17 ਮਈ ਤੱਕ ਇਹ ਟ੍ਰੇਨਾਂ ਹੋਈਆਂ ਰੱਦ, ਜੇ ਤੁਸੀਂ ਕਿਤੇ ਜਾਣ ਦਾ ਪਲਾਨ ਕੀਤਾ ਹੈ ਤਾਂ ਜ਼ਰੂਰ ਖ਼ਬਰ ਪੜ੍ਹੋ

17 ਮਈ ਤੱਕ ਇਹ ਟ੍ਰੇਨਾਂ ਹੋਈਆਂ ਰੱਦ, ਜੇ ਤੁਸੀਂ ਕਿਤੇ ਜਾਣ ਦਾ ਪਲਾਨ ਕੀਤਾ ਹੈ ਤਾਂ ਖ਼ਬਰ ਜ਼ਰੂਰ ਪੜ੍ਹੋ

ਜੰਮੂ ( ਵੀਓਪੀ ਬਿਊਰੋ) – ਕੋਰੋਨਾ ਦੇ ਚੱਲਦਿਆਂ ਪਠਾਨਕੋਟ ਤੋਂ ਕਾਂਗੜਾ ਘਾਟੀ ਲਈ  17 ਮਈ ਤੱਕ ਰੇਲਾਂ ਰੱਦ ਕਰ ਦਿੱਤੀਆਂ ਗਈਆਂ ਹਨ।

ਐਤਵਾਰ ਨੂੰ ਫਿਰੋਜ਼ਪੁਰ ਰੇਲਵੇਂ ਡਿਵੀਜ਼ਨ ਨੇ ਸ਼ਾਮ ਦੇਰ ਨੂੰ ਹੁਕਮ ਜਾਰੀ ਹੋਣ ਤੋਂ ਬਾਅਦ ਸੋਮਵਾਰ ਤੋਂ ਇਸ ਰੂਟ ਦੀਆਂ ਟ੍ਰੇਨਾਂ ਨੂੰ 17 ਮਈ ਤੱਕ ਰੱਦ ਕਰ ਦਿੱਤਾ ਹੈ। ਉਧਰ ਜੰਮੂ-ਕਸ਼ਮੀਰ ਦੀਆਂ ਸਾਰੀਆਂ ਰੇਲ ਗੱਡੀਆਂ ਨੂੰ ਵੀ 11 ਤੋਂ 16 ਮਈ ਤੱਕ ਰੱਦ ਕਰ ਦਿੱਤਾ ਹੈ।

ਤੁਹਾਨੂੰ ਦੱਸ ਦੇਈਏ ਕਿ ਪਠਾਨਕੋਟ-ਜੋਗਿੰਦਰ ਨਗਰ ਮਾਰਗ ‘ਤੇ ਕੁੱਲ 14 ਰੇਲ ਗੱਡੀਆਂ  ਚੱਲਦੀਆਂ ਸਨ। ਪਿਛਲੇ ਸਾਲ ਮਾਰਚ ਵਿੱਚ ਸਾਰੀਆਂ ਰੇਲ ਗੱਡੀਆਂ ਕੋਰੋਨਾ ਦੇ ਕਾਰਨ ਬੰਦ ਕਰ ਦਿੱਤੀਆਂ ਗਈਆਂ ਸਨ ਅਤੇ ਇਸ ਸਾਲ ਅਪ੍ਰੈਲ ਵਿੱਚ ਇਸ ਰੇਲ ਮਾਰਗ ’ਤੇ ਦੋ ਰੇਲ ਗੱਡੀਆਂ ਸ਼ੁਰੂ ਕੀਤੀਆਂ ਗਈਆਂ ਸਨ। ਪਰ ਕੋਰੋਨਾ ਦੀ ਦੂਜੀ ਲਹਿਰ ਤੋਂ ਬਾਅਦ ਹਿਮਾਚਲ ਸਰਕਾਰ ਨੇ 17 ਮਈ ਤੱਕ ਲੌਕਡਾਊਨ ਲਗਾਇਆ ਹੈ। ਇਸ ਦੇ ਮੱਦੇਨਜ਼ਰ ਫਿਰੋਜ਼ਪੁਰ ਰੇਲਵੇ ਡਵੀਜ਼ਨ ਨੇ ਐਤਵਾਰ ਰਾਤ ਨੂੰ ਇਹ ਹੁਕਮ ਜਾਰੀ ਕੀਤਾ ਅਤੇ ਦੋਵੇਂ ਰੇਲ ਗੱਡੀਆਂ ਨੂੰ ਬੰਦ ਕਰ ਦਿੱਤਾ ਗਿਆ।

ਰਾਜੇਸ਼ ਅਗਰਵਾਲ(ਰੇਲਵੇ ਡਵੀਜ਼ਨ ਫਿਰੋਜ਼ਪੁਰ ਦੇ ਰੇਲਵੇ ਮੰਡਲ ਪ੍ਰਬੰਧਕ) ਨੇ ਕਿਹਾ ਕਿ ਕੋਰੋਨਾ ਬਿਮਾਰੀ ਤੇਜ਼ੀ ਨਾਲ ਵੱਧ ਰਹੀ ਹੈ, ਇਸ ਲਈ ਜੰਮੂ-ਕਸ਼ਮੀਰ ਦੀਆਂ ਸਾਰੀਆਂ ਰੇਲ ਗੱਡੀਆਂ 11 ਮਈ ਤੋਂ 16 ਮਈ ਤੱਕ ਰੱਦ ਕਰ ਦਿੱਤੀਆਂ ਗਈਆਂ ਹਨ। ਡੀਆਰਐਮ ਅਗਰਵਾਲ ਨੇ ਦੱਸਿਆ ਕਿ ਘਾਟੀ ਵਿੱਚ ਬਨਿਹਾਲ-ਬਾਰਾਮੂਲਾ ਦਰਮਿਆਨ ਸੱਤ ਗੱਡੀਆਂ ਚੱਲਦੀਆਂ ਹਨ, ਜਿਨ੍ਹਾਂ ਨੂੰ 11 ਮਈ ਤੋਂ 16 ਮਈ ਤੱਕ ਰੱਦ ਕਰ ਦਿੱਤਾ ਗਿਆ ਹੈ। ਰੇਲਵੇ ਨੇ ਜੰਮੂ-ਕਸ਼ਮੀਰ ਦੇ ਇੰਸਪੈਕਟਰ ਜਨਰਲ ਪੁਲਿਸ (ਆਈਜੀਪੀ) ਦੀ ਸਲਾਹ ‘ਤੇ ਰੇਲ ਗੱਡੀਆਂ ਨੂੰ ਰੋਕਣ ਦਾ ਫੈਸਲਾ ਕੀਤਾ ਹੈ।

 

Leave a Reply

Your email address will not be published. Required fields are marked *

error: Content is protected !!