ਵੈਕਸੀਨ ਲਗਵਾਉਣ ਗਏ ਲੋਕਾਂ ਨੂੰ ਲੁੱਟ ਰਹੇ ਪ੍ਰਾਈਵੇਟ ਹਸਪਤਾਲਾਂ ਵਾਲੇ

ਵੈਕਸੀਨ ਲਗਵਾਉਣ ਗਏ ਲੋਕਾਂ ਨੂੰ ਲੁੱਟ ਰਹੇ ਪ੍ਰਾਈਵੇਟ ਹਸਪਤਾਲਾਂ ਵਾਲੇ

ਨਵੀਂ ਦਿੱਲੀ (ਵੀਓਪੀ ਬਿਊਰੋ) – ਕੋਰੋਨਾ ਕਾਰਨ ਦੇਸ਼ ਇਸ ਵੇਲੇ ਨਾਜ਼ੁਕ ਸਥਿਤੀ ਵਿਚੋਂ ਲੰਘ ਰਿਹਾ ਹੈ। ਇਸ ਦਰਮਿਆਨ ਕਈ ਤਰ੍ਹਾਂ ਦੀ ਕਾਲਾਬਾਜ਼ਾਰੀ ਵੀ ਹੋ ਰਹੀ ਹੈ। ਇਕ ਪਾਸੇ ਸਰਕਾਰਾਂ ਵਲੋਂ ਲੋਕਾਂ ਨੂੰ ਵੈਕਸੀਨ ਲਗਵਾਉਣ ਲਈ ਕਿਹਾ ਜਾ ਰਿਹਾ ਤੇ ਦੂਜੇ ਪਾਸੇ ਨਿੱਜੀ ਹਸਪਤਾਲਾਂ ਵਾਲੇ ਲੋਕਾਂ ਦੀ ਲੁੱਟ ਕਰਨ ‘ਤੇ ਲੱਗੇ ਹੋਏ ਹਨ। ਦਰਅਸਲ ਵੈਕਸੀਨ ਦੀ ਕਿੱਲਤ ਦੇ ਵਿਚ ਉਸ ਦੀ ਕੀਮਤ ਨੂੰ ਲੈਕੇ ਵੀ ਸਥਿਤੀ ਵਿਗੜ ਰਹੀ ਹੈ। ਹਾਲਾਤ ਇਹ ਹਨ ਕਿ ਇਕ ਹੀ ਸ਼ਹਿਰ ਦੇ ਵੱਖ-ਵੱਖ ਹਸਪਤਾਲਾਂ ‘ਚ ਇਕ ਹੀ ਪ੍ਰਕਾਰ ਦੀ ਵੈਕਸੀਨ ਦੀ ਵੱਖ-ਵੱਖ ਕੀਮਤ ਵਸੂਲੀ ਜਾ ਰਹੀ ਹੈ।

ਮਹਿੰਗੇ ਭਾਅ ਜੀ ਵੇਚੀ ਜਾ ਰਹੀ ਵੈਕਸੀਨ

ਜੇਕਰ ਤੁਸੀਂ ਕਿਸੇ ਪ੍ਰਾਈਵੇਟ ਹਸਪਤਾਲ ਤੋਂ ਕੋਰੋਨਾ ਵੈਕਸੀਨ ਲਵਾਉਣੀ ਹੈ ਤਾਂ ਕਿੰਨੇ ਪੈਸੇ ਦੇਣੇ ਹੋਣਗੇ? ਇਸ ਸਵਾਲ ਦਾ ਕੋਈ ਸਿੱਧਾ ਜਵਾਬ ਨਹੀਂ ਹੈ। ਕਿਉਂ ਕਿ ਵੱਖ-ਵੱਖ ਹਸਪਤਾਲਾਂ ‘ਚ ਇਸ ਲਈ ਵੱਖ-ਵੱਖ ਕੀਮਤ ਵਸੂਲੀ ਜਾ ਰਹੀ ਹੈ। ਸੋਮਵਾਰ ਮੁੰਬਈ ਦੇ ਐਚਐਨ ਰਿਲਾਇੰਸ ਹਸਪਤਾਲ ‘ਚ ਕੋਵਿਸ਼ੀਲਡ ਵੈਕਸੀਨ ਲਈ 700 ਰੁਪਏ ਦੇਣੇ ਪੈ ਰਹੇ ਸਨ। ਉੱਥੇ ਹੀ ਮੁੰਬਈ ਦਾ ਹੀ ਨਾਨਾਵਤੀ ਹਸਪਤਾਲ ਇਸ ਵੈਕਸੀਨ ਲਈ 900 ਰੁਪਏ ਵਸੂਲ ਰਿਹਾ ਸੀ। ਜਦਕਿ ਸੀਰਮ ਇੰਸਟੀਟਿਊਟ ਆਫ ਇੰਡੀਆ ਨੇ ਪ੍ਰਾਈਵੇਟ ਹਸਪਤਾਲਾਂ ਲਈ ਕੋਵਿਸ਼ੀਲਡ ਦੀ ਕੀਮਤ 600 ਰੁਪਏ ਤੈਅ ਕੀਤੀ ਹੈ।

ਇਸ ਤਰ੍ਹਾਂ ਦਿੱਲੀ ਦੇ ਬੀਐਲ ਕਪੂਰ ਤੇ ਮੈਕਸ ਹਸਪਤਾਲ ‘ਚ ਕੋਵਿਸ਼ੀਲਡ ਲਈ 900 ਰੁਪਏ ਲਏ ਜਾ ਰਹੇ ਹਨ। ਕੋਲਕਾਤਾ ਦੇ ਵੁਡਲੈਂਡ ਤੇ ਬੈਂਗਲੁਰੂ ਦੇ ਗਲੋਬਸ ਹਸਪਤਾਲ ‘ਚ ਕੋਵੈਕਸੀਨ ਦੀ ਇਕ ਡੋਜ਼ ਲਈ 500 ਰੁਪਏ ਵਸੂਲੇ ਜਾ ਰਹੇ ਹਨ। ਜਦਕਿ ਭਾਰਤ ਬਾਇਓਟੈਕ ਨੇ ਨਿੱਜੀ ਹਸਪਤਾਲਾਂ ਲਈ ਇਸ ਦੀ ਕੀਮਤ 1200 ਰੁਪਏ ਰੱਖੀ ਹੈ।

error: Content is protected !!