ਜਾਣੋਂ- ਬਾਰਡਰ ‘ਤੇ ਹੋਏ ਬੰਗਾਲੀ ਕੁੜੀ ਨਾਲ ਰੇਪ ਬਾਰੇ ਸੰਯੁਕਤ ਕਿਸਾਨ ਮੋਰਚਾ ਕੀ ਲਵੇਗਾ ਐਕਸ਼ਨ

ਜਾਣੋਂ- ਬਾਰਡਰ ‘ਤੇ ਹੋਏ ਬੰਗਾਲੀ ਕੁੜੀ ਨਾਲ ਰੇਪ ‘ਤੇ ਸੰਯੁਕਤ ਕਿਸਾਨ ਮੋਰਚਾ ਕੀ ਲਵੇਗਾ ਐਕਸ਼ਨ

ਨਵੀਂ ਦਿੱਲੀ( ਵੀਓਪੀ ਬਿਊਰੋ) – ਸੰਯੁਕਤ ਕਿਸਾਨ ਮੋਰਚਾ ਵਿਚ ਇਕ ਨਾ ਬਰਦਾਸ਼ਤ ਘਟਨਾ ਹੋਈ ਹੈ। ਇਕ ਬੰਗਾਲੀ ਕੁੜੀ ਨਾਲ ਰੇਪ ਹੋਇਆ ਹੈ। ਜੋ ਕਿ ਕਿਸਾਨਾਂ ਦੇ ਨਾਲ ਬੰਗਾਲ ਤੋਂ ਆਈ ਸੀ, ਜਿਸ ਨਾਲ ਟਿੱਕਰੀ ਬਾਰਡਰ ਉਪਰ ਰੇਪ ਹੋਇਆ ਹੈ ਤੇ 6 ਵਿਅਕਤੀਆਂ ਉਪਰ ਕੇਸ ਵੀ ਦਰਜ ਹੋਇਆ ਹੈ।

ਕਿਸਾਨ ਨੇਤਾ ਯੋਗੇਂਦਰ ਯਾਦਵ ਨੇ ਇੱਕ ਔਨਲਾਈਨ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ, “ਅਸੀਂ ਟੈਲੀਵਿਜ਼ਨ ਉੱਤੇ ਰਿਪੋਰਟਾਂ ਵੇਖੀਆਂ ਹਨ ਕਿ ਕੁਝ ਕਿਸਾਨ ਆਗੂ ਟਿੱਕਰੀ ਸਰਹੱਦ ‘ਤੇ ਹੋਏ ਸ਼ੋਸ਼ਣ ਤੋਂ ਜਾਣੂ ਸੀ ਪਰ ਫੇਰ ਵੀ ਕੋਈ ਕਾਰਵਾਈ ਨਹੀਂ ਕੀਤੀ।” ਉਨ੍ਹਾਂ ਕਿਹਾ ਕਿ ਫਿਲਹਾਲ ਅਸੀਂ ਇਨ੍ਹਾਂ ਰਿਪੋਰਟਾਂ ਦੀ ਪੁਸ਼ਟੀ ਨਹੀਂ ਕਰ ਸਕਦੇ, ਪਰ ਅਸੀਂ ਤੁਹਾਨੂੰ ਭਰੋਸਾ ਦਿਵਾਉਂਦੇ ਹਾਂ ਕਿ ਅਸੀਂ ਇਨ੍ਹਾਂ ਦੋਸ਼ਾਂ ਦੀ ਜਾਂਚ ਕਰਾਂਗੇ ਅਤੇ ਸਖਤ ਕਾਰਵਾਈ ਕਰਾਂਗੇ। ”

ਇਸ ਮਗਰੋਂ ਪੁਲਿਸ ਨੇ ਸਾਰੇ ਆਰੋਪੀਆਂ ਅਤੇ ਕਿਸਾਨ ਨੇਤਾ ਯੋਗੇਂਦਰ ਯਾਦਵ ਨੂੰ ਜਾਂਚ ਵਿੱਚ ਸਹਿਯੋਗ ਕਰਨ ਲਈ ਨੋਟਿਸ ਭੇਜਿਆ ਹੈ।ਪੁਲਿਸ ਦੀ ਜਾਂਚ ਵਿੱਚ ਇੱਕ ਆਰੋਪੀ ਮਹਿਲਾ ਦੇ ਸ਼ਾਮਲ ਹੋਣ ਬਾਰੇ ਵੀ ਗੱਲ ਸਾਹਮਣੇ ਆਏ ਹੈ।

ਡੀਐਸਪੀ ਪਵਨ ਕੁਮਾਰ ਨੇ ਕਿਹਾ ਹੈ ਕਿ ਦੋਸ਼ੀ ਔਰਤ ਤੋਂ ਐਸਆਈਟੀ ਪੁੱਛਗਿੱਛ ਕਰ ਰਹੀ ਹੈ। ਡੀਐਸਪੀ ਪਵਨ ਕੁਮਾਰ ਨੇ ਖੁਦ ਕਿਹਾ ਹੈ ਕਿ ਇਹ ਜਾਂਚ ਉਨ੍ਹਾਂ ਦੀ ਅਗਵਾਈ ਹੇਠ ਕੀਤੀ ਜਾਵੇਗੀ। ਡੀਐਸਪੀ ਦਾ ਕਹਿਣਾ ਹੈ ਕਿ ਮੁੱਢਲੀ ਜਾਂਚ ਵਿੱਚ ਮੁਲਜ਼ਮ ਔਰਤ ਨੇ ਰੇਲ ਵਿੱਚ ਸਵਾਰ ਪੀੜਤ ਔਰਤ ਨਾਲ ਛੇੜਛਾੜ ਦੀ ਪੁਸ਼ਟੀ ਕੀਤੀ ਹੈ। ਇਸ ਕੇਸ ਵਿਚ, ਦੋਸ਼ੀ ਅਨਿਲ ‘ਤੇ ਅਣਉਚਿਤ ਵਿਵਹਾਰ ਦਾ ਦੋਸ਼ ਲਗਾਇਆ ਜਾ ਰਿਹਾ ਹੈ।

error: Content is protected !!