ਖ਼ਾਕੀ ‘ਤੇ ਲੱਗਾ ਇਕ ਹੋਰ ਦਾਗ਼, ਵਿਧਵਾ ਔਰਤ ਦਾ ਰੇਪ ਕਰਦਾ ਏਐਸਆਈ ਚੜ੍ਹਿਆ ਲੋਕਾਂ ਹੱਥ

ਖ਼ਾਕੀ ‘ਤੇ ਲੱਗਾ ਇਕ ਹੋਰ ਦਾਗ਼, ਵਿਧਵਾ ਔਰਤ ਦਾ ਰੇਪ ਕਰਦਾ ਏਐਸਆਈ ਚੜ੍ਹਿਆ ਲੋਕਾਂ ਹੱਥ

ਬਠਿੰਡਾ ( ਵੀਓਪੀ ਬਿਊਰੋ) – ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੀਆਂ ਲਗਾਤਾਰ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਪੁਲਿਸ ਦੇ ਇਸ ਵਿਵਹਾਰ ਤੋਂ ਲੋਕ ਤੰਗ ਪਰੇਸ਼ਾਨ ਹਨ।ਪੰਜਾਬ ਇਨ੍ਹਾਂ ਵਿੱਚੋਂ ਕਈ ਮੁਲਾਜ਼ਮ ਲੋਕਾਂ ਦੀ ਮਜਬੂਰੀ ਦਾ ਫਾਇਦਾ ਚੁੱਕ ਕੇ ਆਪਣੀਆਂ ਮਾੜੀਆਂ ਕਰਤੂਤਾਂ ਨਾਲ ਪੂਰੀ ਪੰਜਾਬ ਪੁਲਿਸ ਨੂੰ ਬਦਨਾਮ ਕਰ ਰਹੇ ਹਨ। ਅਜਿਹਾ ਹੀ ਕੀਤਾ ਬਠਿੰਡਾ ਸੀਆਈਏ ਸਟਾਫ ਦੇ  ਏਐਸਆਈ ਗੁਰਿੰਦਰ ਸਿੰਘ ਜਿਸ ਨੂੰ ਪਿੰਡ ਬਾਠ ਦੇ ਲੋਕਾਂ ਨੇ ਇੱਕ ਵਿਧਵਾ ਔਰਤ ਨਾਲ ਜਬਰ-ਜ਼ਨਾਹ ਕਰਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ ਅਤੇ ਫਿਰ ਇਸ ਦਾ ਵੀਡੀਓ ਬਣਾ ਕੇ ਇੰਟਰਨੈੱਟ ਮੀਡੀਆ ’ਤੇ ਵੀ ਵਾਇਰਲ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਏਐਸਆਈ ਨੇ ਪੀੜਤ ਔਰਤ ਦੇ ਪੁੱਤਰ ’ਤੇ ਨਸ਼ਾ ਤਸਕਰੀ ਦਾ ਮਾਮਲਾ ਦਰਜ ਕੀਤਾ ਸੀ ਜਿਸ ਤੋਂ ਬਾਅਦ ਉਸ ਦੀ ਮਦਦ ਕਰਨ ਦੇ ਬਦਲੇ ਵਿੱਚ ਉਸ ਦੇ ਨਾਲ ਜਬਰ-ਜ਼ਨਾਹ ਕਰ ਰਿਹਾ ਸੀ।

error: Content is protected !!