲਾ ਕਰਨ ਦੀ ਆਦਤ ਹੈ। ਪੰਜਾਬੀ ਹਰ ਖੁਸ਼ੀ ਦੇ ਮੌਕੇ ਨੂੰ ਆਪਣੇ ਢੰਗ ਨਾਲ ਮਾਣਦੇ ਹਨ। ਵਿਆਹਾਂ ਵਿਚ ਪੰਜਾਬ ਦੇ ਲੋਕਾਂ ਦਾ ਜਲੌਅ ਦੇਖਣ ਵਾਲਾ ਹੁੰਦਾ ਹੈ ਪਰ ਅੱਜ ਦੀ ਨੌਜਵਾਨੀ ਪੀੜ੍ਹੀ ਵਿਚ ਕੁਝ ਤਬਦੀਲੀ ਆਈ ਹੈ। ਅੱਜ ਦਾ ਯੁੱਗ ਰਫ਼ਤਾਰ ਦਾ ਯੁੱਗ ਹੈ ਲੋਕਾਂ ਕੋਲ ਸੀਮਿਤ ਸਮਾਂ ਹੈ, ਤੇ ਹੁਣ ਲੋਕ ਆਪਣੇ ਖੁਸ਼ੀ ਨੂੰ ਸੀਮਿਤ ਤਰੀਕੇ ਨਾਲ ਮਾਣਦੇ ਹਨ। ਇਕ ਅਜਿਹੀ ਹੀ ਮਸਾਲ ਅਮਰੀਕਾ ਤੋਂ ਆਏ ਰੂਬਲ ਕੰਬੋਜ਼ ਨੇ ਜਲੰਧਰ ਸ਼ਹਿਰ ਦੀ ਰਹਿਣ ਵਾਲੀ ਅੰਕਿਤਾ ਨਾਲ ਸਾਦਾ ਵਿਆਹ ਕਰਵਾ ਕੇ ਪੇਸ਼ ਕੀਤੀ ਹੈ। ਇਹ ਵਿਆਹ ਬਹੁਤ ਹੀ ਸਾਦੇ ਢੰਗ ਨਾਲ ਕੀਤਾ ਗਿਆ।

ਰੂਬਲ ਬੁਲੱਟ ਮੋਟਰਸਾਈਕਲ ‘ਤੇ ਆਇਆ ਤੇ ਬਿਨ੍ਹਾਂ ਸ਼ੋਰ – ਸ਼ਰਾਬੇ ਦੇ ਅੰਕਿਤ ਨੂੰ ਵਿਆਹ ਕੇ ਲੈ ਗਿਆ। ਇਸ ਵਿਆਹ ਵਿਚ ਕੋਰੋਨਾ ਸੰਬੰਧੀ ਜਾਰੀ ਕੀਤੀਆਂ ਸਾਰੀਆਂ ਹਦਾਇਤਾਂ ਦੀ ਪਾਲਣਾ ਕੀਤੀ ਗਈ। ਹੁਣ ਇਹ ਵਿਆਹ ਸਾਦਾ ਹੋਣ ਕਰਕੇ ਚਰਚਾ ਵਿਚ ਹੈ। ਲੋਕਾਂ ਨੂੰ ਇਸ ਵਿਆਹ ਤੋਂ ਸਿੱਖਣਾ ਚਾਹੀਦਾ ਹੈ ਕਿ ਕਿਵੇਂ ਸਾਦੇ ਢੰਗ ਨਾਲ ਆਪਣੀ ਖ਼ੁਸ਼ੀ ਨੂੰ ਜਾਹਰ ਕੀਤਾ ਜਾ ਸਕਦਾ ਹੈ। ਰੂਬਲ ਨੇ ਨਵਾਂ ਟਰੈਂਡ ਸੈੱਟ ਕਰਕੇ ਲੋਕਾਂ ਨੂੰ ਇਹ ਸੰਕੇਤ ਦਿੱਤਾ ਕਿ ਫਾਲਤੂ ਦੇ ਪੈਸੇ ਬਰਬਾਦ ਕਰਨ ਦੀ ਬਜਾਏ ਇਹ ਪੈਸਾ ਲੋਕ ਭਲਾਈ ਦੇ ਕੰਮਾਂ ਵਿਚ ਲਾਇਆ ਜਾਵੇਂ ਤਾਂ ਜੋ ਚੰਗੇ ਸਮਾਜ ਦੀ ਸਿਰਜਣਾ ਹੋ ਸਕੇ।

error: Content is protected !!