“ਜੇਕਰ ਆਕਸੀਜਨ ਸਿਲੰਡਰ ਚਾਹੀਦਾ ਹੈ ਤਾਂ ਮੇਰੇ ਨਾਲ ਸੈਕਸ ਕਰ”, ਪੜ੍ਹੋ ਕੀ ਹੈ ਪੂਰਾ ਮਾਮਲਾ

“ਜੇਕਰ ਆਕਸੀਜਨ ਸਿਲੰਡਰ ਚਾਹੀਦਾ ਹੈ ਤਾਂ ਮੇਰੇ ਨਾਲ ਸੈਕਸ ਕਰ”, ਪੜ੍ਹੋ ਕੀ ਹੈ ਪੂਰਾ ਮਾਮਲਾ

ਨਵੀਂ ਦਿੱਲੀ (ਵੀਓਪੀ ਬਿਊਰੋ) – ਭਾਰਤ ਵਿਚ ਕੋਰੋਨਾ ਕਾਲ ਦੌਰਾਨ ਲੋਕਾਂ ਨੂੰ ਆਕਸੀਜਨ ਦੀ ਕਮੀ ਆ ਰਹੀ ਹੈ। ਕਈ ਲੋਕਾਂ ਨੂੰ ਆਕਸੀਜਨ ਲੈਣ ਲਈ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ।

ਆਕਸੀਜਨ ਦੀ ਕਾਲਾਬਾਜ਼ਾਰੀ ਦੀਆਂ ਵੀ ਕਈ ਖ਼ਬਰਾਂ ਸਾਹਮਣੇ ਆ ਚੁੱਕੀਆਂ ਹਨ। ਪਰ ਜਿਹੜੀ ਘਟਨਾ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਉਸਨੂੰ ਜਾਣ ਕੇ ਤੁਸੀਂ ਸ਼ਰਮ ਮਹਿਸੂਸ ਜ਼ਰੂਰ ਕਰੋਗੇ ਤੇ ਸੋਚੋਗੇ ਕਿ ਅਸੀਂ ਕਿਸ ਮੁਲਕ ਵਿਚ ਰਹਿ ਰਹੇ ਹਾਂ।

ਘਟਨਾ ਦਿੱਲੀ ਦੀ ਕੁਲੀਨ ਕਾਲੋਨੀ ਦੀ ਹੈ ਜਿੱਥੇ ਇਕ ਕੁੜੀ ਦਾ ਪਿਤਾ ਬਿਮਾਰ ਸੀ ਤਾਂ ਉਸਨੂੰ ਆਕਸੀਜਨ ਦੀ ਲੋੜ ਸੀ। ਇਕ ਵਿਅਕਤੀ ਨੇ ਕੁੜੀ ਨੂੰ ਕਿਹਾ ਕਿ ਜੇਕਰ ਉਹ ਆਪਣੇ ਪਿਤਾ ਨੂੰ ਬਚਾਉਣਾ ਚਾਹੁੰਦੀ ਹੈ ਤਾਂ ਉਹ ਉਸ ਨਾਲ ਹਮਬਿਸਤਰ ਹੋਵੇਂ ਭਾਵ ਸੈਕਸ ਕਰੇ। ਇਹ ਵਿਅਕਤੀ ਕੁੜੀ ਦਾ ਗੁਆਂਢੀ ਹੀ ਹੈ।

ਬਾਅਦ ਵਿਚ ਇਕ ਕੁੜੀ ਨੇ ਟਵਿੱਟਰ ਉਪਰ ਲਿਖ ਕੇ ਪਾਇਆ ਕਿ ਉਸਦੇ ਦੋਸਤ ਦੀ ਭੈਣ ਨੂੰ ਆਪਣੇ ਬਿਮਾਰ ਪਿਤਾ ਲਈ ਆਕਸੀਜਨ ਸਿਲੰਡਰ ਚਾਹੀਦਾ ਸੀ ਪਰ ਉਸਦੇ ਗੁਆਂਢੀ ਨੇ ਉਸਨੂੰ ਆਕਸੀਜਨ ਸਿਲੰਡਰ ਬਦਲੇ ਸੈਕਸ ਕਰਨ ਲਈ ਕਿਹਾ।

ਟਵੀਟ ਪੜ੍ਹ ਕੇ ਲੋਕ ਭੜਕ ਉੱਠੇ। ਲੋਕਾਂ ਨੇ ਪੀੜਤ ਲੜਕੀ ਨੂੰ ਆਪਣੇ ਗੁਆਂਢੀ ਖਿਲਾਫ ਸ਼ਿਕਾਇਤ ਦਰਜ ਕਰਵਾਉਣ ਲਈ ਕਿਹਾ। ਲੋਕਾਂ ਨੇ ਕਾਫੀ ਗੁੱਸਾ ਦਿਖਾਇਆ। ਪਰ ਦੂਸਰੇ ਪਾਸੇ ਆਰੋਪੀ ਨੇ ਆਪਣੇ-ਆਪ ਨੂੰ ਨਿਰਦੋਸ਼ ਦੱਸਿਆ ਹੈ। ਇਹ ਘਟਨਾ ਨੇ ਇਨਸਾਨੀਅਤ ਨੂੰ ਸ਼ਰਮਸਾਰ ਕੀਤਾ ਹੈ।

error: Content is protected !!