ਬੇਅਦਬੀ ਮਾਮਲੇ ਉਪਰ ਹੰਸ ਰਾਜ ਹੰਸ ਨੇ ਤੋੜੀ ਚੁੱਪ

ਬੇਅਦਬੀ ਮਾਮਲੇ ਉਪਰ ਹੰਸ ਰਾਜ ਹੰਸ ਨੇ ਤੋੜੀ ਚੁੱਪ

ਨਵੀਂ ਦਿੱਲੀ(ਵੀਓਪੀ ਬਿਊਰੋ) -ਬੇਅਦਬੀ ਮਾਮਲੇ ਨੂੰ ਲੈ ਕੇ ਪੰਜਾਬ ਕਾਂਗਰਸ ਵਿਚ ਹਲਚਲ ਹੋਈ ਪਈ ਹੈ। ਹੁਣ ਨਵੀਂ ਕਮੇਟੀ ਬਾਰੇ ਵੀ ਕਈ ਤਰ੍ਹਾਂ ਦੀ ਖ਼ਬਰਾਂ ਸਾਹਮਣੇ ਆ ਰਹੀਆਂ ਹਨ ਕਈ ਪੰਥਕ ਜਥੇਬੰਦੀਆਂ ਨੇ ਕਹਿ ਦਿੱਤਾ ਹੈ ਕਿ ਅਸੀਂ ਨਵੀਂ ਬਣਾਈ ਗਈ ਸਿੱਟ ਦਾ ਸਾਥ ਨਹੀਂ ਦੇਵਾਂਗੇ। ਹੁਣ  ਬੀਜੇਪੀ ਦੇ ਸੰਸਦ ਮੈਂਬਰ ਹੰਸ ਰਾਜ ਹੰਸ ਨੇ ਬੇਅਦਬੀ ਮਾਮਲੇ ‘ਤੇ ਬਿਆਨ ਦਿੰਦਿਆਂ ਕਿਹਾ ਕਿ ਇਸ ਮਸਲੇ ਤੇ ਸਿਆਸਤ ਨਹੀਂ ਹੋਣੀ ਚਾਹੀਦੀ। ਹੰਸ ਰਾਜ ਹੰਸ ਨੇ ਕਿਹਾ ਕਿ ਜੋ ਵੀ ਦੋਸ਼ੀ ਹੋਵੇਗਾ ਉਸ ਦਾ ਹਿਸਾਬ ਖੁਦ ਬ ਖੁਦ ਹੋ ਜਾਵੇਗਾ।

ਇਸ ਦੇ ਨਾਲ ਹੀ ਉਨ੍ਹਾਂ ਕਾਂਗਰਸੀ ਵਿਧਾਇਕ ਨਵਜੋਤ ਸਿੰਘ ਸਿੱਧੂ ‘ਤੇ ਵੀ ਬਿਆਨ ਦਿੱਤਾ। ਉਨ੍ਹਾਂ ਕਿਹਾ ਕਿ ਕਾਂਗਰਸ ਵੱਡੀ ਪਾਰਟੀ ਹੈ ਮਸਲਾ ਘਰ ਦੇ ਅੰਦਰ ਹੀ ਸੁਲਝ ਜਾਣਾ ਚਾਹੀਦਾ ਹੈ। ਹਰ ਕੋਈ CM ਬਣਨਾ ਚਾਹੁੰਦਾ ਹੈ ਕੋਈ ਵੀ ਜੋੜਨ ਦਾ ਕੰਮ ਨਹੀਂ ਕਰ ਰਿਹਾ।

error: Content is protected !!