ਕੋਰੋਨਾ ਦੇ ਚਲਦੇ ਅਪਣਾਓ ਇਹ ਤਕਨੀਕ, ਨਾ ਰਿਸ਼ਤੇ ਟੁੱਟਣਗੇ ਨਾ ਹੋਊ ਪਿਆਰ ਖ਼ਤਮ

ਕੋਰੋਨਾ ਦੇ ਚਲਦੇ ਅਪਣਾਓ ਇਹ ਤਕਨੀਕ, ਨਾ ਰਿਸ਼ਤੇ ਟੁੱਟਣਗੇ ਨਾ ਹੋਊ ਪਿਆਰ ਖ਼ਤਮ

ਰੋਪੜ ( ਵੀਓਪੀ ਬਿਊਰੋ) – ਕੋਰੋਨਾ ਕਰਕੇ ਰੋਜ਼ ਹਜ਼ਾਰਾਂ ਲੋਕ ਮਰ ਰਹੇ ਹਨ। ਹੁਣ ਮੌਤਾਂ ਦੇ ਨਾਲ-ਨਾਲ ਮਨੁੱਖਤਾਂ ਵੀ ਮਰਨੀ ਸ਼ੁਰੂ ਹੋ ਗਈ ਹੈ। ਲੋਕ ਕੋਰੋਨਾ ਦੇ ਡਰ ਕਾਰਨ ਇਕ-ਦੂਜੇ ਤੋਂ ਪਾਸੇ ਵੱਟ ਰਹੇ ਹਨ। ਪਰ ਰੋਪੜ ਦੇ ਰਹਿਣ ਵਾਲੇ ਕੌਸ਼ਲ ਪਰਿਵਾਰ ਨੇ ਟੁੱਟਦੇ ਰਿਸ਼ਤਿਆਂ ਦੀ ਦਰਾੜਾਂ ਭਰਨ ਲਈ ਇਕ ਨਵੀਂ ਪਹਿਲ ਕੀਤੀ ਹੈ। ਇਸ ਪਰਿਵਾਰ ਦੇ ਕੈਲਾਸ਼ ਚੰਦਰ ਕੌਸ਼ਲ ਪਿਛਲੇ ਦਿਨੀਂ ਕੋਰੋਨਾ ਕਰਕੇ ਇਸ ਦੁਨੀਆਂ ਤੋਂ ਰੁਖ਼ਸਤ ਹੋ ਗਏ ਸੀ। ਉਹ ਕਾਫੀ ਦਿਨਾਂ ਤੋਂ ਬਿਮਾਰ ਸਨ ਜਦੋਂ ਪਰਿਵਾਰ ਨੇ ਉਹਨਾਂ ਦਾ ਟੈਸਟ ਕਰਵਾਇਆ ਤਾਂ ਪੌਜ਼ੀਟਿਵ ਆਇਆ ਸੀ ਬਾਅਦ ਵਿਚ ਸਰੀਰ ਵਿਚੋਂ ਆਕਸੀਜਨ ਦੀ ਮਾਤਰਾ ਘੱਟ ਹੋਣ ਕਰਕੇ ਉਹਨਾਂ ਦੀ ਮੌਤ ਹੋ ਗਈ।

ਕੌਸ਼ਲ ਦੇ ਰਿਸ਼ਤੇਦਾਰ ਨਿਤਿਨ ਨਾਰੰਗ ਨੇ ਦੱਸਿਆ ਕਿ ਇਸ ਵੇਲੇ ਦੁਨੀਆਂ ਮਹਾਂਮਾਰੀ ਨਾਲ ਜੂਝ ਰਹੀ ਹੈ, ਲੋਕਾਂ ਤਾਂ ਮਰ ਹੀ ਰਹੇ ਹਨ ਪਰ ਸੰਵੇਦਨਾ ਵੀ ਮਰ ਰਹੀ ਹੈ। ਨਿਤਿਨ ਨੇ ਕਿਹਾ ਕਿ ਅਸੀਂ ਰੋਜ਼ ਕਈ ਘਟਨਾਵਾਂ ਦੇਖਦੇ ਹਾਂ ਜਿਹਨਾਂ ਵਿੱਚ ਦਿਖਾਇਆ ਜਾਂਦਾ ਹੈ ਕਿ ਕੋਈ ਆਪਣੇ ਨੌਕਰ ਨੂੰ ਸਮਸ਼ਾਨਘਾਟ ਛੱਡ ਗਿਆ ਤੇ ਕੋਈ ਮਾਂ ਦੀ ਲਾਸ਼ ਮੋਢਿਆ ‘ਤੇ ਚੁੱਕੀ ਹਸਪਤਾਲ ਤੋਂ ਸਿਵਿਆ ਨੂੰ ਤੁਰਿਆ ਜਾ ਰਿਹਾ ਹੈ। ਨਿਤਿਨ ਕਿਹਾ ਕਿ ਇਹ ਯੁੱਗ ਰਿਸ਼ਤਿਆਂ ਵਿਚ ਦਰਾੜਾਂ ਪੈਦਾ ਕਰਨ ਦਾ ਨਹੀਂ ਸਗੋਂ ਭਰਨ ਦਾ ਹੈ। ਉਹਨਾਂ ਕਿਹਾ ਅਸੀਂ ਰਿਸ਼ਤਿਆਂ ਨੂੰ ਆਪਸ ਵਿਚ ਜੋੜਨ ਲਈ ਨਵੀਂ ਤਕਨੀਕ ਦਾ ਵਰਤੋਂ ਕਰ ਰਹੇ ਹਾਂ।

ਨਿਤਿਨ ਨੇ ਦੱਸਿਆ ਕਿ ਅਸੀਂ ਕੋਰੋਨਾ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਕੈਲਾਸ਼ ਚੰਦਰ ਕੌਸ਼ਲ ਦੀ ਕਿਰਿਆ ਜੂਮ ਮੀਟਿੰਗ ਜ਼ਰੀਏ ਮਿਤੀ 16 ਮਈ 2021 ਨੂੰ ਕਰ ਰਹੇ ਹਾਂ। ਉਹਨਾਂ ਕਿਹਾ ਕਿ ਇਸ ਨਾਲ ਅਸੀਂ ਸਭ ਰਿਸ਼ਤੇਦਾਰ ਇਕ ਜਗ੍ਹਾ ਇਕੱਠੇ ਹੋ ਕੇ ਦੁੱਖ-ਸੁੱਖ ਸਾਂਝਾ ਕਰ ਲਵਾਂਗੇ ਤੇ ਨਾਲ ਹੀ ਕੋਰੋਨਾ ਹਦਾਇਤਾਂ ਦੀ ਪਾਲਣਾ ਵੀ ਹੋ ਜਾਵੇਗੀ। ਉਹਨਾਂ ਨਾਲ ਹੀ ਕਿਹਾ ਕਿ ਲੋਕਾਂ ਨੂੰ ਵੀ ਆਪਸ ਵਿਚ ਜੁੜੇ ਰਹਿਣ ਲਈ ਇਸ ਤਰ੍ਹਾਂ ਦੀ ਤਕਨੀਕ ਦੀ ਵਰਤੋਂ ਕਰਦੇ ਰਹਿਣਾ ਚਾਹੀਦਾ ਹੈ।

error: Content is protected !!