ਭਾਰਤ ਜਲਦ ਹੋਏਗਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼, ਚੀਨ ਨੂੰ ਛੱਡੇਗਾ ਪਿੱਛੇ

ਭਾਰਤ ਜਲਦ ਹੋਏਗਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼, ਚੀਨ ਨੂੰ ਛੱਡੇਗਾ ਪਿੱਛੇ

ਜਲੰਧਰ ( ਵੀਓਪੀ ਬਿਊਰੋ) – ਚੀਨ ਵਿਚ ਇਸ ਵੇਲੇ ਸਾਰੇ ਸੰਸਾਰ ਦੇ ਦੇਸ਼ਾਂ ਦੇ ਮੁਕਾਬਲੇ ਸਭ ਤੋਂ ਵੱਧ ਆਬਾਦੀ ਵਾਲ ਦੇਸ਼ ਹੈ। ਪਰ ਕੁਝ ਸਮੇਂ ਤੱਕ ਚੀਨ ਦੀ ਥਾਂ ਭਾਰਤ ਦਾ ਨਾਮ ਆਉਣ ਵਾਲਾ ਹੈ। ਕੁੱਝ ਸਾਲ ਪਹਿਲਾਂ ਤਕ, ਦੁਨੀਆਂ ਦੇ ਸਾਰੇ ਦੇਸ਼ਾਂ ਵਿਚ, ਸਸਤਾ ਤੇ ਚਮਕੀਲਾ ਚੀਨੀ ਸਾਮਾਨ, ਸਥਾਨਕ ਕੰਪਨੀਆਂ ਦੇ ਮਾਲ ਨੂੰ ਚਿਤ ਕਰਦਾ ਵੇਖਿਆ ਗਿਆ ਸੀ। ਅਮਰੀਕਾ ਵਰਗੇ ਦੇਸ਼ ਵਿਚ ਮੈਨਹਟਨ ਵਰਗੇ ਵਪਾਰਕ ਕੇਂਦਰ ਵਿਚ ਸਾਰੇ ਵੱਡੇ ਵੱਡੇ ਅਮਰੀਕੀ ਸਟੋਰਾਂ ਵਿਚ 100 ਫ਼ੀ ਸਦੀ ਚੀਨੀ ਮਾਲ ਵਿਕਦਾ ਹੋਇਆ ਨਜ਼ਰ ਆ ਸਕਦਾ ਸੀ ਤੇ ਅਮਰੀਕਾ ਵਿਚ ਬਣੇ ਸਮਾਨ ਦੀ ਬੇਕਦਰੀ ਹੁੰਦੀ ਵੀ ਵੇਖੀ ਗਈ। ਭਾਰਤ ਵਿਚ ਵੀ ਇਹੀ ਹਾਲ ਸੀ। ਹਰ ਚੀਜ਼ ਚੀਨ ਦੀ ਬਣੀ ਹੋਈ ਮਿਲਣ ਲੱਗ ਪਈ ਸੀ।

ਪਰ ਵਪਾਰ ਵਿਚ ਹੀ ਨਹੀਂ, ਫ਼ੌਜੀ ਤਾਕਤ, ਖੇਡਾਂ ਅਤੇ ਹੋਰ ਖੇਤਰਾਂ ਵਿਚ ਵੀ ‘ਅਫ਼ੀਮੀ’ ਕਰ ਕੇ ਜਾਣੇ ਜਾਂਦੇ ਚੀਨੀਆਂ ਨੇ ਪਹਿਲਾ ਸਥਾਨ ਪ੍ਰਾਪਤ ਕਰਨ ਵਲ ਵੱਡਾ ਹੰਭਲਾ ਮਾਰਿਆ। ਫਿਰ ਉਹ ਐਟਮੀ ਤਾਕਤ ਵੀ ਬਣ ਗਿਆ ਤੇ ਕੁੱਝ ਸਾਲ ਪਹਿਲਾਂ ਤਾਂ ਉਸ ਨੇ ਪਾਕਿਸਤਾਨ ਤੇ ਉਤਰੀ ਕੋਰੀਆ ਵਰਗੇ ਦੇਸ਼ਾਂ ਨੂੰ ਵੀ ਐਟਮੀ ਤਾਕਤ ਵਾਲੇ ਦੇਸ਼ ਬਣਾ ਦਿਤਾ।

ਚੀਨ ਇਕ ਕਮਿਊਨਿਸਟ ਦੇਸ਼ ਹੋਣ ਕਾਰਨ, ਕਾਨੂੰਨਾਂ ਦੀ ਪ੍ਰਵਾਹ ਨਾ ਕਰਨ ਵਾਲਾ ਤੇ ਫ਼ੈਸਲਿਆਂ ਨੂੰ ਸਖ਼ਤੀ ਨਾਲ ਲਾਗੂ ਕਰਨ ਵਾਲਾ ਦੇਸ਼ ਸਾਬਤ ਹੋਇਆ। ਇਸ ਦਾ ਨਤੀਜਾ ਇਹ ਨਿਕਲਿਆ ਕਿ 18 ਤੋਂ 65 ਸਾਲ ਦੀ ਚੀਨੀ ਵਸੋਂ, ਮਸ਼ੀਨ ਵਾਂਗ ਕੰਮ ਕਰਨ ਦੀ ਆਦੀ ਬਣਾ ਦਿਤੀ ਗਈ ਤੇ ਵਾਰ ਵਾਰ ਕਹਿ ਦਿਤਾ ਗਿਆ ਕਿ ਜੇ ਇਸ ਉਮਰ ਵਰਗ ਦੇ ਕਿਸੇ ਚੀਨੀ ਨੂੰ ਆਲਸੀ, ਬੇਕਾਰ ਤੇ ਵਿਹਲੜ ਵੇਖਿਆ ਗਿਆ ਤਾਂ ਉਸ ਨੂੰ ਗੋਲੀ ਮਾਰ ਦਿਤੀ ਜਾਏਗੀ। ਇਸ ਸਖ਼ਤੀ ਦਾ ਨਤੀਜਾ ਇਹ ਨਿਕਲਿਆ ਕਿ ‘ਕੰਮ ਕਰਨ ਵਾਲੀ ਉਮਰ’ ਵਾਲਾ ਚੀਨ ਨਾ ਸਿਰਫ਼ ਅਪਣੇ ਦੇਸ਼ ਦੀਆਂ ਲੋੜਾਂ ਪੂਰੀਆਂ ਕਰਨ ਲੱਗ ਪਿਆ ਸੀ ਸਗੋਂ ਦੁਨੀਆਂ ਦੀਆਂ ਲੋੜਾਂ ਵੀ ਪੂਰੀਆਂ ਕਰਨ ਲੱਗ ਪਿਆ। ਚੀਨੀ ਮਾਲ ਸਸਤਾ ਵੀ ਹੁੰਦਾ ਸੀ, ਵੇਖਣ ਵਿਚ ਜ਼ਿਆਦਾ ਸੋਹਣਾ ਵੀ ਤੇ ਚਮਕ-ਦਮਕ ਵਾਲਾ ਵੀ।

ਦੂਜੇ ਪਾਸੇ ਭਾਰਤ ਬਾਰੇ ਅਨੁਮਾਨ ਲਾਇਆ ਜਾ ਰਿਹਾ ਹੈ ਕਿ 2025 ਤਕ ਇਹ ਆਬਾਦੀ ਦੇ ਮਾਮਲੇ ਵਿਚ ਚੀਨ ਨਾਲੋਂ ਅੱਗੇ ਲੰਘ ਜਾਏਗਾ ਤੇ ਡਰ ਰਿਹਾ ਹੈ ਕਿ ਏਨੀ ਵਸੋਂ ਨੂੰ ਰੋਟੀ, ਕਪੜਾ ਤੇ ਮਕਾਨ ਕਿਥੋਂ ਦੇਵੇਗਾ? ਕਾਰਨ ਇਹੀ ਹੈ ਕਿ ਅਸੀ ਚੀਨ ਤੋਂ ਇਹ ਸਿਖਣ ਲਈ ਤਿਆਰ ਨਹੀਂ ਕਿ ਵੱਡੀ ਆਬਾਦੀ ਦੇ 18 ਤੋਂ 65 ਸਾਲ ਦੇ ਵਰਗ ਨੂੰ ‘ਕਮਾਊ, ਹੁਨਰਮੰਦ ਤੇ ਮਸ਼ੀਨ ਵਾਂਗ ਕੰਮ ਕਰਨ ਵਾਲੇ ਸ਼ਹਿਰੀ’ ਕਿਵੇਂ ਬਣਾਇਆ ਜਾਵੇ? ਜੇ ਏਨੀ ਕੁ ਗੱਲ ਸਮਝ ਵਿਚ ਆ ਜਾਵੇ ਤਾਂ ਵੱਡੀ ਆਬਾਦੀ ਦੇਸ਼ ਨੂੰ ਵੱਡਾ ਵੀ ਬਣਾ ਸਕਦੀ ਹੈ ਤੇ ਇਸ ਤੋਂ ਡਰਨ ਦੀ ਲੋੜ ਵੀ ਨਹੀਂ ਰਹਿ ਜਾਂਦੀ।

error: Content is protected !!