ਕੋਰੋਨਾ ਨਾਲ ਦੋ ਜੌੜੇ ਬੱਚਿਆਂ ਦੀ ਹੋਈ ਮੌਤ, ਥੋੜੀ ਦੇਰ ਬਾਅਦ ਮਾਂ ਨੇ ਵੀ ਤੋੜਿਆ ਦਮ

ਕੋਰੋਨਾ ਨਾਲ ਦੋ ਜੌੜੇ ਬੱਚਿਆਂ ਦੀ ਹੋਈ ਮੌਤ, ਥੋੜੀ ਦੇਰ ਬਾਅਦ ਮਾਂ ਨੇ ਵੀ ਤੋੜਿਆ ਦਮ

ਪਟਿਆਲਾ (ਵੀਓਪੀ ਬਿਊਰੋ) – ਕੋਰੋਨਾ ਨੇ ਹੁਣ ਗਰਭਵਤੀ ਔਰਤ ਨੂੰ ਲਪੇਟ ਵਿਚ ਲੈਣਾ ਸ਼ੁਰੂ ਕਰ ਦਿੱਤਾ ਹੈ। ਪਟਿਆਲਾ ਤੋਂ ਇਕ ਬਹੁਤ ਹੀ ਮੰਦਭਾਗੀ ਘਟਨਾ ਸਾਹਮਣੇ ਆਈ ਹੈ। ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਚ ਪਹਿਲਾਂ ਔਰਤ ਦੇ 2 ਬੱਚਿਆਂ ਦੀ ਮੌਤ ਹੋ ਗਈ ਤੇ ਥੋੜੀ ਦੇਰ ਬਾਅਦ ਔਰਤ ਨੇ ਵੀ ਦਮ ਤੋੜ ਦਿੱਤਾ।

ਮ੍ਰਿਤਕਾ ਦੀ ਪਛਾਣ ਸੰਗਰੂਰ ਦੀ ਰਹਿਣ ਵਾਲੀ ਮਨਪ੍ਰੀਤ ਕੌਰ ਵਜੋਂ ਹੋਈ ਹੈ। ਹਸਪਤਾਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਮਨਪ੍ਰੀਤ ਦੀ ਸੋਮਵਾਰ ਸਵੇਰੇ ਕੋਰੋਨਾ ਨਾਲ ਮੌਤ ਹੋ ਗਈ।

ਗਾਇਨਾਕਾਲੋਜੀ ਵਿਭਾਗ ਦੇ ਡਾਕਟਰਾਂ ਨੇ ਕਿਹਾ ਕਿ ਇਕ ਬੱਚਾ ਅਜੇ ਜੰਮਿਆ ਹੀ ਸੀ, ਜਦੋਂ ਕਿ ਦੂਜੇ ਦੀ ਜਨਮ ਤੋਂ ਕੁਝ ਘੰਟਿਆਂ ਬਾਅਦ ਮੌਤ ਹੋ ਗਈ। ਇਹ ਔਰਤ 29 ਹਫ਼ਤਿਆਂ ਦੀ ਗਰਭਵਤੀ ਸੀ ਅਤੇ ਉਸ ਦੀ ਰਿਪੋਰਟ ਕੋਰੋਨਾ ਵਾਇਰਸ ਪਾਜ਼ੀਟਿਵ ਪਾਈ ਗਈ ਸੀ। ਇਸ ਤੋਂ ਪਹਿਲਾਂ ਉਸ ਨੂੰ ਗੰਭੀਰ ਸਾਹ ਦੀ ਇਨਫੈਕਸ਼ਨ (ਐੱਸ.ਆਰ.ਆਈ.) ਕਰਕ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ।

ਹਸਪਤਾਲ ਦੇ ਗਾਇਨੀਕਾਲੋਜੀ ਵਿਭਾਗ ਦੇ ਮੁਖੀ ਡਾ. ਪਰਨੀਤ ਕੌਰ ਨੇ ਅਤੇ ਸੁਪਰਿੰਟੈਂਡੈਂਟ ਨੇ ਕਿਹਾ “ਸਾਨੂੰ ਗਰਭਵਤੀ ਔਰਤ ਨੂੰ ਕੋਵਿਡ ਆਈਸੋਲੇਸ਼ਨ ਵਾਰਡ ਤੋਂ ਗਰਭਵਤੀ ਵਿਭਾਗ ਵਿਚ ਤਬਦੀਲ ਕਰਨਾ ਪਿਆ। ਬਦਕਿਸਮਤੀ ਨਾਲ ਤਿੰਨਾਂ ਜੀਆਂ ਵਿੱਚੋਂ ਕਿਸੇ ਨੂੰ ਵੀ ਬਚਾਇਆ ਨਹੀਂ ਜਾ ਸਕਿਆ। ਸਾਡੀਆਂ ਟੀਮਾਂ ਨੇ ਤਿੰਨਾਂ ਨੂੰ ਬਚਾਉਣ ਲਈ ਸਭ ਕੁਝ ਕੀਤਾ।

Leave a Reply

Your email address will not be published. Required fields are marked *

error: Content is protected !!