ਜੇਕਰ ਸਸਕਾਰ ਕਰਨ ‘ਚ ਆ ਰਹੀ ਹੈ ਕੋਈ ਦਿੱਕਤ ਤਾਂ ਜਲੰਧਰ ਦੀ ਜ਼ੋਸ ਹੈਲਪਿੰਗ ਹੈਂਡ ਐਨਜੀਓ ਦੇ ਇਸ ਨੰਬਰ ‘ਤੇ ਕਰੋ ਕਾਲ
ਜਲੰਧਰ (ਵੀਓਪੀ ਬਿਊਰੋ) – ਕੋੋਰੋਨਾ ਮਹਾਂਮਾਰੀ ਨੇ ਜੋ ਮੰਜ਼ਰ ਲੋਕਾਂ ਨੂੰ ਦਿਖਾਇਆ ਹੈ ਸ਼ਾਇਦ ਹੀ ਕਿਸੇ ਨੇ ਆਪਣੀ ਜ਼ਿੰਦਗੀ ਵਿਚ ਦੇਖਿਆ ਹੋਵੇ। ਜਿਹੜੀ ਗੰਗਾ ਨੂੰ ਲੋਕ ਅੱਜ ਤੱਕ ਪੂਜਦੇ ਆਏ ਹਨ ਅੱਜ ਉਸ ਗੰਗਾ ਵਿਚ ਲਾਸ਼ਾਂ ਤੈਰਦੀਆਂ ਸਿਸਟਮ ਦੇ ਫੇਲ੍ਹ ਹੋਣ ਦੀ ਗਵਾਹੀ ਭਰ ਰਹੀਆਂ ਹਨ। ਲੋਕ ਲਾਚਾਰ ਹੋਏ ਪਏ ਹਨ, ਕਿਸੇ ਨੂੰ ਗਰੀਬੀਂ ਨੇ ਝੰਬਿਆ ਹੋਇਆ ਹੈ ਤੇ ਕੋਈ ਸਮਸ਼ਾਨਘਾਟ ਵਿਚ ਸਸਕਾਰ ਲਈ ਥਾਂ ਨਾ ਹੋਣ ਕਰਕੇ ਗੈਸ ਸਿਲੰਡਰ ਉਪਰ ਸਸਕਾਰ ਕਰਨ ਲਈ ਮਜ਼ਬੂਰ ਹੋ ਰਿਹਾ ਹੈ।
ਕੋਰੋਨਾ ਦੇ ਕਾਲ ਵਿਚ ਕਈ ਜ਼ਿੰਦਾਦਿਲ ਲੋਕ ਤੇ ਸੰਸਥਾਵਾਂ ਸਾਹਮਣੇ ਆ ਰਹੀਆਂ ਹਨ। ਅਜਿਹੀ ਹੀ ਜ਼ਿੰਦਾਦਿਲੀ ਦੀ ਮਿਸਾਲ ਜਲੰਧਰ ਦੀ ਜ਼ੋਸ ਹੈਲਪਿੰਗ ਹੈਂਡ ਨਾਂ ਦੀ ਸੰਸਥਾ ਨੇ ਪੇਸ਼ ਕੀਤੀ ਹੈ। ਇਸ ਸੰਸਥਾ ਨੇ ਕਿਹਾ ਹੈ ਕਿ ਜੇਕਰ ਕਿਸੇ ਨੂੰ ਵੀ ਆਪਣੇ ਸਾਕ-ਸਨੇਹੀਆਂ ਜਾਂ ਪਿਆਰਿਆਂ ਦੇ ਅੰਤਿਮ ਸਸਕਾਰ ਕਰਨ ਵਿਚ ਕੋਈ ਦਿੱਕਤ ਆ ਰਹੀ ਹੈ ਤਾਂ ਅਸੀਂ ਤੁਹਾਡੀ ਮਦਦ ਲਈ ਹਰ ਸਮੇਂ ਹਾਜ਼ਰ ਹਾਂ। ਸੰਸਥਾ ਨੇ ਨੰਬਰ ਜਾਰੀ ਕੀਤਾ ਹੈ ਜਿਸ ਉਪਰ ਹਰ ਲੋੜਵੰਦ ਵਿਅਕਤੀ ਫੋਨ ਕਰਕੇ ਇਸ ਸੰਸਥਾ ਦੀ ਸਹਾਇਤਾ ਲੈ ਸਕਦਾ ਹੈ। ਇਹ ਨੰਬਰ ਹੇਠਾਂ ਦਿੱਤਾ ਗਿਆ ਹੈ।
98142-13213(‘ਜੋਸ਼ ਹੈਲਪਿੰਗ ਹੈਂਡ’) ਐਨ.ਜੀ.ਓ