ਸਵਾਰੀ ਆਪਣੇ ਸਾਮਾਨ ਦੀ ਆਪ ਜ਼ਿੰਮੇਵਾਰ, ਜਲੰਧਰ ਦੇ ਸਿਹਤ ਵਿਭਾਗ ਨੇ 6 ਸਾਲਾਂ ਕੁੜੀ ਕੋਰੋਨਾ ਪੀੜਤ ਆਉਣ ‘ਤੇ ਬਿਨ੍ਹਾਂ ਕੋਰੋਨਾ ਕਿੱਟ ਘਰ ਭੇਜੀ

ਸਵਾਰੀ ਆਪਣੇ ਸਾਮਾਨ ਦੀ ਆਪ ਜ਼ਿੰਮੇਵਾਰ, ਜਲੰਧਰ ਦੇ ਸਿਹਤ ਵਿਭਾਗ ਨੇ 6 ਸਾਲਾਂ ਕੁੜੀ ਕੋਰੋਨਾ ਪੀੜਤ ਆਉਣ ‘ਤੇ ਬਿਨ੍ਹਾਂ ਕੋਰੋਨਾ ਕਿੱਟ ਘਰ ਭੇਜੀ

ਜਲੰਧਰ ( ਵੀਓਪੀ ਬਿਊਰੋ) – ਜ਼ਿਲ੍ਹੇ ਦਾ ਸਿਹਤ ਵਿਭਾਗ ਇਕ ਪਾਸੇ ਕਹਿ ਰਿਹਾ ਹੈ ਕਿ ਕੋਰੋਨਾ ਦੀ ਚੇਨ ਨੂੰ ਤੋੜਨ ਲਈ ਅਸੀਂ ਅੱਡੀ ਚੋਟੀ ਦਾ ਜ਼ੋਰ ਲਾ ਰਹੇ ਹਾਂ ਪਰ ਦੂਸਰੇ ਪਾਸੇ ਲਾਪਰਵਾਹੀ ਦੀਆਂ ਖ਼ਬਰਾਂ ਵੀ ਲਗਾਤਾਰ ਸਾਹਮਣੇ ਆ ਰਹੀਆਂ ਹਨ। ਅਜੇ ਪਿਤਾ ਵਲੋਂ ਆਪਣੀ ਬੇਟੀ ਦੀ ਲਾਸ਼ ਮੋਢਿਆ ‘ਤੇ ਚੁੱਕ ਕੇ ਘਰ ਲਿਜਾਣ ਵਾਲੀ ਘਟਨਾ ਠੰਢੀ ਨਹੀਂ ਪਈ ਤਾਂ ਨਾਲ ਹੀ ਦੂਸਰੀ ਘਟਨਾ ਸਾਹਮਣਾ ਆ ਗਈ।

ਥਾਣਾ ਨੰਬਰ 2 ਦੇ ਸਾਹਮਣੇ ਸਿਹਤ ਵਿਭਾਗ ਦੀ ਟੀਮ ਲੋਕਾਂ ਦਾ ਕੋਰੋਨਾ ਟੈਸਟ ਕਰ ਰਹੀ ਸੀ ਤਾਂ ਉੱਥੇ  6 ਸਾਲ ਦੀ ਬੱਚੀ ਆਪਣੇ ਪਰਿਵਾਰਕ ਮੈਂਬਰਾਂ ਨਾਲ ਕੋਰੋਨਾ ਟੈਸਟ ਕਰਵਾਉਣ ਆਈ ਤਾਂ ਟੈਸਟ ਹੋਣ ਉਪਰੰਤ ਉਹ ਕੋਰੋਨਾ ਪੌਜ਼ੀਟਿਵ ਪਾਈ ਗਈ।

ਸਿਹਤ ਵਿਭਾਗ ਦੀ ਟੀਮ ਨੇ ਉਸ ਲੜਕੀ ਨੂੰ ਪਰਿਵਾਰਕ ਮੈਂਬਰਾਂ ਨਾਲ ਘਰ ਜਾਣ ਲਈ ਕਹਿ ਦਿੱਤਾ ਤੇ ਉਸਨੂੰ ਕੋਰੋਨਾ ਕਿੱਟ ਵੀ ਨਾ ਦਿੱਤੀ। ਜਦੋਂ ਇਸ ਦਾ ਜਵਾਬ ਸਿਹਤ ਵਿਭਾਗ ਦੀ ਸੀ.ਐਚ.ਓ ਨੂੰ ਪੁੱਛਿਆ ਗਿਆ ਤਾਂ ਉਸਨੇ ਜਵਾਬ ਨਾ ਦਿੱਤਾ।

ਮੀਡੀਆ ਨੇ ਕੁੜੀ ਦੇ ਪਰਿਵਾਰ ਵਾਲਿਆ ਨੂੰ ਇਹ ਕਹਿੰਦੇ ਸੁਣਿਆ ਕੀ ਉਹਨਾਂ ਨੂੰ ਕੋਰੋਨਾ ਕਿੱਟ ਨਹੀਂ ਦਿੱਤੀ ਤਾਂ ਸਿਹਤ ਵਿਭਾਗ ਦੀ ਟੀਮ ਨੇ ਕਿਹਾ ਕਿ ਸਾਡੀ ਟੀਮ ਸ਼ਾਮ ਨੂੰ ਤੁਹਾਡੇ ਘਰ ਆਵੇਗੀ ਤੇ ਕੋਰੋਨਾ ਕਿੱਟ ਦੇ ਜਾਵੇਗੀ। ਸਿਹਤ ਵਿਭਾਗ ਨੇ ਲੜਕੀ ਦੇ ਪਰਿਵਾਰਕ ਮੈਂਬਰਾਂ ਨੂੰ ਕਿਹਾ ਕਿ ਲੜਕੀ ਨੂੰ ਘਰ ਲੈ ਜਾਓ ਤੇ ਘਰ ਬਾਹਰ ਨਾ ਨਿਕਲਣ ਦਿਓ।

ਹੁਣ ਸਵਾਲ ਇਹ ਪੈਦਾ ਹੋ ਰਿਹਾ ਹੈ ਕਿ ਜੇਕਰ ਕੋਰੋਨਾ ਪੀੜਤ ਬੱਚੀ ਕਿਸੇ ਨਾਲ ਮਿਲਦੀ-ਗਿਲਦੀ ਹੈ ਜਾਂ ਉਹ ਆਪਣੇ ਪਰਿਵਾਰ ਵਾਲਿਆਂ ਨਾਲ ਬਿਨ੍ਹਾਂ ਕਿੱਟ ਘਰ ਜਾਂਦੀ ਹੈ ਤਾਂ ਕਿਸੇ ਨੂੰ ਵੀ ਕੋਰੋਨਾ ਹੋ ਸਕਦਾ ਹੈ, ਕਿਉਂਕਿ ਕੋਰੋਨਾ ਪੀੜਤ ਮਰੀਜ਼ ਦੇ ਸੰਪਰਕ ਵਿਚ ਆਉਣ ਨਾਲ ਬਹੁਤ ਥੋੜੇ ਸਮੇਂ ਵਿਚ ਸਿਹਤਮੰਦ ਵਿਅਕਤੀ ਵੀ ਕੋਰੋਨਾ ਦੀ ਲਪੇਟ ਵਿਚ ਆ ਜਾਂਦਾ ਹੈ। ਸਿਹਤ ਵਿਭਾਗ ਦੀ ਇਹ ਅਣਗਹਿਲੀ ਕੋਰੋਨਾ ਨੂੰ ਰੋਕਣ ਵਿਚ ਦੁਬਿਧਾ ਬਣ ਸਕਦੀ ਹੈ। ਜ਼ਿਲ੍ਹਾ ਪ੍ਰਸਾਸ਼ਨ ਨੂੰ ਇਸ ਵੱਲ ਖ਼ਾਸ ਧਿਆਨ ਦੇਣਾ ਚਾਹੀਦਾ ਹੈ।

error: Content is protected !!