ਸ਼ਰਾਬ ਦੇ ਟਰੱਕ ‘ਚ ਲੱਗਣ ਕਾਰਨ, ਆਪ ਤੇ ਕਾਂਗਰਸੀ ਆਗੂਆਂ ਸਣੇ 3 ਦੀ ਮੌਤ

ਸ਼ਰਾਬ ਦੇ ਟਰੱਕ ‘ਚ ਲੱਗਣ ਕਾਰਨ, ਆਪ ਤੇ ਕਾਂਗਰਸੀ ਆਗੂਆਂ ਸਣੇ 3 ਦੀ ਮੌਤ

ਲੁਧਿਆਣਾ(ਵੀਓਪੀ ਬਿਊਰੋ)   ਰਾਸ਼ਟਰੀ ਰਾਜ ਮਾਰਗ ਚੰਡੀਗੜ੍ਹ-ਲੁਧਿਆਣਾ ਤੇ ਬਲਾਕ ਖਮਾਣੋਂ ਦੇ ਪਿੰਡ ਰਾਣਵਾਂ ਨੇੜੇ ਤੜਕੇ ਕਰੀਬ ਇਕ ਵਜੇ ਹੋਏ ਭਿਆਨਕ ਸੜਕ ਹਾਦਸੇ ਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਹਾਦਸਾ ਸ਼ਰਾਬ ਨਾਲ ਲੱਦੇ ਤਰੁਵ ਟਰੱਕ ਤੇ ਚੰਡੀਗੜ੍ਹ ਵੱਲ ਜਾਂਦੀ ਕਾਰ ਵਿਚਕਾਰ ਹੋਇਆ। ਮੌਕੇ ਤੋਂ ਹਾਸਲ ਜਾਣਕਾਰੀ ਮੁਤਾਬਿਕ ਗ਼ਲਤ ਦਿਸ਼ਾ ਵੱਲ ਜਾ ਰਿਹਾ ਟਰੱਕ ਹਾਦਸੇ ਦਾ ਕਾਰਨ ਬਣਿਆ। ਜ਼ਖ਼ਮੀਆਂ ਨੂੰ ਹਾਈਵੇ ਪੈਟਰੋਲਿੰਗ ਪਾਰਟੀ ਵਲੋਂ ਖਮਾਣੋਂ ਦੇ ਸਰਕਾਰੀ ਹੈਲਥ ਸੈਂਟਰ ਵਿਖੇ ਦਾਖਲ ਕਰਵਾਇਆ ਗਿਆ। ਜਿੱਥੇ ਮੌਜੂਦ ਡਾਕਟਰ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।

ਮ੍ਰਿਤਕਾਂ ਦੀ ਪਛਾਣ ਸੰਦੀਪ ਸਿੰਗਲਾ ਵਾਸੀ ਧੂਰੀ ਵਪਾਰ ਵਿੰਗ ਪ੍ਰਧਾਨ ਪੰਜਾਬ ਆਮ ਆਦਮੀ ਪਾਰਟੀ, ਮਨਦੀਪ ਢੀਂਡਸਾ ਬਰੜਵਾਲ (ਧੂਰੀ) ਜ਼ਿਲ੍ਹਾ ਸੰਗਰੂਰ ਅਤੇ ਕਾਂਗਰਸੀ ਆਗੂ ਵਿਜੈ ਅਗਨੀਹੋਤਰੀ ਵਾਸੀ ਲੁਧਿਆਣਾ ਵਜੋਂ ਹੋਈ ਹੈ। ਟਰੱਕ ਚਾਲਕ ਮੌਕੇ ਤੋਂ ਫਰਾਰ ਦੱਸਿਆ ਜਾਂਦਾ ਹੈ।

ਥਾਣਾ ਮੁਖੀ ਖਮਾਣੋਂ ਹਰਮਿੰਦਰ ਸਿੰਘ ਸਰਾਓ ਨੇ ਕਿਹਾ ਕਿ ਹਾਦਸੇ ਦੇ ਸਬੰਧ ‘ਚ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਟਰੱਕ ਚ ਸ਼ਰਾਬ ਬਾਰੇ ਉਨ੍ਹਾਂ ਕਿਹਾ ਕਿ ਇਸ ਦੀ ਜਾਂਚ ਲਈ ਐਕਸਾਈਜ਼ ਵਿਭਾਗ ਨੂੰ ਸੂਚਨਾ ਦਿੱਤੀ ਗਈ ਹੈ।

Leave a Reply

Your email address will not be published. Required fields are marked *

error: Content is protected !!